- ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਫਤਿਹਗੜ੍ਹ ਸਾਹਿਬ ਵਿਖੇ ਲੱਗੇਗਾ ਕੈਂਪ
ਫਤਹਿਗੜ੍ਹ ਸਾਹਿਬ, 03 ਨਵੰਬਰ : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਤਿਹਗੜ੍ਹ ਸਾਹਿਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆਂ ਕਰਵਾਉਣ ਲਈ 06 ਨਵੰਬਰ ਦਿਨ ਸੋਮਵਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜਾਗਰ ਤੇ ਟ੍ਰੇਨਿੰਗ ਅਫਸਰ, ਸ੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸਰਕਾਰੀ ਪ੍ਰੋਜੈਕਟ ਲਈ ਆਰਜੀ ਤੌਰ ਤੇ ਡਾਟਾ ਐਂਟਰੀ ਓਪਰੇਟਰ ਦੀ ਜੌਬ ਲਈ ਪੜ੍ਹੇ ਲਿਖੇ ਮੁੰਡਿਆ ਤੇ ਕੁੜੀਆਂ ਦੀ ਲੋੜ ਹੈ। ਇਸ ਵਿੱਚ ਜਿਲ੍ਹੇ ਦੇ ਵੱਖ-ਵੱਖ ਤਹਿਸੀਲ ਤੇ ਬਲਾਕਾਂ ਵਿੱਚ ਜਾ ਕੇ ਐਪ ਚਲਾਉਣੀ, ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਵਿੱਚ ਵਿਦਿਅਕ ਯੋਗਤਾ ਬਾਰਵੀਂ ਅਤੇ ਗ੍ਰੇਜੂਏਸ਼ਨ ਹੋਣੀ ਚਾਹੀਦੀ ਹੈ, ਜਿਸ ਦੀ ਉਮਰ ਹੱਦ- 18 ਤੋਂ 35 ਸਾਲ, ਤਨਖਾਹ- ਡੀ.ਸੀ. ਰੇਟ ਅਨੁਸਾਰ ਹੋਵੇਗੀ। ਇਸ ਲਈ ਆਧਾਰ ਕਾਰਡ,ਪੈਨ ਕਾਰਡ, ਬੈਂਕ ਪਾਸਬੁੱਕ, ਪੜ੍ਹਾਈ ਦੇ ਸਾਰੇ ਸਰਟੀਫਿਕੇਟ (ਅਸਲ ਅਤੇ ਫੋਟੋਕਾਪੀਆਂ) ਦਸਤਾਵੇਜ ਜਰੂਰੀ ਹਨ। ਸ੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਲਈ ਇੰਟਰਵਿਊ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਫਤਿਹਗੜ੍ਹ ਸਾਹਿਬ ਦੇ ਕਮਰਾ ਨੰਬਰ 122, ਡੀ.ਸੀ ਕੰਪਲੈਕਸ ਗਰਾਉਂਡ ਫਲੋਰ ਵਿਖੇ ਮਿਤੀ:06 ਨਵੰਬਰ, 2023 ਨੂੰ ਸਵੇਰੇ 10:00 ਵਜੇ ਹੋਵੇਗੀ। ਜਿਲ੍ਹਾ ਰੋਜ਼ਗਾਰ ਅਫਸਰ ਵੱਲੋਂ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਇਸ ਕੈਂਪ ਦਾ ਲਾਭ ਲੈਣ। ਵਧੇਰੇ ਜਾਣਕਾਰੀ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 9915682436 ਤੇ ਸੰਪਰਕ ਕਰ ਸਕਦੇ ਹੋ ਅਤੇ ਇਸੇ ਤਰ੍ਹਾਂ ਦੀਆਂ ਹੋਰ ਨੌਕਰੀਆਂ ਦੀ ਜਾਣਕਾਰੀ ਲਈ ਟੈਲੀਗ੍ਰਾਮ ਚੈਨਲ "DBEE FATEHGARH SAHIB" ਜਾਂ https://t.me/dbeeggsjobs ਜੁਆਇੰਨ ਕਰੋ ਜਾਂ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਕਮਰਾ ਨੰ: 119-ਏ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।