- ਕਿੱਟ ਰਾਹੀਂ ਦੁੱਧ ਚੋਂ ਯੂਰੀਆ, ਸਟਾਰਚ, ਸ਼ੂਗਰ, ਨਿਊਟਰਲਾਈਜਰ ਅਤੇ ਹਾਈਡ੍ਰੋਜਨ ਪਰਾਕਸਾਈਡ ਦੀ ਮਿਲਾਵਟ ਨੂੰ ਘਰ ਹੀ ਕਰ ਸਕਦੇ ਹਾਂ ਜਾਂਚ
- ਡਿਪਟੀ ਕਮਿਸ਼ਨਰ ਨੇ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਨੂੰ ਦੁੱਧ ਦੀ ਜਾਂਚ ਲਈ ਕਿੱਟਾਂ ਖਰੀਦ ਕੇ ਘਰ ਵਿੱਚ ਰੱਖਣ ਦੀ ਅਪੀਲ
ਤਰਨ ਤਾਰਨ, 04 ਜਨਵਰੀ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਦੁੱਧ ਟੈਸਟਿੰਗ ਕਿੱਟ ਬਾਰੇ ਅੱਜ ਕਿ੍ਸ਼ੀ ਵਿਗਿਆਨ ਕੇਂਦਰ ਬੂਹ ਤੋਂ ਡਾ. ਨਿਰਮਲ ਸਿੰਘ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ, ਸ੍ਰੀ ਸੰਦੀਪ ਕੁਮਾਰ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਸ ਕਿੱਟ ਰਾਹੀਂ ਦੁੱਧ ਚੋਂ ਯੂਰੀਆ, ਸਟਾਰਚ, ਸ਼ੂਗਰ, ਨਿਊਟਰਲਾਈਜਰ ਅਤੇ ਹਾਈਡ੍ਰੋਜਨ ਪਰਾਕਸਾਈਡ ਦੀ ਮਿਲਾਵਟ ਨੂੰ ਘਰ ਹੀ ਜਾਂਚ ਕਰ ਸਕਦੇ ਹਾਂ। ਇਹ ਕਿੱਟ ਪਸ਼ੂ ਪਾਲਣ ਯੂਨਿਵਰਸਿਟੀ ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਤੋਂ ਕਿਸਾਨ ਵੀਰ ਖਰੀਦ ਸਕਦੇ ਹਨ। ਛੋਟੀ ਕਿੱਟ ਤੋਂ 200 ਦੁੱਧ ਦੇ ਨਮੂਨੇ ਅਤੇ ਵੱਡੀ ਕਿੱਟ ਤੋਂ 400 ਨਮੂਨੇ ਦੀ ਜਾਂਚ ਹੋ ਜਾਂਦੀ ਹੈ । ਛੋਟੀ ਕਿੱਟ ਦਾ ਮੁੱਲ 200 ਰੁਪਏ ਅਤੇ ਵੱਡੀ ਕਿੱਟ ਦਾ ਮੁੱਲ 450 ਰੁਪਏ ਹੈ। ਇਸ ਸਮੇਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਸਾਰੇ ਕਿਸਾਨਾਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਇਹ ਕਿੱਟਾਂ ਸਾਨੂੰ ਖਰੀਦ ਕੇ ਆਪਣੇ ਘਰ ਰੱਖਣੀਆਂ ਚਾਹੀਦੀਆਂ ਹਨ ਅਤੇ ਦੁੱਧ ਦੀ ਜਾਂਚ ਕਰਕੇ ਅਸੀਂ ਆਪਣੇ ਪਰਿਵਾਰਿਕ ਮੈਂਬਰਾਂ ਦੀ ਸਿਹਤ ਦਾ ਖਿਆਲ ਰੱਖ ਸਕਦੇ ਹਾਂ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਕਿੱਟਾਂ ਬਾਰੇ ਵੱਡੇ ਪੱਧਰ 'ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।