ਫਤਹਿਗੜ੍ਹ ਸਾਹਿਬ, 01 ਜਨਵਰੀ : ਜਿਲ੍ਹਾ ਫਤਹਿਗੜ੍ਹ ਸਾਹਿਬ ਅੰਦਰ ਦਿਵਿਆਂਗਜਨਾਂ ਵਿਅਕਤੀਆਂ ਨੂੰ ਨਕਲੀ ਅੰਗ ਪ੍ਰਦਾਨ ਕਰਨ ਲਈ ਵਿਸ਼ੇਸ਼ ਅਸੈਸਮੈਂਟ ਕੈਂਪ ਮਿਤੀ 03 ਜਨਵਰੀ 2024 ਨੂੰ ਸਿਵਲ ਹਸਪਤਾਲ, ਫਤਹਿਗੜ੍ਹ ਸਾਹਿਬ ਵਿਖੇ ਅਤੇ ਮਿਤੀ 04 ਜਨਵਰੀ 2024 ਨੂੰ ਸਿਵਲ ਹਸਪਤਾਲ, ਬਸੀ ਪਠਾਣਾਂ ਵਿਖੇ ਸਵੇਰੇ 10 ਵਜੇ ਲਗਾਏ ਜਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਹਨਾਂ ਅਸੈਂਸਮੈਂਟ ਕੈਂਪਾਂ ਵਿੱਚ ਉਹਨਾਂ ਲੋੜਵੰਦ ਦਿਵਿਆਂਗਜਨ ਵਿਅਕਤੀਆਂ ਨੂੰ ਜਿਹਨਾਂ ਦੇ ਅੰਗ-ਪੈਰ ਨਹੀਂ ਹਨ ਜਾਂ ਕਿਸੇ ਕਾਰਨ ਕੱਟੇ ਗਏ ਹਨ, ਕੰਨਾਂ ਤੋਂ ਉੱਚਾ ਸੁਣਨ ਵਾਲੀ ਮਸ਼ੀਨ, ਨੇਤਰਹੀਣਾਂ ਨੂੰ ਸਟਿੱਕ ਅਤੇ ਵੀਹਲਚੇਅਰ, ਟਰਾਈ ਸਾਇਕਲ, ਬੈਂਟਰੀ ਵਾਲੀ ਵੀਹਲਚੇਅਰ ਆਦਿ ਕੈਂਪ ਦੌਰਾਨ ਅਸੈਸਮੈਂਟ ਕਰਕੇ ਨੇੜਲੇ ਭਵਿੱਖ ਵਿੱਚ ਪ੍ਰਦਾਨ ਕੀਤੇ ਜਾਣੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ ਜਿਹਨਾਂ ਦਿਵਿਆਂਗਜਨਾਂ ਨੇ ਨਕਲੀ ਅੰਗ ਲਗਵਾਉਣਾ ਹੈ ਤਾਂ ਉਹ ਕੈਂਪ ਵਾਲੇ ਦਿਨ ਆਪਣੇ ਨਾਲ ਦਿਵਿਆਂਗਜਨ ਪਹਿਚਾਣ ਪੱਤਰ ਦੇ ਤੌਰ ਤੇ ਯੂ.ਡੀ.ਈ.ਡੀ ਕਾਰਡ , ਅਧਾਰ ਕਾਰਡ, ਪਾਸਪੋਰਟ ਸਾਈਜ਼ ਤਾਜ਼ਾ ਫੋਟੋ, ਤਹਿਸੀਲਦਾਰ/ਕਿਸੇ ਸਕੂਲ ਜਾਂ ਕਾਲਜ ਦੇ ਪ੍ਰਿੰਸੀਪਲ/ਸਮਰੱਥ ਮਾਲ ਅਥਾਰਟੀ/ਸਰਪੰਚ/ਐਮ.ਸੀ ਵੱਲੋਂ ਤਸਦੀਕਸ਼ੁਦਾ 22500 ਜਾਂ ਇਸ ਤੋਂ ਘੱਟ ਦਾ ਮਹੀਨਾਵਾਰ ਆਮਦਨ ਸਰਟੀਫਿਕੇਟ ਆਦਿ ਦਸਤਾਵੇਜ਼ ਲੈ ਕੇ ਕੈਂਪ ਵਾਲੇ ਦਿਨ ਪਹੁੰਚ ਕਰਕੇ ਇਸ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਲੋੜਵੰਦ ਦਿਵਿਆਂਗਜਨ ਵਿਅਕਤੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਹੈ ਕਿ ਇਹਨਾਂ ਅਸੈਸਮੈਂਟ ਕੈਂਪਾਂ ਦਾ ਉਹ ਵੱਧ-ਵੱਧ ਤੋਂ ਲਾਭ ਪ੍ਰਾਪਤ ਕਰਨ।