- ਬਰਨਾਲਾ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਨੀਟ ਟ੍ਰੇਨਿੰਗ (NEET TRAINING) ਲੈਣ ਸਬੰਧੀ ਅੰਮ੍ਰਿਤਸਰ ਲਈ ਹੋਏ ਰਵਾਨਾ
ਬਰਨਾਲਾ, 25 ਦਸੰਬਰ : ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਕੂਲ ਸਿੱਖਿਆ ਵਿਭਾਗ ਤੋਂ ਸ੍ਰੀ ਦੀਪਕ ਕਾਂਸਲ, ਸਹਾਇਕ ਡਾਇਰੈਕਟਰ, ਸਕੂਲਜ ਆਫ ਐਮੀਨੈਂਸ, ਪੰਜਾਬ ਦੀਆਂ ਹਦਾਇਤਾਂ ਅਨੁਸਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਬਰਨਾਲਾ ਸ਼੍ਰੀ ਸ਼ਮਸ਼ੇਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਦੀ ਯੋਗ ਅਗਵਾਈ ਵਿੱਚ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ, ਬਰਨਾਲਾ ਦੇ ਪੰਜਾਬ ਅਕਾਦਮਿਕ ਕੋਚਿੰਗ ਫਾਰ ਐਕਸੀਲੈਂਸ (PACE) ਪ੍ਰੋਗਰਮ ਤਹਿਤ ਚਾਰ ਵਿਦਿਆਰਥੀ ਨੀਟ ਕੋਚਿੰਗ ਦੀ ਪ੍ਰਾਪਤੀ ਲਈ "ਮੈਰੀਟੋਰੀਅਸ ਸਕੂਲ, ਅੰਮ੍ਰਿਤਸਰ" ਵਿਖੇ ਰਵਾਨਾ ਹੋਏ ਹਨ । ਇਹਨਾਂ ਵਿਦਿਆਰਥੀਆਂ ਵਿਁਚ ਗਿਆਰਵੀਂ ਜਮਾਤ ਦੇ ਜੀਵਨ ਸਿੰਘ, ਕਮਲਜੀਤ ਸਿੰਘ, ਮਨਪੀ੍ਤ ਕੌਰ ਅਤੇ ਪਾਇਲ (ਮੈਡੀਕਲ ਸਟਰੀਮ/ਮੈਰਿਟ ਸੈਕਸ਼ਨ) ਸ਼ਾਮਿਲ ਹਨ। ਪ੍ਰਿੰਸੀਪਲ ਹਰੀਸ਼ ਬਾਂਸਲ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਅਕਾਦਮਿਕ ਕੋਚਿੰਗ ਫਾਰ ਐਕਸੀਲੈਂਸ ਪ੍ਰੋਗਰਾਮ ਤਹਿਤ ਗਿਆਰਵੀਂ ਜਮਾਤ ਦੇ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਪੇਸ਼ੇਵਰ ਕੋਚਿੰਗ ਪ੍ਰੋਗਰਾਮ, ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਲਾਹੇਵੰਦ ਕਦਮ ਹੈ। ਇਸ ਟ੍ਰੇਨਿੰਗ ਲਈ ਮੈਡਮ ਰੇਸ਼ੋ ਰਾਣੀ , ਮੈਡਮ ਪ੍ਰਭਜੋਤ ਕੌਰ , ਮੈਡਮ ਮਹਿਕ ਗਰਗ ਦਾ ਵਿਸ਼ੇਸ਼ ਸਹਿਯੋਗ ਰਿਹਾ। ਵਿਦਿਆਰਥੀਆਂ ਨੂੰ ਰਵਾਨਾ ਕਰਨ ਸਮੇਂ ਪ੍ਰਿੰਸੀਪਲ ਹਰੀਸ਼ ਬਾਂਸਲ ਦੇ ਨਾਲ ਸਰਦਾਰ ਮਨਜੀਤ ਸਿੰਘ (ਵੋਕੇਸ਼ਨਲ ਟਰੇਨਰ, ਸਕਿਓਰਿਟੀ), ਸ. ਬਲਜਿੰਦਰ ਸਿੰਘ (ਸਕਿਓਰਿਟੀ ਟੀਮ) ਸ਼੍ਰੀ ਯੋਗੇਸ਼ ਕੁਮਾਰ (ਆਰਟ/ਕਰਾਫਟ ਟੀਚਰ) ਅਤੇ ਵਿਦਿਆਰਥੀ ਮਾਪੇ ਵੀ ਹਾਜ਼ਰ ਸਨ।