ਪੀ.ਏ.ਯੂ. ਵਿੱਚ ਲੈਬਾਰਟਰੀ ਸਟਾਫ਼ ਲਈ ਵਿਸ਼ੇਸ਼ ਸਿਖਲਾਈ ਦਾ ਆਯੋਜਨ ਹੋਇਆ

ਲੁਧਿਆਣਾ 21 ਅਪ੍ਰੈਲ : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵਿੱਚ ਸਥਿਤ ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਵੱਲੋਂ ਇਕ ਵਿਸ਼ੇਸ਼ ਸਿਖਲਾਈ ਦਾ ਆਯੋਜਨ ਕੀਤਾ ਗਿਆ | ਇਹ ਇਕ ਦਿਨਾਂ ਸਿਖਲਾਈ ਲੈਬਾਰਟਰੀਆਂ ਅਤੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਆਪਣੇ ਆਸ-ਪਾਸ ਦੇ ਮਾਹੌਲ ਦੀ ਸਾਫ਼-ਸਫ਼ਾਈ ਅਤੇ ਰਖ-ਰਖਾਵ ਲਈ ਦਿੱਤੀ ਗਈ |  ਵਿਭਾਗ ਦੇ ਪ੍ਰੋਫੈਸਰ ਡਾ. ਹਰਪਿੰਦਰ ਕੌਰ ਨੇ ਸਿਖਲਾਈ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਦਫਰਤੀ ਰਖ-ਰਖਾਵ ਦੇ ਤਰੀਕਿਆਂ ਤੋਂ ਜਾਣੂੰ ਕਰਵਾਇਆ | ਇਸ ਦੌਰਾਨ ਕਰਮਚਾਰੀਆਂ ਨੂੰ ਮਹਿਮਾਨਾਂ ਨਾਲ ਰਸਮੀ-ਗੈਰ ਰਸਮੀ ਵਰਤ ਵਿਹਾਰ ਦੇ ਬਕਾਇਦਾ ਢੰਗ ਵੀ ਦੱਸੇ ਗਏ | ਡਾ. ਸ਼ਰਨਬੀਰ ਕੌਰ ਬੱਲ ਅਤੇ ਡਾ. ਸ਼ਿਵਾਨੀ ਰਾਣਾ ਨੇ ਟੇਬਲ ਸੈਟਿੰਗ ਤੋਂ ਇਲਾਵਾ ਪਰੋਸਣ ਅਤੇ ਨੈਪਕਿਨ ਆਦਿ ਬਾਰੇ ਦੱਸਦਿਆਂ ਮੁੱਢਲੇ ਗੁਣਾਂ ਦੀ ਜਾਣਕਾਰੀ ਦਿੱਤੀ | ਡਾ. ਰਿਤੂ ਗੁਪਤਾ ਅਤੇ ਡਾ. ਦੀਪਿਕਾ ਬਿਸ਼ਟ ਨੇ ਲੈਬਾਰਟਰੀਆਂ ਅਤੇ ਦਫ਼ਤਰਾਂ ਵਿੱਚ ਸਫਾਈ ਦੇ ਨੁਕਤੇ ਦੱਸਦਿਆਂ ਸਿਖਿਆਰਥੀਆਂ ਨੂੰ ਫਰਨੀਚਰ ਅਤੇ ਹੋਰ ਸਾਜੋ-ਸਮਾਨ ਦੀ ਸਫਾਈ ਦੀ ਵਿਹਾਰਕ ਜਾਣਕਾਰੀ ਦਿੱਤੀ | ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਅਤੇ ਡਾ. ਦੀਪਿਕਾ ਵਿੱਗ ਨੇ ਇਸ ਸਿਖਲ਼ਾਈ ਦੇ ਆਯੋਜਨ ਦੀ ਤਾਰੀਫ ਕੀਤੀ ਅਤੇ ਆਸ ਪ੍ਰਗਟਾਈ ਕਿ ਦਫ਼ਤਰੀ ਪ੍ਰਬੰਧਨ ਵਿੱਚ ਇਹ ਸਿਖਲਾਈ ਲਾਭਕਾਰੀ ਸਿੱਧ ਹੋਵੇਗੀ |