ਫਰੀਦਕੋਟ 19 ਜਨਵਰੀ : ਸਿੱਖ ਗੁਰਦੁਆਰਾ ਬੋਰਡ ਇਲੈਕਸ਼ਨ ਰੂਲਜ਼ 1959 ਦੇ ਰੂਲ 6 ਤੋਂ 12 ਦੀਆਂ ਧਾਰਾਵਾਂ ਅਨੁਸਾਰ ਗੁਰਦੁਆਰਾ ਬੋਰਡ ਚੋਣ ਹਲਕਿਆਂ ਦੀ ਵੋਟਰ ਸੂਚੀ ਦੀ ਤਿਆਰੀ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ—ਕਮ—ਜਿ਼ਲ੍ਹਾ ਚੋਣ ਅਫਸਰ ਸ੍ਰੀ ਵਿਨੀਤ ਕੁਮਾਰ, ਆਈ.ਏ.ਐਸ. ਨੇ ਦੱਸਿਆ ਕਿ ਜਿ਼ਲ੍ਹਾ ਫਰੀਦਕੋਟ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਿਆਂ ਦੇ ਸਮੂਹ ਬੀ.ਐੱਲ.ਓਜ਼. ਮਿਤੀ 20.01.2024 ਨੂੰ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 02:00 ਵਜੇੇ ਤੱਕ ਆਪਣੇ—ਆਪਣੇ ਪੋਲਿੰਗ ਸਟੇਸ਼ਨ ਤੇ ਫਾਰਮ (ਕੇਸਾਧਾਰੀ ਸਿੱਖ ਲਈ) (ਨਿਯਮ 3(1)॥ ਪ੍ਰਾਪਤ ਕਰਨਗੇ, ਤਾਂ ਜੋ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ।ਉਨ੍ਹਾਂ ਦੱਸਿਆ ਕਿ ਵੋਟ ਰਜਿਸਟਰਡ ਕਰਨ ਲਈ ਆਧਾਰ ਕਾਰਡ, ਇੱਕ ਪਾਸਪੋਰਟ ਸਾਇਜ਼ ਫੋਟੋ ਦੇੇ ਨਾਲ ਫਾਰਮ (ਕੇਸਾਧਾਰੀ ਸਿੱਖ ਲਈ) (ਨਿਯਮ 3(1)॥ ਅੰਤਿਮ ਮਿਤੀ 29.02.2024 ਤੱਕ ਸਬੰਧਤ ਚੋਣਕਾਰ ਰਜਿਸ਼ਟਰੇਸ਼ਨ ਅਫਸਰ—ਕਮ—ਉਪ ਮੰਡਲ ਮੈਜਿਸਟਰੇਟ ਦੇ ਦਫਤਰ ਜਾਂ ਜਿ਼ਲ੍ਹਾ ਚੋਣ ਦਫਤਰ, ਫਰੀਦਕੋਟ ਵਿਖੇ ਵੀ ਜਮ੍ਹਾਂ ਕਰਵਾਏ ਜਾ ਸਕਦੇ ਹਨ।ਇਹ ਫਾਰਮ ਜਿ਼ਲ੍ਹਾ ਪ੍ਰਸਾਸ਼ਨ ਦੀ ਵੈਬਸਾਈਟ www.faridkot.nic.in ਤੇ ਉਪਲੱਬਧ ਹੈ।