ਪੁਲਿਸ ਵੱਲੋ ਪੈਟਰੋਲ ਪੰਪ ਤੇ ਹੋਈ 40.79 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਕੀਤਾ ਟਰੇਸ, ਸਾਬਕਾ ਮੈਨੇਜਰ ਹੀ ਨਿਕਲਿਆ ਮਾਸਟਰਮਾਈਂਡ

ਫ਼ਤਹਿਗੜ੍ਹ ਸਾਹਿਬ, 03 ਜੂਨ : ਸ੍ਰੀਮਤੀ ਡਾ. ਰਵਜੋਤ ਗਰੇਵਾਲ  ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਡੀ ਜੀ ਪੀ ਸ੍ਰੀ ਗੌਰਵ ਯਾਦਵ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹੇ ਵਿੱਚ ਮਿਤੀ 29 ਮਈ ਨੂੰ ਪੈਟਰੋਲ ਪੰਪ ਦੇ ਨੇੜੇ ਬਾ-ਹੱਦ ਪਿੰਡ ਭੱਟਮਾਜਰਾ ਤੋਂ ਹਥਿਆਰਾਂ ਦੀ ਨੋਕ ਤੇ ਹੋਈ ਸਨਸਨੀਖੇਜ਼ 40.79 ਲੱਖ ਰੁਪਏ ਦੀ ਵਾਰਦਾਤ ਨੂੰ ਮਹਿਜ 48 ਘੰਟਿਆਂ ਵਿੱਚ ਹੀ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।ਜਿਸ ਨੂੰ ਟਰੇਸ ਕਰਨ ਲਈ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਿਹਗੜ੍ਹ ਸਾਹਿਬ ਵੱਲੋ ਏ ਜੀ ਟੀ ਐਫ ਪੰਜਾਬ ਅਤੇ ਜਿਲ੍ਹਾ ਪੁਲਿਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਜਿਹਨਾਂ ਦੀ ਅਗਵਾਈ ਸ੍ਰੀ ਰਕੇਸ਼ ਕੁਮਾਰ ਯਾਦਵ PPS, ਕਪਤਾਨ ਪੁਲਿਸ ਫਤਿਹਗੜ੍ਹ ਸਾਹਿਬ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਸੁਖਵੀਰ ਸਿੰਘ PPS, ਉਪ ਪੁਲਿਸ ਕਪਤਾਨ ਸਰਕਲ ਫਤਿਹਗੜ੍ਹ ਸਾਹਿਬ ਵੱਲੋ ਕੀਤੀ ਗਈ।ਇਸ ਵਾਰਦਾਤ ਵਿੱਚ ਮੁਕੱਦਮਾ ਨੰਬਰ 85 ਮਿਤੀ 29.05.2023 ਅਧ 395 IPC, 25 ਆਰਮਜ਼ ਐਕਟ ਵਾਧਾ ਜੁਰਮ 120ਬੀ ਆਈ ਪੀ ਸੀ ਥਾਣਾ ਸਰਹਿੰਦ ਦਰਜ ਕੀਤਾ ਗਿਆ ਸੀ। ਦੋਸ਼ੀਆਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਨੀਅਰ ਕਪਤਾਨ ਪੁਲਿਸ ਫਤਹਿਗੜ੍ਹ ਸਾਹਿਬ ਅਤੇ ਏ ਜੀ ਟਿ ਐੱਫ ਦੇ ਸਾਂਝੇ ਆਪਰੇਸ਼ਨ ਵਿੱਚ ਦੋਸ਼ੀਆ ਦੀ ਇਤਲਾਹ ਮਿਲਣ ਤੇ ਦੋ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ 32 ਬੋਰ ਪਿਸਤੋਲ ਅਤੇ ਜਿੰਦਾ ਰੋਂਦਾ ਨਾਲ ਗ੍ਰਿਫਤਾਰ ਕੀਤਾ ਗਿਆ।ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਏ ਖੁਲਾਸੇ ਵਿੱਚ ਪੈਟਰੋਲ ਪੰਪ ਦੇ ਸਾਬਕਾ ਮੈਨੇਜਰ ਵਿਕਰਮਜੀਤ ਸਿੰਘ ਵਾਸੀ ਟਾਂਗਰਾ ਜਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ 40.79 ਲੱਖ ਰੁਪਿਆ ਵਿੱਚੋਂ 33,73,000/- ਰੁਪਏ ਉਸ ਦੇ ਘਰੋ (ਟਾਂਗਰਾ) ਬਰਾਮਦ ਕੀਤੇ।ਹੁਣ ਤੱਕ ਦੀ ਤਫਤੀਸ਼ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਦੋਸ਼ੀ ਵਿਕਰਮਜੀਤ ਸਿੰਘ ਇਸ ਪੈਟਰੋਲ ਪੰਪ ਨੂੰ ਬਤੌਰ ਮੈਨੇਜਰ ਚਲਾ ਰਿਹਾ ਸੀ, ਜੋ ਮਿਤੀ 30/04/2023 ਨੂੰ ਉਸ ਦਾ ਐਗਰੀਮੈਂਟ ਖਤਮ ਹੋਣ ਤੋ ਬਾਅਦ ਨਵੇਂ ਵਿਅਕਤੀ ਨੂੰ ਇਸ ਪੰਪ ਦਾ ਚਾਰਜ ਦੇ ਦਿੱਤਾ ਗਿਆ ਸੀ।ਜਿਸ ਨੇ ਇਸ ਗੱਲ ਦੀ ਰੰਜਿਸ਼ ਰੱਖਦਿਆ ਪੈਟਰੋਲ ਪੰਪ ਪਰ ਆਪਣੇ ਸਾਥੀਆ ਸਮੇਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਵਿਕਰਮਜੀਤ ਸਿੰਘ ਨੂੰ ਪੰਪ ਦੇ ਸਾਰੇ ਦੇਸ਼ ਦੇ ਆਉਣ ਜਾਣ ਅਤੇ ਪੰਪ ਤੇ ਕਦੋ ਜਿਆਦਾ ਕੇਸ ਇਕੱਠਾ ਹੁੰਦਾ ਹੈ, ਬਾਰੇ ਪੂਰੀ ਜਾਣਕਾਰੀ ਸੀ।ਇਸ ਗੱਲ ਦਾ ਭੇਤੀ ਹੋਣ ਕਾਰਨ ਇਸ ਨੇ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਙ ਨੂੰ ਅੰਜਾਮ ਦਿੱਤਾ। ਇਸ ਲੁੱਟ ਦੀ ਵਾਰਦਾਤ ਵਿੱਚ ਕੁੱਲ 06 ਦੋਸ਼ੀਆਂ ਵਿੱਚੋਂ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਰਹਿੰਦੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਰੀ ਹੋਈ ਜਿਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।