- ਹਲਕਾ ਉੱਤਰੀ 'ਚ ਬਿਨ੍ਹਾਂ ਸ਼ਿਕਾਇਤ ਮਿਲੇ ਹੀ ਜਨਤਾ ਨੂੰ ਦਰਪੇਸ਼ ਸਮੱਸਿਆਵਾਂ ਦਾ ਕੀਤਾ ਜਾ ਰਿਹਾ ਨਿਪਟਾਰਾ - ਵਿਧਾਇਕ ਬੱਗਾ
- ਸਥਾਨਕ ਲੋਕਾਂ ਵਲੋਂ ਸ਼ਲਾਘਾ ਕਰਦਿਆਂ ਕਿਹਾ! - ਸਾਲਾਂ ਬਾਅਦ ਉੱਤਰੀ ਹਲਕੇ 'ਚ ਸ਼ੁਰੂ ਹੋਇਆ ਵਿਕਾਸ
ਲੁਧਿਆਣਾ, 18 ਅਪ੍ਰੈਲ : ਵਿਧਾਨ ਸਭਾ ਹਲਕਾ ਉੱਤਰੀ ਦੇ ਵਾਰਡ ਨੰਬਰ 91, 92, 93 ਅਤੇ 79 ਨੂੰ ਜੋੜਦੀ ਮੁੱਖ 22 ਫੁੱਟੀ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਹਲਕਾ ਵਿਧਾਇਕ ਮਦਨ ਲਾਲ ਬੱਗਾ ਨੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ। ਇਸ ਸੜਕ ਦੇ ਮੁੜ ਨਿਰਮਾਣ 'ਤੇ ਕਰੀਬ 80 ਲੱਖ ਰੁਪਏ ਖਰਚ ਕੀਤੇ ਜਾਣਗੇ। ਸਿਵਲ ਸਿਟੀ ਰੋਡ 'ਤੇ ਸਥਿਤ ਟਿਊਬਵੈੱਲ ਪਾਰਕ ਨੇੜੇ ਉਦਘਾਟਨ ਕਰਨ ਉਪਰੰਤ ਵਿਧਾਇਕ ਬੱਗਾ ਨੇ ਆਪਣੇ 13 ਮਹੀਨਿਆਂ ਦੇ ਵਿਧਾਇਕ ਕਾਰਜਕਾਲ ਦੌਰਾਨ ਵਿਧਾਨ ਸਭਾ ਉਤਰੀ ਵਿੱਚ ਹੋਏ ਵਿਕਾਸ ਕਾਰਜਾਂ ਦੀ ਚਰਚਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਸੂਬੇ ਖਾਸ ਕਰਕੇ ਵਿਧਾਨ ਸਭਾ ਉਤਰੀ ਦਾ ਬਹੁਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਆਪਣੇ ਵਲੋਂ ਤਿਆਰ ਕੀਤੀਆਂ ਵਿਕਾਸ ਲਈ ਭਵਿੱਖ ਦੀਆਂ ਯੋਜਨਾਵਾਂ ਅਤੇ ਆਪਣੇ ਸੁਪਨਿਆਂ ਦੇ ਪ੍ਰੋਜੈਕਟਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਧਾਨ ਸਭਾ ਉੱਤਰੀ ਦੇ ਵਿਚਕਾਰੋਂ ਲੰਘਦੇ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਰਹਿਤ ਬਣਾ ਕੇ ਸਾਫ਼ ਸੁਥਰਾ ਵਾਤਾਵਰਨ ਪ੍ਰਦਾਨ ਕਰਨਾ ਉਨ੍ਹਾਂ ਦਾ ਪੁਰਾਣਾ ਸੁਪਨਾ ਹੈ, ਜਿਸ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਕੋਸ਼ਿਸ਼ਾ ਤਹਿਤ ਬਿਜਲੀ ਦੀਆਂ ਤਾਰਾਂ ਦੇ ਨੈੱਟਵਰਕ ਦੇ ਸੂਧਾਰ ਨਾਲ-ਨਾਲ 50 ਤੋਂ ਵੱਧ ਨਵੇਂ ਟਰਾਂਸਫਾਰਮਰ ਲਗਵਾਏ ਗਏ ਹਨ। ਸਾਲਾਂ ਤੋਂ ਟੁੱਟੀਆਂ ਸੜਕਾਂ ਦਾ ਨਿਰਮਾਣ, ਸਫਾਈ ਵਿਵਸਥਾ ਵਿੱਚ ਵੀ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉੱਤਰੀ ਵਿਧਾਨ ਸਭਾ ਦੇ ਵਾਰਡ ਨੰਬਰ 91, 92, 93 ਅਤੇ 79 ਨੂੰ ਜੋੜਨ ਵਾਲੀ ਮੁੱਖ 22 ਫੁੱਟੀ ਸੜਕ ਦਾ ਨਿਰਮਾਣ ਕਾਰਜ ਵੀ ਇਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਕਾਸ ਲਈ 24 ਘੰਟੇ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰਕੇ ਲਿਖਤੀ ਜਾਂ ਫ਼ੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਆਪਣੇ ਚੋਣ ਵਾਅਦੇ ਨੂੰ ਯਾਦ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਇੰਤਜ਼ਾਰ ਕੀਤੇ ਬਿਨ੍ਹਾਂ ਹੀ ਵਿਧਾਇਕ ਜਨਤਾ ਦੇ ਦੁਆਰ ਪ੍ਰੋਗਰਾਮ ਤਹਿਤ ਬਿਨਾਂ ਕਿਸੇ ਸ਼ਿਕਾਇਤ ਦੇ ਆਪਣੇ ਤੌਰ 'ਤੇ ਨੋਟਿਸ ਲੈ ਕੇ ਹਰ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੱਗਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਜਨਤਾ ਨੇ ਇੱਕ ਵਾਰ ਝਾੜੂ ਦਾ ਬੱਟਨ ਦਬਾ ਕੇ ਉਹਨਾਂ ਨੂੰ ਵਿਧਾਇਕ ਬਣਾਇਆ ਤੇ ਅੱਸੀ ਹਰ ਰੋਜ ਵਿਕਾਸ ਦੇ ਤਿੰਨ-ਤਿੰਨ ਬਟਨ ਦਬਾ ਕੇ ਜਨਤਾ ਵਲੋਂ ਦਿੱਤੇ ਪਿਆਰ ਦਾ ਮੁੱਲ ਮੋੜ ਰਹੇ ਹਾਂ। ਇਸ ਮੌਕੇ ਐਡਵੋਕੇਟ ਗੌਰਵ ਬੱਗਾ, ਬਿੱਟੂ ਭਨੋਟ, ਬਿੱਟੂ ਭਾਰਦਵਾਜ, ਬਲਜਿੰਦਰ ਸੰਧੂ, ਗੁਰਵੀਰ ਬਾਜਵਾ, ਪਵਨ ਡੰਗ, ਨਰਿੰਦਰ ਮੱਕੜ, ਰਾਜੀਵ ਸੱਗੜ, ਰੋਹਿਤ ਡੰਗ, ਸੁਨੀਲ ਕੁਮਾਰ ਸ਼ਰਮਾ, ਪਿੰਟੂ ਸ਼ਰਮਾ, ਗੌਰਵ ਡੰਗ, ਬੌਬੀ ਸ਼ਰਮਾ, ਪਿੰਕੀ ਬੰਗਾ, ਰੀਟਾ ਮਲਹੋਤਰਾ, ਡਾ. ਰੀਟਾ ਕਟੋਚ, ਨਵਨੀਤ ਕੌਰ, ਤਜਿੰਦਰ ਰਾਜਾ, ਲਖਵਿੰਦਰ ਕਾਹਲੋਂ, ਰਮੇਸ਼ ਸ਼ੁਕਲਾ, ਨਰੇਸ਼ ਕੁਮਾਰ, ਗੌਰਵ ਉੱਪਲ, ਤ੍ਰਿਲੋਚਨ ਬੇਦੀ, ਸੰਨੀ ਸਪਰਾ, ਸੰਨੀ ਭਨੋਟ, ਗੱਗੂ ਡੰਗ, ਬੌਬੀ ਗੁਜਰਾਲ ਅਤੇ ਚਿਰਾਗ ਥਾਪਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।