ਫਿਰੋਜ਼ਪੁਰ 'ਚ ਤੇਲ ਟੈਂਕਰ ਅਤੇ ਮੋਟਰਸਾਈਕਲ ਦੀ ਟੱਕਰ, ਦੋ ਨੌਜਵਾਨਾਂ ਦੀ ਮੌਤ 

ਫਿਰੋਜ਼ਪੁਰ, 30 ਅਪ੍ਰੈਲ : ਮਖੂ – ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਫਿਰੋਜ਼ਪੁਰ ਦੇ ਨਜ਼ਦੀਕ ਤੇਲ ਟੈਂਕਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ।  ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਨੌਜਵਾਨ ਟਰੱਕ ਡਰਾਈਵਰ ਸਨ ਅਤੇ ਢਾਬੇ ਤੋਂ ਰੋਟੀ ਖਾ ਕੇ ਕਣਕ ਨਾਲ ਲੱਦੇ ਆਪਣੇ ਟਰੱਕਾਂ ਕੋਲ ਜਾ ਰਹੇ ਸਨ। ਇਸ ਦੌਰਾਨ ਜ਼ੀਰਾ ਵਾਲੀ ਸਾਈਡ ਤੋਂ ਆ ਰਹੇ ਇਕ ਤੇਲ ਟੈਂਕਰ ਨਾਲ ਹੋਈ ਭਿਆਨਕ ਟੱਕਰ ਵਿੱਚ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਹਨੂਕ ਪੁੱਤਰ ਪਤਰਸ ਵਾਸੀ ਜੱਲ੍ਹਾ ਚੌਂਕੀ ਮਖੂ ਅਤੇ ਬਾਜ ਸਿੰਘ ਪੁੱਤਰ ਮੁਖਤਿਆਰ ਵਾਸੀ ਜੋਗੇਵਾਲਾ ਵਜੋ ਹੋਈ ਹੈ। ਦੋਵੇਂ ਵਿਆਹੇ ਹੋਏ ਸਨ ਅਤੇ ਇੱਕ ਇੱਕ ਬੱਚਾ ਵੀ ਹੈ।