ਤੇਜ ਰਫਤਾਰ ਟਰੱਕ ਨੇ ਹਾਦਸਾ ਗ੍ਰਸਤ ਬੱਸ ਨੁੰ ਮਾਰੀ ਟੱਕਰ, ਜਾਂਚ ਕਰ ਰਹੇ ਮੁਲਾਜਮਾਂ ਨੂੰ ਦਰੜਿਆ

  • ਹਾਦਸੇ ‘ਚ ਏਐਸਆਈ ਤੇ ਹੋਮਗਾਰਡ ਦੇ ਜਵਾਨ ਦੀ ਮੌਤ

ਫਤਿਹਗੜ੍ਹ ਸਾਹਿਬ, 03 ਮਈ : ਸ੍ਰੀ ਫਤਿਹਗੜ੍ਹ ਸਾਹਿਬ ਦੇ ਨਬੀਪੁਰ ‘ਚ ਇੱਕ ਸੜਕ ਹਾਦਸੇ ‘ਚ ਦੋ ਮੁਲਾਜਮਾਂ ਦੀ ਮੌਤ ਅਤੇ ਫੌਜ ਦੇ 4 ਜਵਾਨ ਜਖ਼ਮੀ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਨਬੀਪੁਰ ‘ਚ ਫੌਜ ਦੀਆਂ ਗੱਡੀਆਂ ਦੇ ਕਾਫਲੇ ਨੂੰ ਇੱਕ ਬੱਸ ਨੇ ਟੱਕਰ ਮਾਰ ਦਿੱਤੀ ਸੀ, ਇਸੇ ਹਾਦਸੇ ਦੀ ਜਾਂਚ ਪੜਤਾਲ ਕਰਨ ਲਈ ਨਬੀਪੁਰ ਚੌਂਕੀ ਦੇ ਏਐਸਆਈ ਨਾਜਰ ਸਿੰਘ, ਹੋਮਗਾਰਡ ਦਾ ਜਵਾਨ ਕੁਲਦੀਪ ਸਿੰਘ ਮੌਕੇ ਤੇ ਗਏ ਸੀ, ਜੋ ਬੱਸ ਅੱਗੇ ਖੜ੍ਹੇ ਹੋ ਕੇ ਹਾਦਸੇ ਬਾਰੇ ਜਾਣਕਾਰੀ ਲੈ ਰਹੇ ਸਨ, ਕਿ ਪਿੱਛੇ ਤੋਂ ਆਏ ਇੱਕ ਤੇਜ ਰਫਤਾਰ ਟਰੱਕ ਆਇਆ, ਜਿਸ ਨੁੰ ਪੁਲਿਸ ਮੁਲਾਜਮਾਂ ਵੱਲੋਂ ਰੋਕਣ ਦਾ ਇਸ਼ਾਰਾ ਵੀ ਕੀਤਾ ਗਿਆ ਸੀ, ਪਰ ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਟਰੱਕ ਬੱਸ ਵਿੱਚ ਲੱਗਾ, ਜਿਸ ਕਾਰਨ ਬੱਸ ਉਨ੍ਹਾਂ ਉਪਰ ਚੜ੍ਹ ਗਈ, ਜਿਸ ਕਾਰਨ ਏਐਸਆਈ ਨਾਜਰ ਸਿੰਘ, ਕੁਲਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।