ਚੰਡੀਗੜ੍ਹ, 21 ਮਈ : ਪੰਜਾਬ ਸਰਕਾਰ ਵੱਲੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦਾ ਮੁਖੀ ਬਦਲ ਦਿੱਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਰਾਹੁਲ ਐਸ. ਦੀ ਥਾਂ ਐਸਆਈਟੀ ਦਾ ਮੁਖੀ ਆਈ ਜੀ ਮੁਖਵਿੰਦਰ ਸਿੰਘ ਛੀਨਾ ਨੂੰ ਲਗਾਇਆ ਗਿਆ ਹੈ। ਹੁਣ ਮੁਖਵਿੰਦਰ ਸਿੰਘ ਛੀਨਾ ਆਈਪੀਐਸ, ਆਈਜੀਪੀ ਪਟਿਆਲਾ ਰੇਂਜ, ਐਸਆਈਟੀ ਦੀ ਅਗਵਾਈ ਕਰਨਗੇ। ਐਸਆਈਟੀ ਦੇ ਬਾਕੀ ਮੈਂਬਰ ਉਹੀ ਰਹਿਣਗੇ। ਜਿਨ੍ਹਾਂ ਵਿੱਚ ਏਆਈਜੀ ਰੈਂਕ ਦੇ ਅਧਿਕਾਰੀ ਰਣਜੀਤ ਸਿੰਘ ਢਿੱਲੋਂ, ਰਘਬੀਰ ਸਿੰਘ (ਡੀਐਸਪੀ, ਐਸਟੀਐਫ, ਰੂਪਨਗਰ) ਤੇ ਅਮਰਪ੍ਰੀਤ ਸਿੰਘ (ਡੀਐਸਪੀ, ਖਰੜ-2) ਸ਼ਾਮਲ ਹਨ।