ਗੁਰਬਾਣੀ ਦਾ ਪ੍ਰਸਾਰਣ ਪਹਿਲਾਂ ਹੀ ਮੁਫ਼ਤ ਹੈ : ਐਮ.ਡੀ. ਰਬਿੰਦਰ ਨਾਰਾਇਣ 

  • ਦੇਸ਼ ਭਰ ਵਿਚ ਗੁਰਬਾਣੀ ਕੀਰਤਨ ਸੁਣਨ ਲਈ ਭੁਗਤਾਨ ਕਰਨਾ ਪਿਆ ਹੋਵੇ, ਇਕ ਕਰੋੜ ਦਾ ਇਨਾਮ ਦਿੱਤਾ ਜਾਵੇਗਾ : ਐਮ.ਡੀ. ਨਾਰਾਇਣ

ਚੰਡੀਗੜ੍ਹ, 20 ਜੂਨ : ਪੀਟੀਸੀ ਨੈਟਵਰਕ ਦੇ ਐਮ.ਡੀ. ਰਬਿੰਦਰ ਨਾਰਾਇਣ ਵਲੋਂ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਨੇ 'ਕਿਹਾ ਕਿ ਗੁਰਬਾਣੀ ਦਾ ਪ੍ਰਸਾਰਣ ਪਹਿਲਾਂ ਹੀ ਮੁਫ਼ਤ ਹੈ। ਸਾਰੇ ਪੀ.ਟੀ.ਸੀ. ਨੈੱਟਵਰਕ ਚੈਨਲਾਂ ਨੂੰ ਭਾਰਤ ਸਰਕਾਰ ਵਲੋਂ ਮੁਫ਼ਤ ਟੂ ਏਅਰ ਚੈਨਲਾਂ ਵਜੋਂ ਮਨੋਨੀਤ ਕੀਤਾ ਗਿਆ ਹੈ।' ਉਨ੍ਹਾਂ ਕਿਹਾ ਕਿ 'ਕੋਈ ਕੇਬਲ ਆਪ੍ਰੇਟਰ, ਡੀ.ਟੀ.ਐਚ. ਆਪ੍ਰੇਟਰ ਕੋਈ ਪੈਸਾ ਨਹੀਂ ਲੈਂਦਾ। ਇਹ ਯੂਟਿਊਬ ਅਤੇ ਫੇਸਬੁੱਕ ’ਤੇ ਵੀ ਮੁਫ਼ਤ ਉਪਲਬਧ ਹੈ। ਤਾਂ ਫ਼ਿਰ ਉਹ ਗੁਰਬਾਣੀ ਨੂੰ ਫ਼ਰੀ ਟੂ ਏਅਰ ਕਰਨ ਦਾ ਦਾਅਵਾ ਕਿਵੇਂ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਅਸੀਂ ਪੂਰੀ ਕੈਬਨਿਟ ਨੂੰ ਚੁਣੌਤੀ ਦਿੰਦੇ ਹਾਂ ਕਿ ਉਹ ਇਕ ਅਜਿਹਾ ਗਾਹਕ ਬਿੱਲ ਲਿਆਏ ਜਿੱਥੇ ਕਿਸੇ ਨੂੰ ਵੀ ਦੇਸ਼ ਭਰ ਵਿਚ ਗੁਰਬਾਣੀ ਕੀਰਤਨ ਸੁਣਨ ਲਈ ਭੁਗਤਾਨ ਕਰਨਾ ਪਿਆ ਹੋਵੇ, ਉਸ ਨੂੰ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ!'