- ਪਿੰਡ ਕੋਟੜਾ ਦੀ ਪੰਚਾਇਤ ਨੂੰ ਵੀ 5 ਲੱਖ ਰੁਪਏ ਦੀ ਗ੍ਰਾਂਟ ਜਾਰੀ
ਮਾਨਸਾ, 21 ਅਪ੍ਰੈਲ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੇਸ਼ ਆਜਾਦੀ ਲਈ ਸੰਘਰਸ ਲੜਨ ਵਾਲੇ, ਸਮਾਜ ਸੇਵੀ ਤੇ ਉੱਘੇ ਸਿਆਸੀ ਨੇਤਾ ਸਰਦਾਰ ਜੀਵਨ ਸਿੰਘ ਫੌਜੀ ਨੂੰ ਸਰਧਾਂਜਲੀ ਦਿੰਦਿਆਂ ਪਿੰਡ ਕੋਟੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਉਨਾਂ ਕਿਹਾ ਕਿ ਸਮਾਜ ਸੇਵੀ ਸਰਦਾਰ ਜੀਵਨ ਸਿੰਘ ਫੌਜੀ ਮੇਰੇ ਸੁਰੂਆਤੀ ਸੰਘਰਸ ਦੇ ਸਾਥੀ ਅਤੇ ਵੱਡੇ ਭਾਈ ਜਿਨ੍ਹਾਂ ਨੇ ਮੇਰਾ ਸੰਘਰਸਮਈ ਸਮੇਂ ਦੌਰਾਨ ਪੂਰਾ ਡੱਟ ਕੇ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਸਰਦਾਰ ਜੀਵਨ ਸਿੰਘ ਫੌਜੀ ਸਿਰਫ ਸਿਆਸੀ ਨੇਤਾ ਹੀ ਨਹੀਂ ਸਗੋਂ ਦੇਸ ਦੀਆਂ ਵੱਡੀਆਂ ਜੰਗਾਂ ਵਿੱਚ ਵੀ ਇੱਕ ਬਹਾਦਰ ਯੋਧੇ ਵੀ ਰਹੇ ਜਿਨ੍ਹਾਂ ਤੋਂ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਮਾਰਗ ਦਰਸਨ ਹਾਸਲ ਕਰੇਗੀ। ਸਿੱਖਿਆ ਮੰਤਰੀ ਨੇ ਕਿਹਾ ਕਿ ਸਰਦਾਰ ਜੀਵਨ ਸਿੰਘ ਫੌਜੀ ਦੀਆਂ ਯਾਦਾਂ ਨੂੰ ਤਾਜਾ ਰੱਖਣ ਲਈ ਪਿੰਡ ਕੋਟੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਾਨਦਾਰ ਅਤੇ ਉੱਤਮ ਬਣਾਉਣ ਦੇ ਮੰਤਵ ਲਈ 25 ਲੱਖ ਰੁਪਏ ਆਪਣੇ ਸਕੂਲ ਵਿਭਾਗ ਵਲੋ ਗ੍ਰਾਂਟ ਜਾਰੀ ਕੀਤੀ ਗਈ ਹੈ। ਹਰਜੋਤ ਸਿੰਘ ਬੈਂਸ ਨੇ ਅੱਗੇ ਕਿਹਾ ਕਿ ਉਨ੍ਹਾਂ ਵਲੋਂ ਪਿੰਡ ਕੋਟੜਾ(ਮਾਨਸਾ)ਦੀ ਪੰਚਾਇਤ ਨੂੰ ਆਪਣੇ ਨਿੱਜੀ ਫੰਡ ਵਿਚੋਂ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵਾਂ ਪੰਜਾਬ ਮਾਰਚ 2016 ਵਿੱਚ ਉਨ੍ਹਾਂ ਨਾਲ ਇਕੱਠੇ ਬਿਤਾਏ ਹੋਏ ਵਕਤ ਤੇ ਅਣਗਿਣਤ ਯਾਦਾਂ ਅਤੇ ਉਨ੍ਹਾਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ। ਜ਼ਿਕਰਯੋਗ ਹੈ ਕਿ ਜੀਵਨ ਸਿੰਘ ਫੌਜੀ ਸਾਲ 2020 ਵਿੱਚ ਕੈਂਸਰ ਦੀ ਬਿਮਾਰੀ ਕਰਕੇ ਜ਼ਿੰਦਗੀ ਦੀ ਜੰਗ ਹਾਰ ਗਏ ਸਨ।