ਰਾਸ਼ਟਰੀ

ਜੇਕਰ 75 ਸਾਲਾਂ ਵਿੱਚ ਕੁਝ ਨਹੀਂ ਹੋਇਆ, ਦੇਸ਼ ਵਿੱਚ ਆਈਆਈਟੀ, ਆਈਆਈਐਮ ਅਤੇ ਏਮਜ਼ ਕਿੱਥੋਂ ਆਏ...? : ਪ੍ਰਿਯੰਕਾ ਗਾਂਧੀ
ਰਾਮਨਗਰ, 13 ਅਪ੍ਰੈਲ : ਉੱਤਰਾਖੰਡ ਦੇ ਰਾਮਨਗਰ ਪੀਰੂਮਦਰਾ ਵਿਖੇ ਇੱਕ ਜਨਸਭਾ ਨੂੰ ਸੰਬੋਧਨ ਕਰਨ ਪਹੁੰਚੀਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਈ ਸਵਾਲ ਪੁੱਛੇ। ਪ੍ਰਿਅੰਕਾ ਗਾਂਧੀ ਨੇ ਅੱਜ ਸ਼ਨੀਵਾਰ ਨੂੰ ਉੱਤਰਾਖੰਡ ਵਿੱਚ ਦੋ ਜਨਤਕ ਮੀਟਿੰਗਾਂ ਕੀਤੀਆਂ ਹਨ। ਜਿਸ ਵਿੱਚੋਂ ਉਨ੍ਹਾਂ ਨੇ ਪੀਰਮਦਾਰਾ ਵਿੱਚ ਪਹਿਲੀ ਜਨਤਕ ਮੀਟਿੰਗ ਕੀਤੀ। ਇਸ ਤੋਂ ਬਾਅਦ ਉਹ ਰੁੜਕੀ ਵਿਖੇ ਜਨ ਸਭਾ ਲਈ ਰਵਾਨਾ ਹੋ ਗਏ। ਪੌੜੀ ਗੜ੍ਹਵਾਲ ਲੋਕ ਸਭਾ ਸੀਟ ਤੋਂ....
ਕਾਸਗੰਜ ‘ਚ ਨਹਿਰ ਤੇ ਨਹਾਉਂਦੇ 5 ਨੌਜਵਾਨ ਡੁੱਬੇ, 4 ਲੋਕਾਂ ਨੂੰ ਬਚਾਇਆ 
ਕਾਸਗੰਜ, 12 ਅਪ੍ਰੈਲ : ਯੂਪੀ ਦੇ ਕਾਸਗੰਜ ਵਿੱਚ ਨਹਿਰ ਵਿੱਚ ਨਹਾਉਣ ਗਏ 9 ਦੋਸਤਾਂ ਵਿੱਚੋਂ 5 ਦੋਸਤਾਂ ਦੇ ਡੁੱਬਣ ਦੀ ਖਬਰ ਹੈ। ਜਾਣਕਾਰੀ ਸਾਰੇ ਦੋਸਤ ਨਹਿਰ ਤੇ ਘੁੰਮਣ ਗਏ ਸਨ, ਪਰ ਬਾਅਦ ਵਿੱਚ ਉਹ ਨਹਾਉਣ ਲੱਗ ਗਏ, ਜਿਸ ਕਾਰਨ ਉਨ੍ਹਾਂ ਨਾਲ ਇਹ ਘਟਨਾਂ ਵਾਪਰ ਗਈ, ਹਾਦਸੇ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਉਥੇ ਪਹੁੰਚ ਗਏ ਅਤੇ ਡੁੱਬ ਰਹੇ 4 ਲੋਕਾਂ ਨੂੰ ਬਚਾਇਆ। ਹਾਲਾਂਕਿ 5 ਨੌਜਵਾਨ ਅਜੇ ਵੀ ਨਹਿਰ 'ਚ ਡੁੱਬੇ ਹੋਏ ਹਨ। ਗੋਤਾਖੋਰਾਂ ਦੀ ਟੀਮ ਉਨ੍ਹਾਂ ਦੀ ਭਾਲ 'ਚ ਨਹਿਰ 'ਚ ਉਤਰੀ ਹੈ। ਕਾਸਗੰਜ ਦਾ....
ਅਮਿਤ ਸ਼ਾਹ ਨੇ ਬਿਸਵਾ ਨੂੰ  ਭ੍ਰਿਸ਼ਟ ਨੇਤਾ ਐਲਾਨਿਆ ਸੀ, ਪਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੁਧ ਧੋਤੇ ਹੋ ਗਏ, ਭਾਜਪਾ ਦੀ ਹਰ ਗੱਲ ਸਿਰਫ ਜੁਮਲਾ ਹੈ : ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਮਾਨ ਨੇ ਅਸਾਮ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਜਨਸਭਾ ਵਿੱਚ ਕੀਤੀ ਅਪੀਲ, 1 ਨੰਬਰ ਝਾੜੂ ਵਾਲਾ ਬਟਨ ਦਬਾ ਕੇ ਅਸਾਮ ਵਿੱਚ ਬਦਲਾਅ ਲਿਆਓ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਤੁਸੀਂ ਝਾੜੂ ਦਾ ਬਟਨ ਦਬਾਓ, ਤੁਹਾਡੀ ਦਿਹਾੜੀ 250 ਰੁਪਏ ਤੋਂ ਵਧਾ ਕੇ 450 ਰੁਪਏ ਕਰ ਦਵਾਂਗੇ, ਅਸੀਂ ਸਿਰਫ ਉਹ ਵਾਅਦੇ ਕਰਦੇ ਹਾਂ ਜੋ ਅਸੀਂ ਪੂਰੇ ਕਰ ਸਕਦੇ ਹਾਂ ਕਿਹਾ - ਅਸਾਮ ਅਤੇ ਪੰਜਾਬ ਦੇ ਲੋਕਾਂ ਵਿਚ ਸਮਾਨਤਾ ਹੈ, ਦੋਵੇਂ ਆਪਣੀ ਸਭਿਅਤਾ ਅਤੇ ਸਭਿਆਚਾਰ....
ਜੰਮੂ ਕਸ਼ਮੀਰ ਨੂੰਰਾਜ ਦਾ ਦਰਜਾ ਦਿੱਤਾ ਜਾਵੇਗਾ ਅਤੇ ਜਲਦੀ ਹੀ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ : ਪੀਐਮ ਮੋਦੀ
ਊਧਮਪੁਰ, 12 ਅਪ੍ਰੈਲ : ਜੰਮੂ ਕਸ਼ਮੀਰ ਦੇ ਊਧਮਪੁਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਜੰਮੂ ਕਸ਼ਮੀਰ ਨੂੰ ਜਲਦੀ ਹੀ ਰਾਜ ਦਾ ਦਰਜਾ ਦਿੱਤਾ ਜਾਵੇਗਾ ਅਤੇ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਬਹੁਤ ਅੱਗੇ ਦੀ ਸੋਚਦੇ ਹਨ। ਹੁਣ ਤੱਕ ਜੋ ਕੁਝ ਵੀ ਹੋਇਆ ਹੈ, ਉਹ ਸਿਰਫ਼ ਇੱਕ ਟਰੇਲਰ ਹੈ, ਮੈਨੂੰ ਨਵੇਂ ਜੰਮੂ-ਕਸ਼ਮੀਰ ਦੀ ਇੱਕ....
ਸੈਨਿਕ ਸਕੂਲਾਂ ਦੇ ਨਿੱਜੀਕਰਨ ਦੀਆਂ ਖਬਰਾਂ ‘ਤੇ ਖੜਗੇ ਨੇ ਜਤਾਇਆ ਇਤਰਾਜ਼, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲਿਖੀ ਚਿੱਠੀ
ਦਿੱਲੀ, 11 ਅਪ੍ਰੈਲ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਸੈਨਿਕ ਸਕੂਲਾਂ ਦੇ ਨਿੱਜੀਕਰਨ ਦਾ ਦੋਸ਼ ਲਗਾਇਆ ਹੈ। ਖੜਗੇ ਨੇ ਰਾਸ਼ਟਰਪਤੀ ਨੂੰ ਲਿਖੇ ਪੱਤਰ ‘ਚ ਲਿਖਿਆ ਹੈ ਕਿ ਸੈਨਿਕ ਸਕੂਲਾਂ ਨੂੰ ਨਿੱਜੀ ਹੱਥਾਂ ‘ਚ ਸੌਂਪਣ ਨਾਲ ਜੁੜੀ ਇਹ ਜਾਣਕਾਰੀ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਤਹਿਤ ਮੰਗੀ ਗਈ ਜਾਣਕਾਰੀ ਤੋਂ ਸਾਹਮਣੇ ਆਈ ਹੈ। ਖੜਗੇ ਨੇ ਕਿਹਾ ਕਿ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਸਰਕਾਰ ਨੇ ਹੁਣ ਤੱਕ ਅਜਿਹੇ 40 ਸੈਨਿਕ....
ਚੀਨ ਅਰੁਣਾਚਲ ਪ੍ਰਦੇਸ਼ ਦੀ ਇਕ ਇੰਚ ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰ ਸਕਦਾ : ਰਾਜਨਾਥ ਸਿੰਘ 
ਨਵੀਂ ਦਿੱਲੀ, 11 ਅਪ੍ਰੈਲ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀ ਚੀਨ ਨਾਲ ਲੱਗਦੀਆਂ ਸਰਹੱਦਾਂ 'ਤੇ 'ਸਥਿਤੀ ਬਹਾਲ' ਕਰਨ ਦੇ ਵਾਅਦੇ ਦੀ ਸਖ਼ਤ ਆਲੋਚਨਾ ਕੀਤੀ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਰਾਜਨਾਥ ਸਿੰਘ ਨੇ ਅਰੁਣਾਚਲ ਮਾਮਲੇ ਵਿੱਚ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੀਨ ਅਰੁਣਾਚਲ ਪ੍ਰਦੇਸ਼ ਦੀ ਇਕ ਇੰਚ ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰ ਸਕਦਾ।....
ਸਰਕਾਰ ਬਣਨ ਤੋਂ ਬਾਅਦ ਕਾਂਗਰਸ ਦੇਸ਼ ਦੇ ਹਰ ਗਰੀਬ ਪਰਿਵਾਰ ਦੀ ਇੱਕ ਔਰਤ ਦੇ ਬੈਂਕ ਖਾਤੇ ਵਿੱਚ 1 ਲੱਖ ਰੁਪਏ ਟਰਾਂਸਫਰ ਕਰੇਗੀ : ਰਾਹੁਲ ਗਾਂਧੀ 
ਬੀਕਾਨੇਰ, 11 ਅਪ੍ਰੈਲ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਰਾਜਸਥਾਨ ਦੇ ਬੀਕਾਨੇਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਜਪਾ 'ਤੇ ਜ਼ੋਰਦਾਰ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਭਾਜਪਾ ਦੀ ਅਗਵਾਈ ਵਾਲੇ ਕੇਂਦਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਮੰਗ ਕਰ ਰਹੇ ਹਨ, ਨੌਜਵਾਨ ਰੁਜ਼ਗਾਰ ਦੀ ਮੰਗ ਕਰ ਰਹੇ ਹਨ, ਔਰਤਾਂ ਮਹਿੰਗਾਈ ਤੋਂ ਰਾਹਤ ਚਾਹੁੰਦੀਆਂ ਹਨ, ਪਰ ਕੋਈ ਨਹੀਂ ਸੁਣ ਰਿਹਾ।....
ਨਾਰਨੌਲ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, 8 ਬੱਚਿਆਂ ਦੀ ਮੌਤ, 37 ਬੱਚੇ ਜ਼ਖਮੀ
ਮਹਿੰਦਰਗੜ੍ਹ, 11 ਅਪ੍ਰੈਲ : ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕਨੀਨਾ ਦੇ ਪਿੰਡ ਉਨਹਾਨੀ ਨੇੜੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟ ਗਈ। ਇਸ ਹਾਦਸੇ ਵਿੱਚ 8 ਬੱਚਿਆਂ ਦੀ ਮੌਤ ਹੋ ਗਈ, 37 ਬੱਚੇ ਜ਼ਖਮੀ ਹੋਏ ਹਨ। ਹਾਲਾਂਕਿ ਪ੍ਰਸ਼ਾਸਨ ਨੇ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਜੀਐਲ ਪਬਲਿਕ ਸਕੂਲ ਕਨੀਨਾ ਦੀ ਇਹ ਸਕੂਲ ਬੱਸ ਸਹਿਲਾਂਗ, ਝਡਲੀ, ਧਨੌਦਾ ਤੋਂ ਕਨੀਨਾ ਵੱਲ ਬੱਚਿਆਂ ਨੂੰ ਲਿਆ ਰਹੀ ਸੀ। ਈਦ ਦੀ ਛੁੱਟੀ ਹੋਣ ਦੇ....
ਈਦ ਮਨਾਉਣ ਜਾ ਰਹੇ ਮੋਟਰਸਾਈਕਲ ਸਵਾਰਾਂ ਨੂੰ ਡੰਪਰ ਨੇ ਮਾਰੀ ਜਬਰਦਸਤ ਟੱਕਰ, 5 ਲੋਕਾਂ ਦੀ ਮੌਤ
ਪੀਲੀਭੀਤ, 11 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਜਿਲ੍ਹਾ ਪੀਲੀਭੀਤ ਵਿੱਚ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਈਦ ਮਨਾਉਣ ਲਈ ਜਾ ਰਹੇ ਪੰਜ ਲੋਕਾਂ ਨੂੰ ਇੱਕ ਤੇਜ ਰਫਤਾਰ ਡੰਪਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੌਰਾਨ ਹਾਦਸੇ ਤੋਂ ਬਾਅਦ ਡੰਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਪੀਲੀਭੀਤ-ਹਰਿਦੁਆਰ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਪੁਲਸ ਮੌਕੇ 'ਤੇ....
ਰਾਜਕੋਟ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ ਨਦੀ 'ਚ ਡਿੱਗੀ, 4 ਮੌਤਾਂ
ਰਾਜਕੋਟ, 10 ਅਪ੍ਰੈਲ : ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਦੇ ਧੋਰਾਜੀ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਭਾਦਰ ਨਦੀ ਦੇ ਪੁਲ ਨੇੜੇ ਕਾਰ ਦਾ ਟਾਇਰ ਫਟ ਗਿਆ, ਜਿਸ ਕਾਰਨ ਗੱਡੀ 60 ਫੁੱਟ ਹੇਠਾਂ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ 'ਚ 3 ਔਰਤਾਂ ਅਤੇ ਇਕ ਪੁਰਸ਼ ਦੀ ਦਰਦਨਾਕ ਮੌਤ ਹੋ ਗਈ। ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਗੋਤਾਖੋਰਾਂ ਦੀ ਮਦਦ ਨਾਲ ਸਾਰੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ....
ਟੋਏ 'ਚ ਡਿੱਗੀ ਬਿੱਲੀ ਨੂੰ ਬਚਾਉਣ ਲਈ 6 ਲੋਕਾਂ ਨੇ ਮਾਰੀ ਛਾਲ, 5 ਦੀ ਮੌਤ
ਮਹਾਰਾਸ਼ਟਰ, 10 ਅਪ੍ਰੈਲ : ਮਹਾਰਾਸ਼ਟਰ ਦੇ ਅਹਿਮਦਨਗਰ 'ਚ ਬਿੱਲੀ ਦੀ ਮੌਤ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਪਿੰਡ ਵਾਡਕੀ ਵਿੱਚ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਕ ਬਿੱਲੀ ਬਾਇਓਗੈਸ ਦੇ ਟੋਏ ਵਜੋਂ ਵਰਤੀ ਜਾਂਦੀ ਇੱਕ ਮੋਰੀ ਵਿੱਚ ਡਿੱਗ ਗਈ। ਇਸ ਸਿਲਸਿਲੇ 'ਚ ਬਿੱਲੀ ਨੂੰ ਬਚਾਉਣ ਲਈ 6 ਲੋਕਾਂ ਨੇ ਟੋਏ 'ਚ ਛਾਲ ਮਾਰ ਦਿੱਤੀ। ਹਾਲਾਂਕਿ ਇਸ ਦੌਰਾਨ 6 'ਚੋਂ 5 ਲੋਕਾਂ ਦੀ ਟੋਏ 'ਚ ਦਮ ਘੁਟਣ ਕਾਰਨ ਮੌਤ ਹੋ ਗਈ। ਅਹਿਮਦਨਗਰ ਦੇ ਨੇਵਾਸਾ ਥਾਣੇ ਦੇ ਸੀਨੀਅਰ ਪੁਲਿਸ ਅਧਿਕਾਰੀ ਧਨੰਜੇ ਜਾਧਵ....
ਛੱਤੀਸਗੜ੍ਹ ਦੇ ਦੁਰਗ ਵਿੱਚ ਵਾਪਰਿਆ ਵੱਡਾ ਸੜਕ ਹਾਦਸਾ, 12 ਲੋਕਾਂ ਦੀ ਮੌਤ, 15 ਜ਼ਖਮੀ
ਛੱਤੀਸਗੜ੍ਹ, 10 ਅਪ੍ਰੈਲ : ਛੱਤੀਸਗੜ੍ਹ ਦੇ ਦੁਰਗ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਦੁਰਗ ਜ਼ਿਲ੍ਹੇ ਦੇ ਕੁਮਹਾਰੀ ਵਿੱਚ ਇੱਕ ਬੱਸ 50 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਘਟਨਾ 'ਚ ਹੁਣ ਤੱਕ 12 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਰਨ ਵਾਲਿਆਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। 15 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਮੰਗਲਵਾਰ ਰਾਤ ਡਿਊਟੀ ਤੋਂ ਪਰਤਦੇ ਸਮੇਂ ਮੁਲਾਜ਼ਮਾਂ ਨਾਲ ਭਰੀ ਬੱਸ ਖੱਡ 'ਚ ਡਿੱਗ ਗਈ। ਬੱਸ ਵਿੱਚ ਕੇਡੀਆ ਡਿਸਟਿਲਰੀ ਫੈਕਟਰੀ ਦੇ ਕਰੀਬ....
ਲੋਕ 1984 ਦੇ ਦੰਗਿਆਂ ਨੂੰ ਨਹੀਂ ਭੁੱਲਣਗੇ , ਭਾਜਪਾ ਸਿੱਖਾਂ ਦੇ ਨਾਲ ਖੜ੍ਹੀ ਹੈ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੀ ਹੈ : ਪ੍ਰਧਾਨ ਮੰਤਰੀ ਮੋਦੀ 
ਪੀਲੀਭੀਤ, 9 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲੋਕ 1984 ਦੇ ਦੰਗਿਆਂ ਨੂੰ ਨਹੀਂ ਭੁੱਲਣਗੇ ਅਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸਿੱਖਾਂ ਦੇ ਨਾਲ ਖੜ੍ਹੀ ਹੈ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੀ ਹੈ। ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ, ਮੋਦੀ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦੀ ਤੁਸ਼ਟੀਕਰਨ ਦੀ ਨੀਤੀ ਕਾਰਨ, ਕਾਂਗਰਸ ਅਤੇ....
ਪ੍ਰਤਾਪਗੜ੍ਹ ਵਿੱਚ ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਪਲਟ ਗਈ, ਤਿੰਨ ਲੋਕਾਂ ਦੀ ਦਰਦਨਾਕ ਮੌਤ
ਪ੍ਰਤਾਪਗੜ੍ਹ, 9 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਵਾਪਰੇ ਇੱਕ ਵੱਡੇ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ, ਜਦਕਿ ਦੋ ਦਰਜਨ ਤੋਂ ਵੱਧ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਯਾਤਰੀਆਂ ਨਾਲ ਭਰੀ ਇਹ ਬੱਸ ਵਿੰਧਿਆਚਲ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿੰਧਿਆਚਲ ਜਾ ਰਹੀ ਸ਼ਰਧਾਲੂਆਂ ਦੀ ਬੱਸ....
ਰੋਹਤਾਸ 'ਚ ਝੌਂਪੜੀ ਨੂੰ ਅੱਗ ਲੱਗਣ ਕਾਰਨ 8 ਲੋਕ ਜ਼ਿੰਦਾ ਸੜੇ ,  6 ਦੀ ਮੌਤ
ਰੋਹਤਾਸ, 9 ਅਪ੍ਰੈਲ : ਬਿਹਾਰ ਦੇ ਰੋਹਤਾਸ 'ਚ ਇਕ ਘਰ ਨੂੰ ਅੱਗ ਲੱਗਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਮੰਗਲਵਾਰ ਨੂੰ ਕਚਵਾਂ ਥਾਣਾ ਖੇਤਰ ਦੇ ਇਬਰਾਹਿਮਪੁਰ ਪੁਲ ਦੇ ਕੋਲ ਇੱਕ ਝੌਂਪੜੀ ਵਿੱਚ ਸਟੋਵ ਤੋਂ ਚੰਗਿਆੜੀ ਨੂੰ ਅੱਗ ਲੱਗ ਗਈ, ਜਿਸ ਵਿੱਚ 8 ਲੋਕ ਜ਼ਿੰਦਾ ਸੜ ਗਏ। ਇਨ੍ਹਾਂ 'ਚੋਂ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੋ ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਵਿੱਚ ਦੇਵਰਾਜ ਚੌਧਰੀ ਦੀ ਤਿੰਨ ਸਾਲਾ ਬੇਟੀ ਸ਼ਿਵਾਨੀ ਕੁਮਾਰੀ ਅਤੇ ਸ਼ਮਾ ਚੌਧਰੀ ਦੀ ਪਤਨੀ ਰਾਜੂ ਦੇਵੀ (45) ਸ਼ਾਮਲ ਹਨ। ਮ੍ਰਿਤਕਾਂ ਵਿੱਚ....