ਅੰਮ੍ਰਿਤਸਰ ਵਿਚ ਹੋਣ ਵਾਲਾ ਜੀ-20 ਸੰਮੇਲਨ ਰੱਦ ਨਹੀਂ ਹੋਇਆ : ਜੰਜੂਆ

ਚੰਡੀਗੜ੍ਹ, 5 ਮਾਰਚ : ਪੰਜਾਬ ਦੇ ਚੀਫ਼ ਸੈਕਟਰੀ ਵੀਕੇ ਜੰਜੂਆ ਨੇ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ, ਜੀ-20 ਸੰਮੇਲਨ ਰੱਦ ਨਹੀਂ ਹੋਇਆ। ਜੰਜੂਆ ਨੇ ਕਿਹਾ ਕਿ, ਸੰਮੇਲਨ ਰੱਦ ਹੋਣ ਦੀ ਸਿਰਫ਼ ਅਫ਼ਵਾਹ ਹੈ, ਫਿਲਹਾਲ ਉਨ੍ਹਾਂ ਕੋਲ ਕੇਂਦਰ ਸਰਕਾਰ ਵੱਲੋਂ ਅਜਿਹੀ ਕੋਈ ਸੂਚਨਾ ਨਹੀਂ ਹੈ ਕਿ, ਜੀ-20 ਸੰਮੇਲਨ ਰੱਦ ਹੋ ਗਿਆ ਹੈ। ਦੱਸ ਦਈਏ ਕਿ, ਸੋਸ਼ਲ ਮੀਡੀਆ ਤੇ ਇਸ ਵੇਲੇ ਇੱਕ ਅਫ਼ਵਾਹ ਬੜੀ ਤੇਜ਼ੀ ਨਾਲ ਹੈ ਕਿ, ਅੰਮ੍ਰਿਤਸਰ ਵਿਚ ਹੋਣ ਵਾਲਾ ਜੀ-20 ਸੰਮੇਲਨ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ। ਇਸ ਬਾਰੇ ਕਾਂਗਰਸੀ ਐਮ.ਪੀ. ਜਸਬੀਰ ਡਿੰਪਾ ਨੇ ਵੀ ਦਾਅਵਾ ਕੀਤਾ ਹੈ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਖ਼ਹਿਰਾ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ, ਸੰਮੇਲਨ ਰੱਦ ਹੋਣ ਦਾ ਜਿਕਰ ਕੀਤਾ ਹੈ।