ਨੂਰਪੁਰ ਬੇਦੀ 15 ਜਨਵਰੀ : ਪੰਜਾਬ ਸਰਕਾਰ ਸੂਬੇ ਵਿਚ ਖਿਡਾਰੀਆਂ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਆਪਕ ਉਪਰਾਲੇ ਕਰ ਰਹੀ ਹੈ। ਸਰਕਾਰ ਵੱਲੋਂ ਪਿੰਡਾਂ ਵਿਚ ਖੇਡ ਮੈਦਾਨਾ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਅਤੇ ਖਿਡਾਰੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਇਨ੍ਹਾਂ ਖੇਡ ਮੈਦਾਨਾ ਵਿਚ ਆਧੁਨਿਕ ਸਹੂਲਤਾ ਉਪਲੱਬਧ ਕਰਵਾਂਈਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਨੇ ਤਹਿਸੀਲ ਨੂਰਪੁਰ ਬੇਦੀ ਦੇ ਪਿੰਡ ਜੱਟਪੁਰ ਵਿੱਚ ਅਜਾਦ ਸਪੋਰਟਸ ਕਲੱਬ ਵੱਲੋਂ ਆਯੋਜਿਤ ਵਾਲੀਬਾਲ ਤੇ ਰੱਸਾ ਕੱਸੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਮੋਕੇ ਖਿਡਾਰੀਆਂ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਅਜਿਹੇ ਖਿਡਾਰੀ ਦਿੱਤੇ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਖੇਡਾਂ ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ। ਸਾਡੇ ਪੰਜਾਬ ਦੇ ਸਨਮਾਨਯੋਗ ਖਿਡਾਰੀ ਦਾਰਾ ਸਿੰਘ ਅਤੇ ਮਿਲਖਾ ਸਿੰਘ ਦਾ ਨਾਮ ਅੱਜ ਵੀ ਚਮਕਦੇ ਸਿਤਾਰਿਆ ਦੀ ਤਰਾਂ ਹੋਰ ਖਿਡਾਰੀਆਂ ਲਈ ਮਾਰਗ ਦਰਸ਼ਕ ਬਣੀਆ ਹੋਈਆਂ ਹੈ। ਉਨ੍ਹਾਂ ਨੇ ਕਿਹਾ ਕਿ ਖੇਡਾਂ ਨਾਲ ਸਰੀਰ ਤੰਦਰੁਸਤ ਅਤੇ ਦਿਮਾਗ ਸਿਹਤਮੰਦ ਹੁੰਦਾ ਹੈ। ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾ ਅੰਗ ਹਨ। ਖਿਡਾਰੀਆਂ ਲਈ ਢੁਕਵਾ ਵਾਤਾਵਰਣ ਉਪਲੱਬਧ ਕਰਵਾਉਣਾ ਸਾਡੀ ਜਿੰਮੇਵਾਰੀ ਹੈ, ਜਿਹੜੇ ਕਲੱਬ ਜਾ ਸੰਸਥਾਨ ਖੇਡ ਮੁਕਾਬਲਿਆਂ ਦਾ ਆਂਯੋਜਨ ਕਰਵਾਉਦੇ ਹਨ, ਉਨ੍ਹਾਂ ਦੀ ਭੂਮਿਕਾ ਬੇਹੱਦ ਸ਼ਲਾਘਾਯੋਗ ਹੈ। ਸਿੱਖਿਆ ਦੇ ਖੇਤਰ ਵਿੱਚ ਸੁਧਾਰਾ ਦਾ ਜਿਕਰ ਕਰਦੇ ਹੋਏ ਸ.ਬੈਸ ਨੇ ਕਿਹਾ ਕਿ ਅੱਜ਼ ਸਾਡੇ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ, ਸਕੂਲਾਂ ਵਿਚ ਵਿੱਦਿਆ ਦਾ ਪੱਧਰ ਬਹੁਤ ਉੱਚਾ ਹੋਇਆ ਹੈ। ਅਸੀ ਵਿਦਿਆਰਥੀਆਂ ਨੂੰ ਮੁਕਾਬਲੇਬਾਜੀ ਦੇ ਲਈ ਤਿਆਰ ਕਰ ਰਹੇ ਹਾਂ। ਇਸ ਲਈ ਸਕੂਲਾਂ ਵਿਚ ਵਿੱਦਿਆ ਦੇ ਨਾਲ ਨਾਲ ਹੋਰ ਗਤੀਵਿਧੀਆ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਸਕੂਲ ਭਵਿੱਖ ਦੀ ਨਰਸਰੀ ਹਨ, ਇੱਥੌ ਖਿਡਾਰੀ ਤੇ ਵਿਦਿਆਰਥੀ ਤਿਆਰੀ ਹੁੰਦੇ ਹਨ, ਜੋ ਦੇਸ਼ ਦਾ ਨਾਮ ਸੰਸਾਰ ਭਰ ਵਿੱਚ ਚਮਕਾਉਦੇ ਹਨ, ਇਸ ਲਈ ਸਕੂਲਾਂ ਵਿਚ ਬੁਨਿਆਦੀ ਸਹੂਲਤਾ ਹੋਣੀਆਂ ਬੇਹੱਦ ਜਰੂਰੀ ਹਨ। ਸਾਡੀ ਸਰਕਾਰ ਨੇ ਸਕੂਲ ਸਿੱਖਿਆ ਤੇ ਜੋਰ ਦਿੰਦੇ ਹੋਏ ਸਿੱਖਿਆ ਵਿੱਚ ਕ੍ਰਾਤੀਕਾਰੀ ਕਦਮ ਚੁੱਕੇ ਹਨ। ਸਕੂਲਾਂ ਨੂੰ ਗ੍ਰਾਟਾਂ ਦਿੱਤੀਆਂ ਜਾ ਰਹੀਆਂ ਹਨ। ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲ ਦੀ ਚਾਰਦੀਵਾਰੀ ਲਈ 25 ਲੱਖ ਰੁਪਏ ਦੀ ਗ੍ਰਾਟ ਦੇਣ ਦਾ ਐਲਾਨ ਕੀਤਾ ਅਤੇ ਕੁਸ਼ਤੀ ਮੁਕਾਬਲਿਆਂ ਲਈ ਮੈਟ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਇਆ ਕਰਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ, ਕੈਪਟਨ ਮੋਹਨ ਸਿੰਘ, ਰਿੰਕੂ, ਬਲਜੀਤ ਸਿੰਘ, ਬਿੰਦੀ, ਸਿੰਮੂ, ਜਰਨੈਲ ਸਿੰਘ, ਜਸਵੀਰ ਸਿੰਘ ਸਰਪੰਚ, ਗੁਰਭਜਨ ਸਿੰਘ, ਦਵਿੰਦਰ ਸਿੰਘ, ਰੂਬੀ ਭੁੱਲਰ ਤੇ ਨੌਜਵਾਨ ਵੱਡੀ ਗਿਣਤੀ ਹਾਜਰ ਸਨ।