ਪਟਿਆਲਾ, 30 ਨਵੰਬਰ : ਖ਼ੇਤੀ ਵਿਰਾਸਤ ਮਿਸ਼ਨ ਅਤੇ ਕੇ ਕੇ ਬਿਰਲਾ ਮੈਮੋਰੀਅਲ ਸੋਸਾਇਟੀ ਦੇ ਪ੍ਰੋਜੈਕਟ ਭੂਮੀ ਦੇ ਤਹਿਤ ਪਟਿਆਲਾ ਜ਼ਿਲ੍ਹੇ ਦੇ 50 ਪਿੰਡਾਂ ਵਿਚ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਇਸੇ ਮੁਹਿੰਮ ਦੇ ਤਹਿਤ ਬੋਸਰ ਕਲਾਂ ,ਬੱਠਲੀ, ਢੀਂਡਸਾ ਪਿੰਡ ਵਿੱਚ ਖ਼ੇਤੀ ਵਿਰਾਸਤ ਮਿਸ਼ਨ ਦੀ ਟੀਮ ਵੱਲੋਂ ਖੇਤਾਂ ਦਾ ਦੌਰਾ ਕੀਤਾ ਗਿਆ। ਬੋਸਰ ਕਲਾਂ ਪਿੰਡ ਦੇ 400 ਏਕੜ ਵਿਚ ਸੁਪਰਸੀਡਰ ਦੁਆਰਾ ਕਣਕ ਦੀ ਬਿਜਾਈ ਕੀਤੀ ਗਈ, 500 ਏਕੜ ਵਿੱਚ ਬੇਲਰ ਮਸ਼ੀਨ ਨਾਲ ਪਰਾਲੀ ਦੀਆਂ ਗੰਢਾਂ ਬਣਾਈਆਂ ਗਈਆਂ ਅਤੇ ਬਿਨਾਂ ਅੱਗ ਲਗਾਏ ਬਿਜਾਈ ਕੀਤੀ ਗਈ। ਅੱਜ ਸੁਪਰਸੀਡਰ ਬਜਾਈ ਇਸ ਰਕਬੇ ਨੂੰ ਵੇਖਣ ਲਈ ਖੇਤੀ ਵਿਰਾਸਤ ਮਿਸ਼ਨ ਦੀ ਟੀਮ ਨੇ ਬੋਸਰ ਕਲਾਂ ਪਿੰਡ ਦੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਸਰਵਣ ਸਿੰਘ, ਬਲਜਿੰਦਰ ਸਿੰਘ, ਅਮਰਾਓ ਸਿੰਘ ਦੇ ਖੇਤ ਵਿਚ ਸੁਪਰਸੀਡਰ ਵਿਧੀ ਰਾਹੀਂ ਕੀਤੀ ਗਈ ਬਿਜਾਈ ਦਾ ਮੁਆਇਨਾ ਕੀਤਾ ਅਤੇ ਓਹਨਾ ਦੇ ਅਨੁਭਵ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਕਿਸਾਨਾਂ ਨੇ ਦੱਸਿਆ ਕਿ ਖੇਤੀ ਵਿਰਾਸਤ ਮਿਸ਼ਨ ਵੱਲੋਂ ਭੂਮੀ ਪ੍ਰੋਜੈਕਟ ਤਹਿਤ ਪਿੰਡ ਅਤੇ ਜ਼ਿਲੇ ਵਿਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੀਆਂ ਗਤੀਵਿਧੀਆਂ ਦੇ ਪ੍ਰਭਾਵ ਰਾਹੀਂ ਇਸ ਵਾਰ ਇਹਨਾਂ ਪਿੰਡਾਂ ਵਿਚ 90 ਪ੍ਰਤੀਸ਼ਤ ਪਰਾਲੀ ਦਾ ਪ੍ਰਬੰਧ ਬਿਨਾਂ ਸਾੜੇ ਕੀਤਾ ਗਿਆ। ਇਸ ਮੌਕੇ ਹਰਮਿੰਦਰ ਸਿੰਘ ਨੇ ਦੱਸਿਆ ਕਿ ਮਲਚਿੰਗ ਵਿਧੀ ਨਾਲ ਬਿਜਾਈ ਕਰਨ ਨਾਲ ਆਮ ਖੇਤਾਂ ਦੇ ਮੁਕਾਬਲੇ ਖ਼ਰਚ ਬਹੁਤ ਹੀ ਘੱਟ ਆਉਂਦਾ ਹੈ ਅਤੇ ਫ਼ਸਲ ਦੀ ਪੈਦਾਵਾਰ ਵੀ ਬਹੁਤ ਹੀ ਵਧੀਆ ਹੁੰਦੀ ਹੈ । ਇਸ ਮੌਕੇ ਜ਼ਿਲ੍ਹਾ ਕੁਆਡੀਨੇਟਰ ਹਰਦੀਪ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ ਜਿਵੇਂ ਕਿ ਬਿਜਾਈ ਲਈ ਖੇਤ ਤਿਆਰੀ ਵਿਚ ਮਸ਼ੀਨਾਂ ਦੀ ਘੱਟ ਤੋਂ ਘੱਟ ਵਰਤੋਂ, ਨਦੀਨਾਂ ਦੀ ਸਮੱਸਿਆ ਤੋਂ ਛੁਟਕਾਰਾ, ਖਾਦਾਂ ਦੀ ਘੱਟ ਵਰਤੋਂ, ਪਾਣੀ ਦੀ ਘੱਟ ਜਰੂਰਤ , ਫ਼ਸਲ ਪੈਦਾਵਾਰ ਵਿੱਚ ਵਾਧਾ ਅਤੇ ਇਸਦੇ ਨਾਲ ਹੀ ਮਿੱਟੀ ਅਤੇ ਵਾਤਾਵਰਨ ਸਵਛਥ ਜਿਸਦੇ ਨਾਲ ਸਾਰੇ ਲੋਕ ਸਿਹਤ ਪੱਖੋਂ ਠੀਕ ਰਹਿਣਗੇ, ਨਾਲ ਹੀ ਪਟਿਆਲਾ ਜਿਲੇ ਵਿਚ ਚੱਲ ਰਹੇ ਭੂਮੀ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਕਿ ਪ੍ਰੋਜੈਕਟ ਤਹਿਤ ਪਟਿਆਲਾ ਦੇ 50 ਪਿੰਡਾਂ ਵਿਚ ਲਗਾਤਾਰ ਪਿਛਲੇ ਸਾਲ ਤੋਂ ਹੀ ਕਿਸਾਨਾਂ ਨੂੰ ਜਾਗਰੂਕ ਕੀਤਾ ਦਾ ਰਿਹਾ ਹੈ। ਜਿਸ ਦੌਰਾਨ ਇਹਨਾਂ ਗਤੀਵਿਧੀਆਂ ਰਾਹੀਂ ਜਾਗਰੂਕਤਾ ਮੁਹਿੰਮ ਦੇ ਪ੍ਰਭਾਵ ਹੇਠ 50 ਪਿੰਡਾਂ ਵਿਚ 90 ਪ੍ਰਤੀਸ਼ਤ ਰਕਬਾ ਅੱਗ ਮੁਕਤ ਹੋਇਆ ਹੈ ਨਾਲ ਹੀ ਉਹਨਾਂ ਨੇ ਕਿਸਾਨਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਖ਼ੇਤੀ ਵਿਰਾਸਤ ਮਿਸ਼ਨ ਤੋਂ ਜਿਲਾ ਕੁਆਡੀਨੇਟਰ, ਹਰਦੀਪ ਸਿੰਘ ਜੀ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ ਅਤੇ ਕਿਸਾਨ ਸਾਬਕਾ ਬਲਾਕ ਸੰਮਤੀ ਚੇਅਰਮੈਨ ਸਰਵਣ ਸਿੰਘ, ਬਲਜਿੰਦਰ ਸਿੰਘ, ਅਮਰਾਓ ਸਿੰਘ ਅਤੇ ਹੋਰ ਕਿਸਾਨ ਸ਼ਾਮਿਲ ਸਨ।