ਗੁੜੇ ਪਿੰਡ ਦੇ ਖੇਡ ਮੇਲੇ ਤੇ ਡਾਲਰ ਭੇਜਣ ਵਾਲੇ ਐਨ ਆਰ ਆਈਜ਼ ਤੇ ਸਾਨੂੰ ਹਮੇਸ਼ਾਂ ਮਾਣ ਰਹੇਗਾ : ਗੁਰਪ੍ਰੀਤ ਸਿੰਘ ਕਾਕੂ, ਸਤਨਾਮ ਸਿੰਘ 

ਮੁੱਲਾਂਪੁਰ ਦਾਖਾ,30 ਨਵੰਬਰ (ਸਤਵਿੰਦਰ ਸਿੰਘ ਗਿੱਲ) : ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਤੇ ਹਲਕੇ ਦਾਖੇ ਦੇ ਪਿੰਡ ਗੁੜੇ ਵਿੱਚ 3 ਤੇ 4 ਦਸੰਬਰ ਦਿਨ ਐਂਤਵਾਰ ਤੇ ਸੋਮਵਾਰ ਨੂੰ ਕਰਵਾਏ ਜਾਣ ਵਾਲੇ ਕਬੱਡੀ ਕੱਪ ਵਾਸਤੇ ਵਿਸ਼ੇਸ਼ ਸਹਿਯੋਗ ਕਰਨ ਵਾਲੇ ਐਨ ਆਰ ਆਈਜ਼ ਹੈਰੀ ਮਾਨ ਯੂ ਐਸ ਏ, ਵਿੱਕੀ ਕੈਨੇਡਾ,ਹਰਜੀਤ ਕੈਨੇਡਾ , ਰਿੰਕੂ ਕੈਨੇਡਾ,ਤੀਰਥ ਯੂ ਐਸ ਏ ਅਤੇ ਕਮਲ ਡੈਨਮਾਰਕ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਊਕਿ ਜਦੋਂ ਵੀ ਕੋਈ ਸਾਂਝਾ ਕੰਮ ਕਰਨਾ ਹੁੰਦਾ ਹੈ ਤਾਂ ਉਸ ਵਾਸਤੇ ਮਾਇਕ ਸਹਾਇਤਾ ਦੀ ਬਹੁਤ ਵੱਡੀ ਜਰੂਰਤ ਹੁੰਦੀ ਹੈ ਜਿਸ ਨੂੰ ਇਹਨਾ ਐਨ ਆਰ ਆਈਜ਼ ਭਰਾਵਾਂ ਨੇ ਪੂਰਾ ਕੀਤਾ ਹੈ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗੁੜੇ ਦੀ ਖੇਡ ਮੇਲਾ ਕਮੇਟੀ ਦੇ  ਆਗੂ ਗੁਰਪ੍ਰੀਤ ਸਿੰਘ ਕਾਕੂ ਪੰਚ ਅਤੇ ਪੰਚ ਸਤਨਾਮ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ। ਖੇਡ ਮੇਲੇ ਦੇ ਇਹਨਾ ਆਗੂਆਂ ਨੇ ਦਸਿਆ ਕਿ ਕਦੇ ਵੀ ਉਹਨਾਂ ਦੇ ਪਿੰਡ ਚ ਕਿਸੇ ਲੋੜਵੰਦ ਦੀ ਬਾਂਹ ਫੜਨ ਦੀ ਜਰੂਰਤ ਹੁੰਦੀ ਹੈ ਤਾਂ ਇਹ ਪਰਦੇਸੀ ਵੀਰ ਬਹੁਤ ਹੈਲਪ ਕਰਦੇ ਹਨ। ਗੁੜੇ ਦੇ ਇਹਨਾ ਆਗੂਆਂ ਨੇ ਮੀਡੀਆ ਰਾਹੀਂ ਇਹ  ਦਸਿਆ ਕਿ ਐਨ ਆਰ ਆਈਜ਼ ਵੀਰਾਂ ਦੀ ਸਹੂਲਤ ਵਾਸਤੇ ਇਹ ਖੇਡ ਮੇਲਾ ਸ਼ੋਸ਼ਲ ਮੀਡੀਏ ਤੇ ਨਾਲ ਦੀ ਨਾਲ ਲਾਈਵ ਦੇਖਿਆ ਜਾ ਸਕਦਾ ਹੈ ਜਿਸ ਦਾ ਲਿੰਕ ਅਸੀਂ ਸੈਂਡ ਕਰਾਗੇ। ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਹੈਰੀ ਮਾਨ ਯੂ ਐਸ ਏ, ਵਿਕੀ ਕੈਨੇਡਾ,ਹਰਜੀਤ ਯੂ ਐਸ ਏ, ਰਿੰਕੂ ਕੈਨੇਡਾ,ਤੀਰਥ ਯੂ ਐਸ ਏ ਅਤੇ ਕਮਲ ਡੈਨਮਾਰਕ ਆਦਿ ਐਨ ਆਰ ਆਈਜ਼ ਭਰਾ ਹਰ ਸਮੇਂ ਪਿੰਡ ਗੁੜੇ ਦੇ ਸਮਾਜ ਸੇਵੀ ਕੰਮਾਂ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਇਹਨਾ ਨੇ ਕਬੱਡੀ ਕੱਪ ਤੇ ਬਹੁਤ ਜਿਆਦਾ ਸਹਾਇਤਾ ਕੀਤੀ।ਇਸ ਟੂਰਨਾਮੇਂਟ ਦੇ ਆਗੂਆਂ ਨੇ ਦੱਸਿਆ ਕਿ 3 ਦਸੰਬਰ ਪਹਿਲੇ ਦਿਨ ਵੀ ਕਬੱਡੀ ਦੇ ਮੁਕਾਬਲੇ ਹੋਣਗੇ ਜਦਕਿ 4 ਦਸੰਬਰ ਨੂੰ ਆਲ ਓਪਨ ਕਬੱਡੀ ਦੇ ਮੁਕਾਬਲੇ ਹੋਣਗੇ ਜਿਨ੍ਹਾਂ ਤੇ ਪਿੰਡ ਵਾਸੀ ਨੋਟਾਂ ਦਾ ਮੀਂਹ ਵਰ੍ਹਾ ਦੇਣਗੇ ਅਤੇ ਦੇਰ ਸ਼ਾਮ ਆਲ ਓਪਨ ਕਬੱਡੀ ਫਾਈਨਲ ਦਾ ਮੁਕਾਬਲਾ ਦੇਖਣ ਵਾਸਤੇ ਦਰਸ਼ਕਾਂ ਦਾ ਵੱਡਾ ਇਕੱਠ ਹੋਵੇਗਾ ਜਿਨ੍ਹਾ ਦੀ ਸਹੂਲਤ ਵਾਸਤੇ ਕਮੇਟੀ ਵਲੋ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਜੇਕਰ ਫਾਈਨਲ ਕਬੱਡੀ ਮੁਕਾਬਲੇ ਰਾਤ ਨੂੰ ਹੋਏ ਤਾਂ ਲਈਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।