ਪਟਵਾਰੀਆਂ ਦੀ ਦਫ਼ਤਰਾਂ ‘ਚ ਹੁਣ ਬਾਇਓ ਮੈਟ੍ਰਿਕ ਲਗੇਗੀ ਹਾਜ਼ਰੀ : ਮੁੱਖ ਮੰਤਰੀ ਮਾਨ 

  • ਪਟਵਾਰੀ ਅੰਦੋਲਨ ਅੱਗੇ ਨਹੀਂ ਝੁਕੇਗੀ ਸਰਕਾਰ : ਮੁੱਖ ਮੰਤਰੀ  

ਚੰਡੀਗੜ੍ਹ, 2 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਵਾਰੀਆਂ ਹੜਤਾਲ ਨੂੰ ਲੈ ਕੇ ਹੋਰ ਸਖ਼ਤੀ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਾਰੇ ਪਟਵਾਰੀਆਂ ਦੀ ਹੁਣ ਬਾਇਓ ਮੈਟ੍ਰਿਕ ਦਫ਼ਤਰਾਂ ‘ਚ ਹਾਜ਼ਰੀ ਲਗੇਗੀ। ਜਦ ਕਿ ਪਹਿਲਾਂ ਬਹੁਤ ਥਾਈਂ ਇਹ ਦੇਖਣ ਵਿੱਚ ਆਇਆ ਸੀ ਕਿ ਅਸਲ ਪਟਵਾਰੀ ਕਲੋਨਾੲਈਜਰਾਂ ਦੇ ਦਫ਼ਤਰਾਂ ਵਿੱਚ ਹੁੰਦੇ ਸਨ। ਜਾਂ ਫਿਰ ਡੀਲਰ ਬਣ ਕੇ ਲੋਕਾਂ ਨੂੰ ਜ਼ਮੀਨਾਂ / ਪਲਾਟ ਵੇਚਦੇ ਸਨ। ਜਦ ਕਿ ਉਹਨਾਂ ਨੇ ਆਪਣੇ ਪਿੱਛੇ ਥੋੜੀ ਜਿਹੀ ਤਨਖਾਹ ਤੇ ਬੰਦੇ ਰੱਖੇ ਹੁੰਦੇ ਸਨ ਜੋ ਕਿ ਉਨ੍ਹਾਂ ਦਾ ਕੰਮ ਸੰਭਾਲਦੇ ਸਨ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੇਂ ਪਟਵਾਰੀਆਂ ਦੀ 586 ਨਵੀਆਂ ਅਸਾਮੀਆਂ ਨੂੰ ਭਰਤੀਆਂ ਲਈ ਮਨਜੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਨਵ-ਨਿਯੁਕਤ 710 ਪਟਵਾਰੀਆਂ ਨੂੰ ਜਲਦ ਨਿਯੁਕਤੀ ਪੱਤਰ ਦਿਤੇ ਜਾ ਰਹੇ ਹਨ। “ਉਨ੍ਹਾਂ ਕਿਹਾ ਕਿ 741 ਟ੍ਰੇਨਿੰਗ ਅਧੀਨ ਪਟਵਾਰੀਆਂ ਨੂੰ ਵੀ ਪੰਜਾਬ ਸਰਕਾਰ ਫੀਲਡ ਚ ਲਿਆ ਰਹੀ ਹੈ । ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਠੇਕੇ ‘ਤੇ ਕੰਮ ਕਰ ਰਹੇ 537 ਰਿਟਾਇਰਡ ਪਟਵਾਰੀਆਂ ਨੂੰ ਦਿੱਤਾ 2-2 ਸਰਕਲਾਂ ਦਾ ਵਾਧੂ ਚਾਰਜ ਦੇ ਦਿਤਾ ਗਿਆ ਹੈ। ਅਖੀਰ ਵਿੱਚ ਮੁੱਖ ਮੰਤਰੀ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਲੋਕਾਂ ਦੀ ਖੱਜਲ ਖੁਆਰੀ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।”