- ਨਵੇਂ ਸਾਲ ਮੌਕੇ ਵਲੰਟੀਅਰਾਂ ਨਾਲ ਕੀਤਾ ਚਾਹ ਦਾ ਪਿਆਲਾ ਸਾਂਝਾ
ਕੋਟਕਪੂਰਾ 01 ਜਨਵਰੀ : ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਉਨ੍ਹਾਂ ਦੇ ਵਰਕਰ ਹੁੰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਨਵੇਂ ਸਾਲ ਦਾ ਆਗਮਨ ਮੌਕੇ ਵਲੰਟੀਅਰਾਂ ਨਾਲ ਸੰਗਮ ਪੈਲੇਸ ਕੋਟਕਪੂਰਾ ਵਿਖੇ ਚਾਹ ਦਾ ਪਿਆਲਾ ਸਾਂਝਾ ਕਰਨ ਮੌਕੇ ਕੀਤਾ। ਇਸ ਮੌਕੇ ਸਪੀਕਰ ਸੰਧਵਾਂ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਡੱਟ ਕੇ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਹੁਣ ਤੱਕ ਪਾਰਟੀ ਦੇ ਸਭ ਵਲੰਟੀਅਰਾਂ ਦਾ ਕੰਮ ਸ਼ਲਾਘਾਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਵਰਕਰ ਇਸੇ ਤਰ੍ਹਾਂ ਮਿਹਨਤ ਨਾਲ ਕੰਮ ਕਰਦੇ ਰਹਿਣ। ਸਪੀਕਰ ਸੰਧਵਾਂ ਨੇ ਵੱਖ ਵੱਖ ਪਿੰਡਾਂ,ਮੁਹੱਲਿਆਂ ਦੇ ਵਰਕਰਾਂ ਨਾਲ ਮਿਲ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸ੍ਰੀ ਇੰਦਰਜੀਤ ਸਿੰਘ, ਸ੍ਰੀ ਬਿੱਟਾ ਨਰੂਲਾ, ਸ੍ਰੀ ਕਮਲ ਰਾਜਪੂਤ, ਸ੍ਰੀ ਬਸੰਤ ਨਰੂਲਾ, ਚੇਅਰਮੈਨ ਗੁਰਮੀਤ ਸਿੰਘ, ਸ੍ਰੀ ਮਨਜੀਤ ਸ਼ਰਮਾ,ਸ੍ਰੀ ਅਸ਼ੋਕ ਕੁਮਾਰ, ਸ੍ਰੀ ਰਾਜਨ ਗਰਗ, ਸ੍ਰੀ ਸੋਨੂ ਬਤਰਾ, ਸ੍ਰੀ ਰਜਿੰਦਰ ਗੁਪਤਾ ਅਤੇ ਹੋਰ ਵਲੰਟੀਅਰ ਹਾਜ਼ਰ ਸਨ।