ਮੁੱਲਾਂਪੁਰ ਦਾਖਾ, 13 ਨਵੰਬਰ (ਸਤਵਿੰਦਰ ਸਿੰਘ ਗਿੱਲ) ਦੀਵਾਲੀ ਦੇ ਤਿਉਹਾਰ ’ਤੇ ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਕੈਲਪੁਰ ਵਿਖੇ ਮੈਲਡੇ ਗੋਤ ਜਠੇਰਿਆ ਦੇ ਅਸਥਾਨ ’ਤੇ ਸੰਗਤਾਂ ਨੇ ਨਮਸਤਕ ਹੋ ਕੇ ਆਪਣੇ ਵੱਡੇ-ਵਡੇਰਿਆਂ ਨੂੰ ਯਾਦ ਕੀਤਾ। ਇਸ ਮੌਕੇ ਮੈਲਡੇ ਗੋਤ ਜਠੇਰਿਆ ਦੇ ਅਸਥਾਨ ਨੂੰ ਸੁੰਦਰ ਢੰਗ ਨਾਲ ਡੈਕੋਰੇਸ਼ਨ ਕਰਕੇ ਸਜਾਇਆ ਹੋਇਆ ਸੀ। ਮੈਲਡੇ ਗੋਤ ਪ੍ਰਬੰਧਕ ਕਮੇਟੀ, ਪਿੰਡ ਰਾਊਵਾਲ, ਬੈਂਸ,ਝੱਮਟ, ਰਾਏਕੋਟ, ਹੰਬੜ੍ਹਾ, ਉੱਚਾ ਪਿੰਡ ਅਤੇ ਸਮੂਹ ਦੁਆਬਾ ਪਰਿਵਾਰ ਅਤੇ ਸਮੂਹ ਨਗਰ ਨਿਵਾਸੀ ਕੈਲਪੁਰ ਦੇ ਮੈਲਡੇ ਗੋਤ ਦੀਆਂ ਸੰਗਤਾਂ ਨੇ ਹੁੰਮ-ਹੁੰਮਾਂ ਕੇ ਅਸਥਾਨ ’ਤੇ ਨਮਸਤਕ ਹੋਈਆ ਅਤੇ ਸੰਗਤਾਂ ਨੇ ਪੁਰਾਣੀ ਪਰੰਪਰਾ ਅਨੁਸਾਰ ਬਾਬਾ ਜੀ ਦੇ ਅਸਥਾਨ ਤੇ ਮਿੱਟੀ ਆਦਿ ਕੱਢੀ ਗਈ, ਨਵੇਂ ਵਿਆਹੇ ਜੋੜਿਆਂ ਨੇ ਸ਼ਿਰਕਤ ਕੀਤੀ। ਮੈਲਡੇ ਗੋਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲਾਡੀ ਨੇ ਦੱਸਿਆ ਕਿ ਉਹ ਕੌਮਾਂ ਹਮੇਸਾਂ ਚੜ੍ਹਦੀ ਕਲਾ ਵਿੱਚ ਰਹਿੰਦੀਆ ਹਨ ਜੋ ਆਪਣੇ ਵੱਡੇ-ਵਡੇਰਿਆ ਨੂੰ ਯਾਦ ਰੱਖਦੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਲਡੇ ਗੋਤ ਜਠੇਰਿਆ ਦਾ ਸਲਾਨਾਂ ਜੋੜ ਮੇਲਾ ਹਰੇਕ ਸਾਲ ਦੀ ਤਰ੍ਹਾਂ ਐਂਤਕੀ ਵੀ 10 ਜੇਠ ਨੂੰ ਕਰਵਾਇਆ ਜਾਂਦਾ ਹੈ । ਬਾਬਾ ਜੀ ਦੇ ਅਸਥਾਨ ’ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਪੰਜਾਬ ਭਰ ਤੋਂ ਸੰਗਤਾਂ ਨੇ ਪੁੱਜ ਕੇ ਸਜਦਾ ਕਰਦੀਆਂ। ਇਸ ਮੌਕੇ ਖਜਾਨਚੀ ਜਸਵੰਤ ਸਿੰਘ ਰਾਣਾ, ਕੇਵਲ ਸਿੰਘ, ਡਾ. ਹਰਜਿੰਦਰ ਸਿੰਘ, ਲਾਲ ਸਿੰਘ, ਚਰਨ ਸਿੰਘ, ਪੂਰਨ ਸਿੰਘ, ਮਨਪ੍ਰੀਤ ਸਿੰਘ, ਭਿੰਦਰ ਸਿੰਘ, ਸਰਪੰਚ ਹਰਮੇਲ ਸਿੰਘ ਰਾਊਵਾਲ, ਹਰਦੇਵ ਸਿੰਘ, ਲਾਭ ਸਿੰਘ, ਅਮਰ ਸਿੰਘ, ਮੇਜਰ ਸਿੰਘ ਜਸਵੀਰ ਸਿੰਘ, ਗੁਰਸੇਵਕ ਸਿੰਘ ਰਾਊਵਾਲ, ਸਿੰਦਰਪਾਲ ਸਿੰਘ, ਜੋਗਿੰਦਰ ਸਿੰਘ ਕੁਲਦੀਪ ਸਿੰਘ ਰਾਊਵਾਲ ਅਤੇ ਸਮੂਹ ਨਗਰ ਨਿਵਾਸੀ ਤੇ ਦੁਆਬਾ ਪਰਿਵਾਰ ਵੱਡੀ ਤਾਦਾਦ ਵਿੱਚ ਹਾਜਰ ਸੀ।