ਪਟਿਆਲਾ, 11 ਮਈ : ਪ੍ਰੋ. ਹਰਵਿੰਦਰ ਕੌਰ ਵੱਲੋਂ ਅੱਜ ਡੀਨ ਵਿਦਿਆਰਥੀ ਭਲਾਈ ਵਜੋਂ ਆਪਣਾ ਅਹੁਦਾ ਸੰਭਾਲ਼ ਲਿਆ ਗਿਆ ਹੈ। ਉਨ੍ਹਾਂ ਨੂੰ ਪ੍ਰੋ. ਅਨੁਪਮਾ ਦੇ ਡੀਨ ਵਜੋਂ ਅਹੁਦੇ ਦੀ ਮਿਆਦ ਪੂਰੀ ਹੋਣ ਉਪਰੰਤ ਇਸ ਅਹੁਦੇ ਉੱਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਰਸਮੀ ਰੂਪ ਵਿੱਚ ਇਸ ਅਹੁਦੇ ਨੂੰ ਸੰਭਾਲਣ ਸਮੇਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਅਸ਼ੋਕ ਕੁਮਾਰ ਤਿਵਾੜੀ, ਪ੍ਰੋਫ਼ੈਸਰ ਇੰਚਾਰਜ ਵਿੱਤ ਡਾ. ਪ੍ਰਮੋਦ ਅੱਗਰਵਾਲ, ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਅਤੇ ਸਾਬਕਾ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੁਪਮਾ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਪ੍ਰੋ. ਹਰਵਿੰਦਰ ਕੌਰ ਅਰਥ ਵਿਗਿਆਨ ਦੇ ਪ੍ਰੋਫ਼ੈਸਰ ਹਨ ਅਤੇ ਮੌਜੂਦਾ ਸਮੇਂ ਸਮਾਜਿਕ ਵਿਗਿਆਨ ਫ਼ੈਕਲਟੀ ਦੇ ਡੀਨ ਵਜੋਂ ਵੀ ਕਾਰਜਸ਼ੀਲ ਹਨ। ਉਹ 1992 ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਹਨ। ਖੋਜ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਔਰਤ ਨੂੰ ਕੇਂਦਰ ਵਿੱਚ ਰੱਖ ਕੇ ਵੱਖ-ਵੱਖ ਖੋਜ ਕਾਰਜ ਸੰਪੰਨ ਕੀਤੇ ਗਏ ਹਨ। ਉਨ੍ਹਾਂ ਅਧੀਨ ਹੁਣ ਤੱਕ ਨੌ ਵਿਦਿਆਰਥੀ ਪੀ-ਐੱਚ.ਡੀ. ਕਰ ਚੁੱਕੇ ਹਨ ਅਤੇ ਚਾਰ ਵਿਦਿਆਰਥੀ ਐੱਮ.ਫਿ਼ਲ ਕਰ ਚੁੱਕੇ ਹਨ। ਉਹ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਕਾਨਫ਼ਰੰਸਾਂ