ਫਾਜ਼ਿਲਕਾ, 17 ਜਨਵਰੀ : ਸਥਾਨਕ ਸ਼ਹਿਰ ਦੇ ਨੇੜੇ ਲਾਧੂਕਾ ਮੰਡੀ ਕੋਲ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪੁਲਿਸ ਮੁਲਾਜ਼ਮ ਆਰਟੀਓ ਦਫਤਰ ਵਿਖੇ ਤੈਨਾਤ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਆਰਟੀਓ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਉਹ ਲਾਧੂਕਾ ਮੰਡੀ ਵਿਖੇ ਨਾਕਾ ਲਗਾਉਣ ਲਈ ਜਾ ਸਨ ਅਤੇ ਉਨ੍ਹਾਂ ਦੇ ਗਨਮੈਨ ਜਿੰਨ੍ਹਾਂ ਦੀ ਗਿਣਤੀ 4 ਸੀ, ਉਨ੍ਹਾਂ ਦੀ ਪਿਛਲੀ ਗੱਡੀ ਵਿੱਚ ਆ ਰਹੇ ਸਨ, ਜਿੰਨ੍ਹਾਂ ਦੀ ਇੱਕ ਜੁਗਾੜੂ ਰੇਹੜੇ ਨਾਲ ਟੱਕਰ ਹੋ ਗਈ, ਜਿਸ ਨੂੰ ਉਹ ਬਚਾਉਂਦੇ ਹੋਏ ਹਾਦਸਾ ਗ੍ਰਸਤ ਹੋ ਗਏ, ਜਿਸ ਕਾਰਨ ਗੱਡੀ ਚਾਲਕ ਅਤੇ ਦੂਸਰੇ ਮੁਲਾਜ਼ਮ ਦੋਵੇਂ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।