ਫਾਜ਼ਿਲਕਾ, 8 ਫਰਵਰੀ : ਸਰਕਾਰੀ ਆਈਟੀਆਈ ਫਾਜ਼ਿਲਕਾ ਵਿੱਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਾ ਉਦਯੋਗ ਕੇਂਦਰ ਫਾਜਲਕਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਸਰਦਾਰ ਅੰਗਰੇਜ਼ ਸਿੰਘ ਨੇ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਤਹਿਤ ਪਹਿਲੇ ਬੈਚ ਦੀ ਸਿਖਲਾਈ ਦੇਣੀ ਸ਼ੁਰੂ ਕਰਵਾਈ ਜਿਸ ਵਿੱਚ ਟ੍ਰੇਨਿੰਗ ਲੈਣ ਵਾਲਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਟ੍ਰੇਨਿੰਗ ਦੇ ਪਹਿਲੇ ਬੈਚ ਵਿੱਚ 40 ਸਿੱਖਿਆਰਥੀਆਂ ਦਾ ਟੇਲਰ ਦਰਜੀ ਦਾ ਪਹਿਲਾ ਬੈਚ ਸ਼ੁਰੂ ਹੋਇਆ। ਇਸ ਟ੍ਰੇਨਿੰਗ ਦਾ ਜ਼ਿਲ੍ਹਾ ਉਦਯੋਗ ਮੈਨੇਜਰ ਸਰਦਾਰ ਨਿਰਵੈਰ ਸਿੰਘ ਵੱਲੋਂ ਨਿਰੀਖਣ ਕੀਤਾ ਗਿਆ ਜਿਸ ਵਿੱਚ ਸੁਚਾਰੂ ਢੰਗ ਨਾਲ ਚੱਲ ਰਹੀ ਟ੍ਰੇਨਿੰਗ ਨੂੰ ਦੇਖ ਕੇ ਉਹਨਾਂ ਟਰੇਨਰ ਮਨਜਿੰਦਰ ਕੌਰ ਅਤੇ ਆਈਟੀਆਈ ਦੇ ਸਟਾਫ ਦੀ ਹੌਸਲਾ ਅਫਜਾਈ ਕੀਤੀ। ਉਪਰੋਕਤ ਇਹ ਸਾਰਾ ਕੰਮ ਦੇਖ ਕੇ ਉਹਨਾਂ ਸੰਸਥਾ ਦੇ ਕੰਮ ਨੂੰ ਬਹੁਤ ਹੀ ਸ਼ਲਾਘਾਯੋਗ ਦੱਸਿਆ ਅਤੇ ਕਿਹਾ ਕਿ ਇਹ ਪੀ ਐਮ ਵਿਸ਼ਕਰਮਾ ਯੋਜਨਾ ਦਾ ਜਿਲ੍ਹਾ ਫਾਜਲਕਾ ਦਾ ਪਹਿਲਾ ਅਤੇ ਪੰਜਾਬ ਦਾ ਤੀਜਾ ਸੈਂਟਰ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਤਹਿਤ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਟ੍ਰੇਨਿੰਗ ਲੈਣ ਵਾਲੇ ਸਿੱਖਿਆਰਥੀਆਂ ਨੂੰ ਵਧੀਆ ਢੰਗ ਨਾਲ ਟ੍ਰੇਨਿੰਗ ਕਰਨ ਅਤੇ ਇਸ ਟ੍ਰੇਨਿੰਗ ਦੇ ਫਾਇਦਿਆਂ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਟ੍ਰੇਨਿੰਗ ਲੈ ਕੇ ਉਹ ਆਪਣਾ ਕੰਮ ਹੋਰ ਵਧੀਆ ਤਰੀਕੇ ਨਾਲ ਕਰ ਸਕਦੇ ਹਨ । ਇਸ ਵੇਲੇ ਇੱਕ ਸਿਖਿਆਰਥੀ ਨੇ ਦੱਸਿਆ ਕਿ ਕੁਝ ਵਿਅਕਤੀ ਫੋਨ ਕਰਕੇ ਪੀਐਮ ਵਿਸ਼ਵਕਰਮਾ ਯੋਜਨਾ ਦਾ ਨਾਮ ਲੈ ਕੇ ਓਟੀਪੀ ਮੰਗ ਰਹੇ ਹਨ ਇਸ ਤੇ ਸਰਦਾਰ ਨਿਰਵੈਰ ਸਿੰਘ ਨੇ ਕਿਹਾ ਕਿ ਉਹ ਕਿਸੇ ਨਾਲ ਵੀ ਆਪਣਾ ਓਟੀਪੀ ਸਾਂਝਾ ਨਾ ਕਰਨ ਇਸ ਨਾਲ ਉਹਨਾਂ ਨਾਲ ਕੋਈ ਵੀ ਫਰੋਡ ਹੋ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟ੍ਰੇਨਿੰਗ ਅਫਸਰ ਸ੍ਰੀਮਤੀ ਪੁਨੀਤਾ ਗੋਇਲ, ਟ੍ਰੇਨਿੰਗ ਅਫਸਰ ਸ੍ਰੀ ਮਦਨ ਲਾਲ, ਸਰਦਾਰ ਜਸਵਿੰਦਰ ਸਿੰਘ, ਪ੍ਰੋਗਰਾਮ ਅਫਸਰ ਗੁਰਜੰਟ ਸਿੰਘ ਅਤੇ ਅਮ੍ਰਿਤਪਾਲ ਸਮੇਤ ਸਮੂਹ ਸਟਾਫ ਹਾਜ਼ਰ ਸੀ।