ਹੁੱਲੜਬਾਜਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘ ਦਾ ਕੀਤਾ ਕਤਲ

ਸ੍ਰੀ ਆਨੰਦਪੁਰ ਸਾਹਿਬ, 07 ਮਾਰਚ : ਸ੍ਰੀ ਆਨੰਦਪੁਰ ਸਾਹਿਬ ‘ਚ ਇੱਕ ਨਿਹੰਗ ਸਿੰਘ ਦਾ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਨਿਹੰਗ ਪ੍ਰਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਹਰਬੰਸ ਸਿੰਘ ਨੇ ਹੁੱਲੜਬਾਜ਼ਾਂ ਨੂੰ ਜੀਪ ਵਿੱਚ ਅਸ਼ਲੀਲ ਗਾਣੇ ਵਜਾਉਣ ਅਤੇ ਹੁੱਲੜਬਾਜੀ ਕਰਨ ਤੋਂ ਰੋਕਿਆ ਸੀ। ਜਿਸ ਤੇ ਉਕਤ ਨੌਜਵਾਨਾਂ ਨੇ ਨਿਹੰਗ ਪ੍ਰਦੀਪ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਨਿਹੰਗ ਸਿੰਘ ਹੋਲੇ ਮਹੱਲੇ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਤਕਰੀਬਨ 7 ਮਹੀਨੇ ਪਹਿਲਾਂ ਕੈਨੇਡਾ ਤੋਂ ਪੰਜਾਬ ਆਇਆ ਸੀ।