- ਵਲੰਟੀਅਰਾਂ ਨੂੰ ਦਿੱਤੀ ਸੀ. ਪੀ. ਆਰ. ਦੇਣ ਦੀ ਪਰੈਕਟੀਕਲ ਜਾਣਕਾਰੀ
ਫਰੀਦਕੋਟ 01 ਦਸੰਬਰ : ਭਾਰਤ ਸਰਕਾਰ ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ.ਡੀ.ਐਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਦੇਸ਼ ਭਰ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸੇ ਸਕੀਮ ਤਹਿਤ ਫਰੀਦਕੋਟ ਵਿਖੇ 12 ਰੋਜਾ ਸਿਖਲਾਈ ਕੈਂਪ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਵੱਲੋਂ ਬਰਜਿੰਦਰਾ ਕਾਲਜ ਵਿਖੇ ਆਯੋਜਿਤ ਕੀਤਾ ਗਿਆ ਹੈ। ਇਹ ਟਰੇਨਿੰਗ ਦੇ ਦੌਰਾਨ ਵਲੰਟੀਅਰਾਂ ਨੂੰ ਆਪਦਾਵਾਂ ਨਾਲ ਨਜਿੱਠਣ ਦੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਵੇਗੀ। ਫਰੀਦਕੋਟ ਵਿਖੇ ਚੱਲ ਰਹੀ ਇਸ ਟ੍ਰੇਨਿੰਗ ਵਿੱਚ ਲਗਭਗ 200 ਦੇ ਕਰੀਬ ਵਲੰਟੀਅਰ ਤਿਆਰ ਕੀਤੇ ਜਾਣਗੇ ਜੋ ਕਿ ਹਰ ਆਪਦਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਤੇ ਜਿਲ੍ਹੇ ਦੀ ਹਰੇਕ ਪੇਸ਼ ਆ ਰਹੀ ਔਂਕੜ ਨੂੰ ਦੂਰ ਕਰਨ ਵਿੱਚ ਮਦਦ ਕਰਨ। ਟਰੇਨਿੰਗ ਲੈ ਰਹੇ ਵਲੰਟੀਅਰਾਂ ਨੂੰ ਜੀਵਨ ਬੀਮਾ, ਆਈ- ਕਾਰਡ,ਸਰਟੀਫਿਕੇਟ ਆਦਿ ਦਿੱਤੇ ਜਾਣਗੇ। ਟਰੇਨਿੰਗ ਦੇ ਨੌਵੇਂ ਦਿਨ ਅੱਜ ਵਲੰਟੀਅਰਾਂ ਨੂੰ ਟਰੇਨਿੰਗ ਇੰਸਟਰਕਟਰਾ ਵੱਲੋਂ ਸੀ. ਪੀ. ਆਰ ਦੀ ਜਾਣਕਾਰੀ ਦਿੱਤੀ ਗਈ। ਉਹਨਾਂ ਨੂੰ ਸਿਖਾਇਆ ਗਿਆ ਕਿ ਕਦੋਂ ਤੇ ਕਿੰਨੇ ਕੰਪਰੈਸ਼ਨ ਦੇਣੇ ਚਾਹੀਦੇ ਹਨ, ਜਦੋਂ ਨਬਜ ਨਹੀਂ ਚੱਲ ਰਹੀ ਸਾਹ ਨਹੀਂ ਆ ਰਿਹਾ ਤਾ ਕੀ ਕਰਨਾ ਚਾਹੀਦਾ ਹੈ ,ਕੀ ਨਹੀਂ ਕਰਨਾ ਚਾਹੀਦਾ ਇਸ ਸਭ ਬਾਰੇ ਵਲੰਟੀਅਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਚੱਕਰਵਾਤ ਦੀ ਜਾਣਕਾਰੀ ਦਿੱਤੀ ਗਈ ਕਿ ਚੱਕਰਵਾਤ ਆਉਣ ਤੇ ਕੀ ਕਰਨਾ ਹੈ ਕੀ ਨਹੀਂ ਕਰਨਾ ਚਾਹੀਦਾ। ਵਲੰਟੀਅਰਾਂ ਨੂੰ ਚੋਕਿੰਗ ਬਾਰੇ ਵੀ ਸਮਝਾਇਆ ਗਿਆ ਕਿ ਜਦੋ ਖਾਣਾ ਖਾਦੇ ਜਾ ਕੁਝ ਬੋਲਦੇ ਹੋਏ ਸਾਡੇ ਗਲੇ ਵਿੱਚ ਕੁਝ ਫਸ ਜਾਵੇ ਜਾ ਸਾਹ ਲੈਣ ਵਿੱਚ ਪਰੇਸ਼ਾਨੀ ਹੋਵੇ ਤਾਂ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ। ਇਸ ਸਭ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ ਗਈ। ਵਲੰਟੀਅਰਾਂ ਨੂੰ ਸਪਲਿਟਿੰਗ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਜਦੋ ਕੋਈ ਦੁਰਘਟਨਾ ਘਟ ਜਾਵੇ ਤਾਂ ਮਰੀਜ ਨੂੰ ਕਿਨਾ ਤਰੀਕਿਆਂ ਨਾਲ ਹਸਪਤਾਲ ਲੈ ਕੇ ਜਾਣਾ ਹੈ। ਉਸ ਮਰੀਜ ਦੇ ਸਰੀਰਿਕ ਅੰਗ ਹੋਰ ਜਿਆਦਾ ਖਰਾਬ ਨਾ ਹੋਣ ਉਸ ਸਮੇਂ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਹੈ ਇਸ ਸਭ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਭੂਚਾਲ ਦੀ ਇੱਕ ਡਰਿੱਲ ਕਰਵਾਈ ਗਈ ਕਿ ਭੂਚਾਲ ਆਉਣ ਤੇ ਤੁਸੀਂ ਕਿਸ ਤਰ੍ਹਾਂ ਬਚਾਉ ਕਰਨਾ ਹੈ। ਕਿਸ ਤਰ੍ਹਾਂ ਅਸੀਂ ਜਖਮੀਆਂ ਨੂੰ ਬਾਹਰ ਕੱਢਣਾ ਹੈ ਇਸ ਸੰਬੰਧਿਤ ਵੀ ਤਕਨੀਕਾ ਸਿਖਾਈਆਂ ਗਈਆਂ। ਇਸ ਟਰੇਨਿੰਗ ਦੌਰਾਨ ਡੀ. ਆਰ. ਓ ਲਵਪ੍ਰੀਤ ਕੌਰ ਅਤੇ ਡੀ. ਸੀ. ਆਫਿਸ ਸੀਨੀਅਰ ਅਸਿਸਟੈਂਟ ਗੁਰਦੀਪ ਕੌਰ ਫਰੀਦਕੋਟ ਬਰਜਿੰਦਰਾ ਕਾਲਜ ਪਰੋਫੈਸਰ ਨਰਿੰਦਰ ਸਿੰਘ ਬਰਾੜ ਆਪਦਾ ਮਿੱਤਰ ਟੀਮ, ਮੈਗਸੀਪਾ ਸੀਨੀਅਰ ਰੀਸਰਚਰ ਸ਼ਿਲਪਾ ਠਾਕੁਰ ਸ਼ਾਮਿਲ ਸਨ।