ਵਿਧਾਨ ਸਭਾ ਦੇ ਬੱਜਟ ਸ਼ੈਸ਼ਨ ‘ਚ ਮੀਡੀਆ ਤੇ ਪਬੰਦੀ ਨਿੰਦਣਯੋਗ : ਪ੍ਰਧਾਨ ਬਾਦਲ 

ਚੰਡੀਗੜ੍ਹ, 03 ਮਾਰਚ : ਵਿਧਾਨ ਸਭਾ ਦੇ ਬੱਜਟ ਸ਼ੈਸ਼ਨ ‘ਚ ਰੋਜਾਨਾ ਅਜੀਤ ਅਤੇ ਪੀਟੀਸੀ ਨਿਊਜ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਾਬੰਦੀ ਲਗਾਉਣਾ ਨਿੰਦਣਯੋਗ ਹੈ, ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਕ ਪੋਸਟ ਸ਼ਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਮੀਡੀਆ ਰੋਜ਼ਾਨਾ ਅਜੀਤ, ਪੀਟੀਸੀ ਨਿਊਜ ਨੂੰ ਵਿਧਾਨ ਸਭਾ ਦੀ ਕਾਰਵਾਈ ਨੂੰ ਕਵਰ ਕਰਨ ਤੇ ਪਾਬੰਦੀ ਲਗਾਉਣਾ ਪ੍ਰੈਸ ਦੀ ਆਜ਼ਾਦੀ ਤੇ ਵੱਡਾ ਹਮਲਾ ਹੈ। ਜੋ ਐਮਰਜੈਂਸੀ ਦੇ ਦਿਨਾਂ ਦੀ ਯਾਦ ਕਰਵਾਉਂਦਾ ਹੈ। ਪ੍ਰਧਾਨ ਬਾਦਲ ਨੇ ਕਿਹਾ ਕਿ ਦਲੇਰੀ ਦੀ ਪੱਤਰਕਾਰੀ ਨੂੰ ਸਜ਼ਾ ਦੇਣ ਦੀ ਇਹ ਨਿਰੰਤਰਤਾ ਆਪ ਸਰਕਾਰ ਦੀ ਪਹੁੰਚ ਦਾ ਖਾਸਾ ਹੈ।ਉਨ੍ਹਾਂ ਕਿਹਾ ਕਿ ਉਹ ਇਸ ਦੀ ਸਖ਼ਤ ਨਿਖੇਧੀ ਕਰਦੇ ਹਨ।