ਬਰਨਾਲਾ, 20 ਨਵੰਬਰ : ਸਖੀ: ਵਨ ਸਟਾਪ ਸੈਂਟਰ ਬਰਨਾਲਾ ਵੱਲੋਂ ਪਿੰਡ ਵਜੀਦ ਕੇ ਕਲਾਂ, ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ, ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ । ਇਸ ਸਮੇਂ ਸੈਂਟਰ ਪ੍ਰਬੰਧਕ ਜਯੋਤੀ ਵੰਸ਼ ਦੀ ਅਗਵਾਈ ਹੇਠ ਹਰਪ੍ਰੀਤ ਕੌਰ (ਪੈਰਾ ਲੀਗਲ ਪ੍ਰਸੋਨਲ) ਅਤੇ ਨੀਲਮ ਰਾਣੀ (ਆਈ.ਟੀ ਸਟਾਫ਼) ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਬਰਨਾਲਾ ਵਿੱਚ ਇੱਕ ਹੀ ਛੱਤ ਹੇਠ ਪੀੜਤ ਔਰਤਾਂ ਜੋ ਕਿ ਸਰੀਰਿਕ, ਮਾਨਸਿਕ ,ਭਾਵਨਾਤਮਕ ਅਤੇ ਕਿਸੇ ਵੀ ਪ੍ਰਕਾਰ ਦੀ ਹਿੰਸਾ ਦੀਆ ਸ਼ਿਕਾਰ ਹਨ, ਨੂੰ ਸੈਂਟਰ ਵੱਲੋਂ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ, ਅਸਥਾਈ ਰਹਾਇਸ਼ ਅਤੇ ਮਨੋਵਿਗਿਆਨਕ ਕਾਊਂਸਲਿੰਗ ਦੀਆਂ ਸੁਵਿਧਾਵਾਂ ਦਿੱਤੀਆ ਜਾਂਦੀਆਂ ਹਨ। ਇਸ ਦੇ ਨਾਲ ਪੀੜਤ ਔਰਤਾਂ ਨੂੰ ਉਨਾਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਵੱਖ-ਵੱਖ ਐਕਟਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ, ਜਿਵੇਂ ਕਿ ਘਰੇਲੂ ਹਿੰਸਾਂ ਐਕਟ, ਜਿਸ ਦੇ ਅਧੀਨ ਔਰਤਾਂ ਆਪਣੇ ਹੱਕ ਲੈ ਸਕਦੀਆਂ ਹਨ। ਉਹਨਾਂ ਨੇ ਦੱਸਿਆ ਕਿ ਸੈਂਟਰ 24 ਘੰਟੇ ਖੁੱਲਾ ਰਹਿੰਦਾ ਹੈ ਅਤੇ ਪੀੜਤ ਔਰਤਾਂ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ । ਕੋਈ ਵੀ ਪੀੜਤ ਔਰਤ ਦਫ਼ਤਰ ਦੇ ਸੰਪਰਕ ਨੰ. 01679-230181 ਅਤੇ ਵੂਮੈਨ ਹੈਲਪ ਲਾਈਨ ਨੰ. 181, 112 ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ ।