- ਨਾਗਰਿਕ https://connect.punjab.gov.in/ 'ਤੇ ਜਾ ਕੇ ਆਨ ਲਾਈਨ ਟੋਕਨ ਪ੍ਰਾਪਤ ਕਰਨ
ਮਾਲੇਰਕੋਟਲਾ 01 ਜੂਨ : ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਸ਼ਸਿਨਕ ਸੁਧਾਰ ਵਿਭਾਗ ਵਲੋਂ ਸੇਵਾ ਕੇਂਦਰਾਂ ਵਿੱਚ ਸੇਵਾਵਾਂ ਲੈਣ ਲਈ ਆਉਣ ਵਾਲੇ ਆਮ ਨਾਗਰਿਕਾਂ ਦੀ ਭੀੜ ਨੂੰ ਮੁੱਖ ਰੱਖਦੇ ਹੋਏ ਅਤੇ ਸਰਕਾਰੀ ਸੇਵਾਵਾਂ ਦੀ ਸੁਪਰਦਗੀ ਵਿੱਚ ਕੀਤੇ ਜਾ ਰਹੇ ਸੁਧਾਰਾਂ ਦੀ ਲਗਾਤਾਰਤਾ ਵਿੱਚ ਹੁਣ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿਖੇ ਨਵਾਂ ਟੋਕਨ ਸਿਸਟਮ ਪ੍ਰਣਾਲੀ ਦੀ ਸੁਰੂਆਤ ਕੀਤੀ ਗਈ ਹੈ। ਜਿਸ ਤਹਿਤ ਜ਼ਿਲ੍ਹੇ ਦੇ ਆਮ ਲੋਕ ਆਪਣੇ ਘਰ ਬੈਠੇ ਹੀ https://connect.punjab.gov.in/ 'ਤੇ ਜਾ ਕੇ ਆਨ ਲਾਈਨ ਟੋਕਨ ਪ੍ਰਾਪਤ ਕਰ ਸਕਦੇ ਹਨ । ਇਸ ਤੋਂ ਇਲਾਵਾ ਆਫ ਲਾਇਨ ਟੋਕਨ ਸੇਵਾਂ ਕੇਂਦਰਾਂ ਵਿੱਚ ਪੁਹੰਚ ਕੇ ਲਿਆ ਜਾ ਸਕਦਾ ਹੈ । ਉਨ੍ਹਾਂ ਹੋਰ ਕਿਹਾ ਕਿ ਆਨ ਲਾਈਨ ਟੋਕਨ ਸਿਸਟਮ ਪ੍ਰਣਾਲੀ ਦੇ ਲਾਗੂ ਹੋਣ ਨਾਲ ਕੰਮ 'ਚ ਹੋਰ ਤੇਜ਼ੀ ਅਤੇ ਪਾਰਦਰਸ਼ਤਾ ਆਵੇਗੀ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਕੰਮ ਕਰਵਾਉਣ ਵਾਲੇ ਨਾਗਰਿਕ ਹੁਣ ਆਨ ਲਾਈਨ ਤੇ ਆਫ਼ ਲਾਈਨ ਦੋਵੇਂ ਤਰੀਕਿਆਂ ਨਾਲ ਟੋਕਨ ਪ੍ਰਾਪਤ ਕਰ ਸਕਣਗੇ। ਆਨ ਲਾਈਨ ਟੋਕਨ ਨਾਗਰਿਕ ਕੰਮ ਕਰਵਾਉਣ ਵਾਲੇ ਦਿਨ ਜਾਂ ਫੇਰ ਅਗਲੇ ਦਿਨ ਦਾ ਵੀ ਪ੍ਰਾਪਤ ਕਰ ਸਕਣਗੇ ਅਤੇ ਇਕ ਮੋਬਾਇਲ ਤੋਂ ਇਕ ਦਿਨ 'ਚ ਵੱਧ ਤੋਂ ਵੱਧ ਪੰਜ ਟੋਕਨ ਜਨਰੇਟ ਹੋ ਸਕਣਗੇ।