ਲੁਧਿਆਣਾ 18 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਐੱਮ ਐੱਸ ਸੀ ਕਮਿਸਟਰੀ ਦੀ ਵਿਦਿਆਰਥਣ ਕੁਮਾਰੀ ਹਰਮਿਲਨ ਕੌਰ ਨੂੰ ਅਮਰੀਕਾ ਦੀ ਦੱਖਣੀ ਕੈਰੋਲੀਨਾ ਰਾਜ, ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਪੀ.ਐੱਚ.ਡੀ. ਕਰਨ ਲਈ ਫੈਲੋਸ਼ਿਪ ਹਾਸਲ ਹੋਈ ਹੈ | ਇਸ ਫੈਲੋਸ਼ਿਪ ਵਿੱਚ 28,000 ਅਮਰੀਕੀ ਡਾਲਰ ਸਲਾਨਾ ਦੀ ਅਧਿਆਪਨ ਅਸਿਸਟੈਂਟਸ਼ਿਪ ਪ੍ਰਾਪਤ ਕਰਨ ਤੋਂ ਇਲਾਵਾ ਖੋਜ ਕਰਨ ਦੇ ਮੌਕੇ ਵੀ ਹੋਣਗੇ| ਕੁਮਾਰੀ ਹਰਮਿਲਨ ਕੌਰ ਨੇ ਕੈਮਿਸਟਰੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਮਨਪ੍ਰੀਤ ਕੌਰ ਦੀ ਦੇਖ-ਰੇਖ ਹੇਠ ਮਾਸਟਰਜ਼ ਡਿਗਰੀ ਸੰਪੂਰਨ ਕੀਤੀ | ਉਸਨੇ ਆਪਣੇ ਮਾਸਟਰ ਦੇ ਖੋਜ ਕਾਰਜ ਸਮੇਂ ਅੰਤਰਰਾਸਟਰੀ ਖੋਜ ਪੱਤਰ ਅਤੇ ਪੁਸਤਕ ਅਧਿਆਇ ਪ੍ਰਕਾਸ਼ਿਤ ਕਰਵਾਏ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ ਡਾ. ਪਰਦੀਪ ਕੁਮਾਰ ਛੁਨੇਜਾ, ਡੀਨ, ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ ਡਾ. ਸੰਮੀ ਕਪੂਰ ਅਤੇ ਕੈਮਸਿਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸੰਘਾ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਯਤਨਾਂ ਵਿੱਚ ਉਸਦੀ ਸਫਲਤਾ ਦੀ ਕਾਮਨਾ ਕੀਤੀ|