- ਸਿੱਖਿਆ ਮੰਤਰੀ ਨੇ ਭੱਲੜੀ ਪ੍ਰਾਇਮਰੀ ਸਕੂਲ ਵਿਖੇ ਬਾਲ ਮੇਲੇ ਵਿਚ ਕੀਤੀ ਸਮੂਲੀਅਤ
ਨੰਗਲ, 14 ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਫੈਸਲੇ ਲਏ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵੱਲੋਂ ਦਿੱਲੀ ਵਿੱਚ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦੀ ਚਰਚਾ ਸੰਸਾਰ ਭਰ ਵਿਚ ਹੋ ਰਹੀ ਹੈ। ਉਸੇ ਤਰਾਂ ਪੰਜਾਬ ਦਾ ਸਿੱਖਿਆ ਢਾਚਾ ਤੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਵਿਕਾਸ ਕਰਵਾ ਕੇ ਹੁਣ ਸਰਕਾਰੀ ਸਕੂਲਾਂ ਨੂੰ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਵਾਲੇ ਸਕੂਲ ਬਣਾ ਕੇ ਵਿਦਿਆਰਥੀਆਂ ਨੂੰ ਮੁਕਾਬਲੇਬਾਜੀ ਦੇ ਦੌਰ ਵਿੱਚ ਸਮੇਂ ਦੇ ਹਾਣੀ ਬਣਾਉਣ ਦਾ ਉਪਰਾਲਾ ਕੀਤਾ ਹੈ। ਇਹ ਪ੍ਰਗਟਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੱਲੜੀ ਵਿਖੇ ਆਯੋਜਿਤ ਬਾਲ ਮੇਲੇ ਦੇ ਸਮਾਗਮ ਦੌਰਾਨ ਵਿਦਿਆਰਥੀਆਂ, ਅਧਿਆਪਕਾ ਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ 12800 ਪ੍ਰਾਇਮਰੀ ਸਕੂਲ ਹਨ, ਪੰਜਾਬ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਹਰ ਪ੍ਰਾਇਮਰੀ ਸਕੂਲ ਨੂੰ ਚਾਰਦੀਵਾਰੀ ਵਿੱਚ ਲਿਆਦਾ ਜਾ ਰਿਹਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਹੁਣ ਸਕੂਲ ਆਫ ਹੈਪੀਨੈਂਸ ਬਣ ਰਹੇ ਹਨ, ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਣ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲ ਆਫ ਐਮੀਨੈਂਸ ਦੇ ਰੂਪ ਵਿਚ ਤਿਆਰ ਹੋਏ ਹਨ। ਸਰਕਾਰੀ ਸਕੂਲਾ ਦੇ ਪ੍ਰਿੰਸੀਪਲ, ਹੈਡਮਾਸਟਰ ਦੇਸ਼ਾ ਤੇ ਵਿਦੇਸ਼ਾ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ ਹਨ। ਸਾਡੇ ਸਰਕਾਰੀ ਸਕੂਲਾ ਦੇ ਵਿਦਿਆਰਥੀ ਈਸਰੋ ਵਿਖੇ ਚੰਦਰਯਾਨ-3 ਦੀ ਲਾਚਿੰਗ ਦੇ ਗਵਾਹ ਬਣੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਪ੍ਰੀ-ਪ੍ਰਾਇਮਰੀ ਕਲਾਸਾ ਵਿਚ ਦਾਖਲਾ 16 ਪ੍ਰਤੀਸ਼ਤ ਵੱਧ ਹੋਇਆ ਹੈ, ਇਸ ਵਾਰ ਬਾਲ ਦਿਵਸ ਤੋਂ ਮੁੜ ਦਾਖਲੇ ਦੀ ਸੁਰੂਆਤ ਹੋਵੇਗੀ ਅਤੇ ਸਾਡੇ ਸਿੱਖਿਆ ਵਿਭਾਗ ਦੇ ਅਣਥੱਕ ਯਤਨਾ ਨਾਲ ਅਸੀ ਆਪਣਾ ਰਿਕਾਰਡ ਹੀ ਤੋੜ ਕੇ ਨਵੇ ਕੀਰਤੀਮਾਨ ਸਥਾਪਿਤ ਕਰਾਂਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਅਧਿਆਪਕ ਬਹੁਤ ਮਿਹਨਤ ਕਰ ਰਹੇ ਹਨ, ਵਿਦਿਆਰਥੀਆਂ ਵਿਚ ਕੁਸ਼ਲਤਾ ਤੇ ਲਗਨ ਦੀ ਕੋਈ ਕਮੀ ਨਹੀ ਹੈ, ਮਾਪਿਆਂ ਦਾ ਸਹਿਯੋਗ ਤੇ ਭਰੋਸਾ ਸਾਡੇ ਲਈ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀ ਜਦੋਂ ਸਰਕਾਰੀ ਸਕੂਲਾਂ ਵਿਚ ਦਾਖਲੇ ਲਈ ਮਾਪਿਆਂ ਨੂੰ ਸੋਚਣਾ ਨਹੀ ਪਵੇਗਾ। ਮਾਡਲ ਤੇ ਕਾਨਵੈਂਟ ਸਕੂਲਾ ਦੇ ਮੁਕਾਬਲੇ ਦੀ ਮਿਆਰੀ ਸਿੱਖਿਆ ਸਾਡੇ ਸਰਕਾਰੀ ਸਕੂਲਾ ਵਿਚ ਉਪਲੱਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਭੱਲੜੀ ਸਕੂਲ ਦੀ ਨੁਹਾਰ ਬਦਲਣ ਲਈ 50 ਲੱਖ ਰੁਪਏ ਦੀ ਵਿਸੇਸ ਯੋਜਨਾ ਉਲੀਕੀ ਗਈ ਹੈ, ਨਾਨਗਰਾ, ਭਲਾਣ ਤੇ ਦਸਗਰਾਈ ਦੇ ਸਰਕਾਰੀ ਸਕੂਲਾ ਦੀ ਚਾਰਦੀਵਾਰੀ ਕੀਤੀ ਜਾ ਰਹੀ ਹੈ। ਸਿੱਖਿਆ ਮੰਤਰੀ ਨੇ ਬਾਲ ਮੇਲੇ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਅਧਿਆਪਕਾ ਨਾਲ ਚਰਚਾ ਕੀਤੀ ਅਤੇ ਪ੍ਰਬੰਧਕਾ ਦਾ ਧੰਨਵਾਦ ਕੀਤਾ ਜੋ ਸਰਕਾਰੀ ਸਕੂਲਾ ਦੀ ਕਾਮਯਾਬੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਸ ਮੌਕੇ ਮਨਮੋਹਨ ਸਿੰਘ, ਸੁਰਿੰਦਰ ਕੁਮਾਰ, ਭੁਪਿੰਦਰ ਕੌਰ, ਮੋਨਿਕਾ ਸ਼ਰਮਾ, ਰਾਜ ਰਾਣੀ, ਸੁਰਜੀਤ ਕੌਰ, ਗੁਰਪ੍ਰੀਤ ਕੌਰ, ਦਿਲਬੀਰ ਸਿੰਘ ਗਿੱਲ, ਰਬਿੰਦਰ ਕੌਰ ਰੱਬੀ, ਨਿਤਿਨ ਸ਼ਰਮਾ, ਦਲਜੀਤ ਸਿੰਘ ਕਾਕਾ ਨਾਨਗਰਾ, ਕੰਵਲਜੀਤ ਕੌਰ, ਰਾਕੇਸ਼ ਵਰਮਾ, ਸਰਪੰਚ ਤਾਰਾ ਸਿੰਘ, ਗੈਰੀ, ਪ੍ਰਿੰ.ਗੁਰਨਾਮ ਸਿੰਘ, ਮਨਿੰਦਰ ਸਿੰਘ, ਮਾਨਿਆ, ਜੈਸਮੀਨ ਕੌਰ, ਮਨਕੀਰਤ, ਆਸ਼ਿਮਾ, ਗੁਰਬਖਸ਼ ਸਿੰਘ, ਬਿੱਲਾ ਮਹਿਲਮਾ, ਸਤਪਾਲ ਸਿੰਘ ਭੱਲੜੀ, ਨੋਰੰਗ ਸਿੰਘ, ਸਤਵਿੰਦਰ ਸਿੰਘ ਭੰਗਲ, ਸੁਖਵੰਤ ਸਿੰਘ ਸੈਣੀ, ਨੰਬਰਦਾਰ ਹਰਜਿੰਦਰ ਸਿੰਘ ਹਾਜ਼ਰ