ਰਾਸ਼ਟਰੀ

"ਅਸੀਂ ਏਕਤਾ ਲਈ ਚੱਲਦੇ ਹਾਂ ਅਤੇ ਭਾਰਤ ਦੇ ਭਵਿੱਖ ਨੂੰ ਸੁਰੱਖਿਅਤ ਕਰਦੇ ਹਾਂ।" : ਰਾਹੁਲ ਗਾਂਧੀ
ਭਾਰਤ ਜੋੜੋ ਯਾਤਰਾ ਵਿੱਚ ਆਰਬੀਆਈ ਦੇ ਸਾਬਕਾ ਗਵਰਨਰ ਰਾਜਨ ਹੋਏ ਸ਼ਾਮਲ ਰਾਜਸਥਾਨ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਬੁੱਧਵਾਰ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ। ਜਦੋਂ ਕਿ ਕਾਂਗਰਸ ਨੇ ਇੱਕ "ਨਿਡਰ ਅਰਥ ਸ਼ਾਸਤਰੀ" ਦੇ ਸਮਰਥਨ ਦਾ ਜਸ਼ਨ ਮਨਾਇਆ ਜਿਸ ਨੇ ਅਕਸਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਹੈ, ਰਾਜਨ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, "ਅਸੀਂ ਏਕਤਾ ਲਈ ਚੱਲਦੇ ਹਾਂ....
ਲੜਕੀ ‘ਤੇ ਤੇਜ਼ਾਬ ਸੁੱਟਣ ਦੇ ਮਾਮਲੇ 'ਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਦੋਸ਼ੀ ਗ੍ਰਿਫਤਾਰ
ਨਵੀਂ ਦਿੱਲੀ : ਲੜਕੀ ‘ਤੇ ਤੇਜ਼ਾਬ ਸੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਤੇਜ਼ਾਬ ਦੇ ਹਮਲੇ ਵਿਚ 12ਵੀਂ ਦੀ ਵਿਦਿਆਰਥਣ ਬੁਰੀ ਤਰ੍ਹਾਂ ਝੁਲਸ ਗਈ ਜਿਸ ਦੇ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦਿੱਲੀ ਦੇ ਦਵਾਰਕਾ ਮੋੜ ਇਲਾਕੇ ਵਿਚ ਹੋਈ ਘਟਨਾ ਨੂੰ ਸਵੇਰੇ ਸਾਢੇ 9 ਵਜੇ ਅੰਜਾਮ ਦਿੱਤਾ ਗਿਆ ਸੀ। ਦਿੱਲੀ ਪੁਲਿਸ ਵੱਲੋਂ ਪੀੜਤ ਵਿਦਿਆਰਥੀ ਨੂੰ ਸਫਦਰਜੰਗ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਤੇਜ਼ਾਬ ਸੁੱਟਣ ਵਾਲਾ ਦੋਸ਼ੀ ਲੜਕਾ ਲੜਕੀ ਦਾ....
ਰਾਸ਼ਟਰਪਤੀ ਮੁਰਮੂ ਵੱਲੋਂ ਬਿਊਰੋ ਆਫ ਐਨਰਜੀ ਐਫੀਸ਼ੈਂਸੀ ਦੁਆਰਾ ਵਿਕਸਤ 'ਈਵੀ-ਯਾਤਰਾ ਪੋਰਟਲ' ਲਾਂਚ
ਨਵੀਂ ਦਿੱਲੀ : ਕੌਮਾਂਤਰੀ ਊਰਜਾ ਸੰਭਾਲ ਦਿਵਸ ਹਰ ਸਾਲ 14 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਊਰਜਾ ਕੁਸ਼ਲਤਾ ਤੇ ਸੰਭਾਲ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨਾ ਹੈ। ਰਾਸ਼ਟਰੀ ਊਰਜਾ ਸੰਭਾਲ ਦਿਵਸ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਅਧੀਨ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀਈਈ) ਵੱਲੋਂ ਮਨਾਇਆ ਜਾਂਦਾ ਹੈ। ਬੁੱਧਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬਿਊਰੋ ਆਫ ਐਨਰਜੀ ਐਫੀਸ਼ੈਂਸੀ ਦੁਆਰਾ ਵਿਕਸਤ 'ਈਵੀ-ਯਾਤਰਾ ਪੋਰਟਲ' ਲਾਂਚ ਕੀਤਾ। ਇਹ ਪੋਰਟਲ ਜਨਤਕ....
ਟੈਲੀਕਾਮ ਆਪਰੇਟਰ ਜੀਓ ਅਤੇ ਏਅਰਟੈੱਲ ਯੂਜ਼ਰਸ ਨੂੰ ਲੁੱਟ ਰਹੇ ਹਨ : ਐੱਮ.ਪੀ. ਗਿੱਲ
ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਕਾਂਗਰਸ ਦੇ ਐੱਮ.ਪੀ. ਜਸਬੀਰ ਸਿੰਘ ਗਿੱਲ ਨੇ IT ਮੰਤਰੀ ਅਸ਼ਵਨੀ ਵੈਸ਼ਨਵ ‘ਤੇ ਟੈਲੀਕਾਮ ਕੰਪਨੀਆਂ ਨੂੰ ਲੈ ਕੇ ਸਵਾਲ-ਜਵਾਬ ਕੀਤੇ, ਜਿਸ ‘ਤੇ ਕੇਂਦਰੀ ਮੰਤਰੀ ਨੇ ਕਾਂਗਰਸ ‘ਤੇ ਹਮਲਾ ਬੋਲਿਆ। ਆਈਟੀ ਮੰਤਰੀ ਨੇ ਕਿਹਾ, “ਬੀਐਸਐਨਐਲ ਬਹੁਤ ਮਾੜੇ ਦੌਰ ਵਿੱਚੋਂ ਲੰਘ ਰਹੀ ਹੈ, ਮੁੱਖ ਤੌਰ ‘ਤੇ ਕੁਝ ਸਿਆਸੀ ਪਾਰਟੀਆਂ, ਖਾਸ ਕਰਕੇ ਯੂਪੀਏ ਸਰਕਾਰ ਵਿੱਚ ਜਿੱਥੇ BSNL ਤੋਂ ਬਹੁਤ ਸਾਰੇ ਫੰਡ ਡਾਇਵਰਟ ਹੋ ਗਏ ਸਨ, ਦੇ ਕਾਰਨ ਬਹੁਤ ਮਾੜੇ ਦੌਰ ਤੋਂ ਲੰਘਿਆ। ਪ੍ਰਧਾਨ ਮੰਤਰੀ ਨੇ 1....
ਦਿੱਲੀ 'ਚ 12ਵੀਂ ਜਮਾਤ ਦੀ ਵਿਦਿਆਰਥਣ 'ਤੇ ਤੇਜ਼ਾਬ ਨਾਲ ਹਮਲਾ, ਦੋ ਨੌਜਵਾਨਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਦਵਾਰਕਾ : ਦਿੱਲੀ 'ਚ 12ਵੀਂ ਜਮਾਤ ਦੀ ਵਿਦਿਆਰਥਣ 'ਤੇ ਤੇਜ਼ਾਬ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਜਧਾਨੀ ਦੇ ਦਵਾਰਕਾ ਮੋਡ ਇਲਾਕੇ ਦੀ ਹੈ। ਪੀੜਤਾ ਨੂੰ ਸਫਦਰਜੰਗ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬਾਈਕ ਸਵਾਰ ਦੋ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਗੱਲ ਕਹੀ ਹੈ। ਰਾਸ਼ਟਰੀ ਅਤੇ....
ਤੁਸੀਂ ਸ਼ਰਾਬ ਵੇਚਣ ਵਾਲੇ ਹੋ, ਤੁਸੀਂ ਲੋਕ ਸ਼ਰਾਬੀ ਹੋ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਨਿਤੀਸ਼ ਕੁਮਾਰ
ਬਿਹਾਰ : ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਅੱਜ ਕਾਫੀ ਹੰਗਾਮੇਦਾਰ ਰਿਹਾ। ਬਿਹਾਰ ਵਿੱਚ ਸ਼ਰਾਬ ਬੰਦੀ ਵਿਚਾਲੇ ਇੱਕ ਵਾਰ ਫਿਰ ਜ਼ਹਿਰੀਲੀ ਸ਼ਰਾਬ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ। ਇਸ ‘ਤੇ ਮੁੱਖ ਵਿਰੋਧੀ ਧਿਰ ਭਾਜਪਾ ਨੇ ਸ਼ਰਾਬ ਕਾਰਨ ਮੌਤਾਂ ਦਾ ਮੁੱਦਾ ਉਠਾਇਆ ਤਾਂ ਸੀਐਮ ਨਿਤੀਸ਼ ਕੁਮਾਰ ਭੜਕ ਗਏ। ਉਨ੍ਹਾਂ ਭਾਜਪਾ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਸ਼ਰਾਬ ਵੇਚਣ ਵਾਲੇ ਹੋ। ਤੁਸੀਂ ਲੋਕ ਸ਼ਰਾਬੀ ਹੋ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਲਾਂਕਿ, ਗੁੱਸਾ ਇਕਪਾਸੜ ਨਹੀਂ ਸੀ, ਭਾਜਪਾ ਨੇ ਵੀ ਤੁਰੰਤ....
ਬਿਹਾਰ ‘ਚ ਨਕਲੀ ਸ਼ਰਾਬ ਕਾਰਨ 17 ਲੋਕਾਂ ਦੀ ਮੌਤ, ਪੁਲੀਸ ਜਾਂਚ ਵਿੱਚ ਜੁਟੀ
ਈਸੂਪੁਰ : ਬਿਹਾਰ ਦੇ ਛਪਰਾ ਦੇ ਸਰਾਂ ‘ਚ ਨਕਲੀ ਸ਼ਰਾਬ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਦੇਰ ਰਾਤ 5 ਲੋਕਾਂ ਦੀ ਮੌਤ ਹੋਈ ਸੀ। ਉਸ ‘ਤੋਂ ਬਾਅਦ ਅੱਜ ਸਵੇਰੇ ਹਸਪਤਾਲ ‘ਚ ਦਾਖਲ 5 ਹੋਰ ਮਰੀਜਾਂ ਦੀ ਇਲਾਜ ਦੌਰਾਨ ਮੌਤ ਹੋ ਗਈ। 7 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ ਪਰ ਹੁਣ ਉਨ੍ਹਾਂ ਦੀ ਵੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਰੀਬ 17 ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ। ਜਿਨ੍ਹਾਂ ਵਿੱਚੋਂ 10 ਦੀ ਮੌਤ ਸਵੇਰੇ ਹੋ ਗਈ ਸੀ। ਸਾਰਿਆਂ ਨੇ ਈਸੂਪੁਰ ਥਾਣਾ....
ਰਾਜ ਸਭਾ ਮੈਂਬਰ ਸਾਹਨੀ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਪੰਜਾਬ ਨੂੰ ਜਾਰੀ ਕੀਤੇ ਫੰਡਾਂ ਵਿੱਚ 92.5 ਫੀਸਦੀ ਦੀ ਗਿਰਾਵਟ ਦਾ ਮੁੱਦਾ ਉਠਾਇਆ
ਨਵੀਂ ਦਿੱਲੀ : ਰਾਜ ਸਭਾ ਵਿੱਚ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਹੁਨਰ ਸਿਖਲਾਈ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਫੰਡਾਂ ਦੀ ਵੰਡ ਦਾ ਮੁੱਦਾ ਉਠਾਇਆ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਸਿਰਫ਼ ਪੰਜਾਬ ਲਈ ਹੀ ਫੰਡਾਂ ਵਿੱਚ ਅਚਾਨਕ ਗਿਰਾਵਟ ਕਿਉਂ ਆਈ ਹੈ, ਜਿਸ ਤਹਿਤ ਵਿੱਤੀ ਸਾਲ 2018-19 ਦੇ ਬਜਟ ਵਿੱਚ 62.37 ਕਰੋੜ ਰੁਪਏ, 2019-20 ਵਿੱਚ 57.69 ਕਰੋੜ ਰੁਪਏ, 2020-21 ਵਿੱਚ 67.55 ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਜਦੋਂ ਕਿ 2021-22 ਵਿੱਚ ਸਿਰਫ 5.05 ਕਰੋੜ ਰੁਪਏ ਜਾਰੀ....
10 ਕਰੋੜ ਦੇ ਕਰਜ਼ੇ ਨੂੰ ਰਾਈਟ ਆਫ ਕੀਤਾ, 25 ਡਿਫਾਲਟਰਾਂ ਦੇ ਨਾਵਾਂ ਬਾਰੇ ਆਰਬੀਆਈ ਨੇ ਕੇਂਦਰ ਨੂੰ ਸੂਚਿਤ ਕੀਤਾ : ਸੀਤਾਰਮਨ
ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ 'ਚ ਦੱਸਿਆ ਕਿ ਬੈਂਕਾਂ ਨੇ ਪਿਛਲੇ ਪੰਜ ਵਿੱਤੀ ਸਾਲਾਂ ਦੌਰਾਨ 10,09,511 ਕਰੋੜ ਰੁਪਏ ਦੇ ਮਾੜੇ ਕਰਜ਼ੇ ਮੁਆਫ਼ ਕੀਤੇ ਹਨ। ਉਸਨੇ ਕਿਹਾ ਕਿ ਬੈਂਕਾਂ ਨੇ ਇਸ ਮਿਆਦ ਦੇ ਦੌਰਾਨ 6,59,596 ਕਰੋੜ ਰੁਪਏ ਦੀ ਕੁੱਲ ਰਕਮ ਦੀ ਵਸੂਲੀ ਕੀਤੀ, ਜਿਸ ਵਿੱਚ ਲਿਖਤੀ ਬੰਦ ਕਰਜ਼ੇ ਦੇ ਖਾਤਿਆਂ ਤੋਂ 1,32,036 ਕਰੋੜ ਰੁਪਏ ਦੀ ਵਸੂਲੀ ਵੀ ਸ਼ਾਮਲ ਹੈ। 2017-18 ਤੋਂ 2021-22 ਤੱਕ ਇੱਕ ਸਾਲ ਵਿੱਚ ਸਭ ਤੋਂ ਵੱਧ ਰਾਈਟ ਆਫ ਦੀ ਰਕਮ ਪ੍ਰੀ-ਕੋਵਿਡ 2018....
ਪੰਜਾਬ ਸਮੇਤ 9 ਰਾਜਾਂ ਨੇ ਅਪਰਾਧਾਂ ਦੀ ਜਾਂਚ ਲਈ ਸੀਬੀਆਈ ਨੂੰ ਦਿੱਤੀ ਆਮ ਸਹਿਮਤੀ ਲਈ ਵਾਪਸ : ਮੰਤਰੀ ਜਤਿੰਦਰ ਸਿੰਘ
ਨਵੀਂ ਦਿੱਲੀ : ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਪੰਜਾਬ, ਤਿਲੰਗਾਨਾ ਤੇ ਪੱਛਮੀ ਬੰਗਾਲ ਸਮੇਤ 9 ਰਾਜਾਂ ਨੇ ਕੁਝ ਅਪਰਾਧਾਂ ਦੀ ਜਾਂਚ ਲਈ ਸੀਬੀਆਈ ਨੂੰ ਦਿੱਤੀ ਗਈ ਆਮ ਸਹਿਮਤੀ ਵਾਪਸ ਲੈ ਲਈ ਹੈ। ਪ੍ਰਸੋਨਲ ਰਾਜ ਮੰਤਰੀ ਨੇ ਲੋਕ ਸਭਾ ਵਿੱਚ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ, ਝਾਰਖੰਡ, ਕੇਰਲ, ਮੇਘਾਲਿਆ, ਮਿਜ਼ੋਰਮ, ਪੰਜਾਬ, ਰਾਜਸਥਾਨ, ਤਿਲੰਗਾਨਾ ਤੇ ਪੱਛਮੀ ਬੰਗਾਲ ਨੇ ਸੀਬੀਆਈ ਨੂੰ ਦਿੱਤੀ ਆਮ ਸਹਿਮਤੀ ਵਾਪਸ ਲੈ ਲਈ ਹੈ। ਕਾਂਗਰਸ....
ਰਾਹੁਲ ਗਾਂਧੀ ਦੇ ਨਾਲ ਭਾਰਤ ਜੋੜੋ ਯਾਤਰਾ ’ਚ ਵੱਡੀ ਗਿਣਤੀ ’ਚ ਸ਼ਾਮਿਲ ਹੋਈਆਂ ਔਰਤਾਂ
ਜੀਨਾਪੁਰ : ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਮੰਗਲਵਾਰ ਨੂੰ ਸਵੇਰੇ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਜੀਨਾਪੁਰ ਤੋਂ ਸ਼ੁਰੂ ਹੋਈ। ਯਾਤਰਾ ਵਿੱਚ ਰਾਹੁਲ ਗਾਂਧੀ ਦੇ ਨਾਲ ਕਈ ਵਰਕਰ ਸ਼ਾਮਿਲ ਹੋਏ। ਯਾਤਰਾ ਦਾ ਰਾਜਸਥਾਨ ਵਿੱਚ 9ਵੇਂ ਦਿਨ ਦੀ ਯਾਤਰਾ ਜੀਨਾਪੁਰ ਤੋਂ ਸਵੇਰੇ ਸ਼ੁਰੂ ਹੋਈ ਜੋ ਦੁਬੀ ਵਨਾਸ ਪਿੰਡ ਤੱਕ ਗਈ ਅਤੇ ਅਰਾਮ ਕੀਤਾ। ਇਸ ਮੌਕੇ ਰਾਹੁਲ ਗਾਂਧੀ ਦੇ ਨਾਲ ਵੱਡੀ ਗਿਣਤੀ ਔਰਤਾਂ ਨੇ ਸ਼ਿਰਕਤ ਕੀਤੀ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਨਾਲ ਯਾਤਰਾ ’ਚ ਕਾਫੀ ਦੂਰੀ....
ਸੰਸਦ ਭਵਨ ‘ਤੇ ਹੋਏ ਅੱਤਵਾਦੀ ਹਮਲੇ ਦੀ 21ਵੀਂ ਮੌਕੇ ਬਰਸੀ ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ : ਭਾਰਤੀ ਲੋਕਤੰਤਰ ਦੇ ਮੰਦਰ ਸੰਸਦ ਭਵਨ ‘ਤੇ ਹੋਏ ਅੱਤਵਾਦੀ ਹਮਲੇ ਦੀ ਅੱਜ 21ਵੀਂ ਬਰਸੀ ਹੈ। ਅੱਤਵਾਦੀਆਂ ਨੇ 13 ਦਸੰਬਰ 2001 ਨੂੰ ਸੰਸਦ ਭਵਨ ‘ਤੇ ਹਮਲਾ ਕੀਤਾ ਸੀ। ਸੰਸਦ ‘ਤੇ ਹੋਏ ਹਮਲੇ ਦੇ 21 ਸਾਲ ਪੂਰੇ ਹੋ ਗਏ ਹਨ, ਪਰ ਅੱਜ ਵੀ ਇਸ ਅੱਤਵਾਦੀ ਹਮਲੇ ਦੀਆਂ ਯਾਦਾਂ ਭਾਰਤੀਆਂ ਦੇ ਦਿਲ-ਦਿਮਾਗ ‘ਤੇ ਤਾਜ਼ਾ ਹਨ। 21 ਸਾਲ ਪਹਿਲਾਂ ਅੱਜ ਹੀ ਦੇ ਦਿਨ ਹੋਏ ਇਸ ਹਮਲੇ ਵਿੱਚ 9 ਨੌਜਵਾਨ ਸ਼ਹੀਦ ਹੋਏ ਸਨ, ਜਿਸ ਵਿੱਚ ਦਿੱਲੀ ਪੁਲਿਸ ਦੇ ਪੰਜ ਜਵਾਨ ਸ਼ਾਮਿਲ ਸਨ। ਉੱਥੇ ਹੀ ਹਮਲਾ ਕਰਨ ਵਾਲੇ ਸਾਰੇ ਪੰਜ....
ਭਾਰਤ ਦੀ 1 ਇੰਚ ਜ਼ਮੀਨ 'ਤੇ ਕੋਈ ਵੀ ਕਬਜ਼ਾ ਨਹੀਂ ਕਰ ਸਕਦਾ : ਅਮਿਤ ਸ਼ਾਹ
ਨਵੀਂ ਦਿੱਲੀ (ਜੇਐੱਨਐੱਨ) : ਤਵਾਂਗ ਸੰਘਰਸ਼ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀ ਕਿਹਾ ਭਾਰਤ ਦੀ 1 ਇੰਚ ਜ਼ਮੀਨ 'ਤੇ ਕੋਈ ਕਬਜ਼ਾ ਨਹੀਂ ਕਰ ਸਕਦਾ। ਮੈਂ 8 ਦਸੰਬਰ ਦੀ ਰਾਤ ਅਤੇ 9 ਦਸੰਬਰ ਦੀ ਸਵੇਰ ਨੂੰ ਸਾਡੇ ਜਵਾਨਾਂ ਦੁਆਰਾ ਦਿਖਾਈ ਬਹਾਦਰੀ ਦੀ ਸ਼ਲਾਘਾ ਕਰਦਾ ਹਾਂ। ਫੌਜ ਨੇ ਕੁਝ ਹੀ ਸਮੇਂ ਵਿੱਚ ਸਾਰੇ ਘੁਸਪੈਠੀਆਂ ਨੂੰ ਭਜਾ ਦਿੱਤਾ ਅਤੇ ਸਾਡੀ ਜ਼ਮੀਨ ਦੀ ਰੱਖਿਆ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਨ ਕਾਲ ਦੀ ਸੂਚੀ....
ਚੀਨੀ ਸੈਨਿਕਾਂ ਨਾਲ ਝੜਪ ਵਿੱਚ ਸਾਡਾ ਇੱਕ ਵੀ ਫ਼ੌਜੀ ਜ਼ਖ਼ਮੀ ਨਹੀਂ ਹੋਇਆ : ਰੱਖਿਆ ਮੰਤਰੀ ਰਾਜਨਾਥ ਸਿੰਘ
ਨਵੀਂ ਦਿੱਲੀ (ਜੇਐੱਨਐੱਨ) : ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ 'ਚ ਅਸਲ ਕੰਟਰੋਲ ਰੇਖਾ (LAC) 'ਤੇ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਟਕਰਾਅ ਨੂੰ ਲੈ ਕੇ ਸੰਸਦ 'ਚ ਹੰਗਾਮਾ ਹੋਇਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਵਾਂਗ ਸੰਘਰਸ਼ ਨੂੰ ਲੈ ਕੇ ਲੋਕ ਸਭਾ 'ਚ ਬਿਆਨ ਦਿੱਤਾ ਹੈ। ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਨੇ ਕਿਹਾ ਕਿ ਚੀਨੀ ਸੈਨਿਕਾਂ ਨਾਲ ਝੜਪ ਵਿੱਚ ਸਾਡਾ ਇੱਕ ਵੀ ਫ਼ੌਜੀ ਜ਼ਖ਼ਮੀ ਨਹੀਂ ਹੋਇਆ। ਤਵਾਂਗ ਝੜਪ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ 'ਚ....
ਜਿਸ ਦਿਨ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲੇਗਾ, ਉਸ ਦਿਨ ਮਾਪਿਆਂ ਦਾ ਕਲੇਜਾ ਠਰੇਗਾ : ਰਵਨੀਤ ਸਿੰਘ ਬਿੱਟੂ
ਨਵੀਂ ਦਿੱਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਪਾਰਲੀਮੈਂਟ ਚੁੱਕਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਹਲਕਾ ਲੁਧਿਆਣਾ ਤੋਂ ਪਾਰਲੀਮੈਂਬਰ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਹਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗਾਇਕ ਸਿੱਧੂ ਮੂਸੇਵਾਲਾ ਦਾ ਏਕੇ47 ਨਾਲ ਕਤਲ ਹੋਇਆ, ਇਸ ਤਰ੍ਹਾਂ ਅੱਜ ਤੱਕ ਕਿਸੇ ਦਾ ਕਤਲ ਨਹੀਂ ਹੋਇਆ, ਉਨ੍ਹਾਂ ਕਿਹਾ ਕਿ ਕਤਲ ਤੋਂ ਬਾਅਦ ਵੀ ਬਾਹਰਲੀਆਂ ਗਤੀਵਿਧੀਆਂ ਨਹੀਂ ਰੁਕ ਰਹੀਆਂ, ਪੰਜਾਬ....