ਫਾਜ਼ਿਲਕਾ 22 ਫਰਵਰੀ : ਐਮਆਰ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਅਤੇ ਪ੍ਰਿੰਸੀਪਲ ਦੀ ਅਗਵਾਈ ਵਿਚ ਕਾਲਜ ਮੈਨੇਜਮੈਂਟ ਦੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨਾਲ ਬੈਠਕ ਹੋਈ। ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁਗਲ ਨੇ ਇਸ ਮੌਕੇ ਵਿਦਿਆਰਥੀਆਂ ਦੀ ਮੰਗ ਤੇ ਹਦਾਇਤ ਕੀਤੀ ਕਿ ਜਿਹੜੇ ਵਿਦਿਆਰਥੀਆਂ ਨੇ ਵਜ਼ੀਫੇ ਲਈ ਅਪਲਾਈ ਕਰਨ ਤੋਂ ਰਹਿ ਗਏ ਹਨ ਅਤੇ ਜਿੰਨੀ ਦੇਰ ਤੱਕ ਪੋਰਟਲ ਖੁੱਲਾ ਹੈ ਉਹਨਾਂ ਦੇ ਫਾਰਮ ਪੋਰਟਲ ਤੇ ਲਏ ਜਾ ਸਕਦੇ ਹਨ। ਇਸੇ ਤਰਹਾਂ ਉਹਨਾਂ ਨੇ ਵਿਦਿਆਰਥੀਆਂ ਨੂੰ ਵੀ ਸੁਝਾਅ ਦਿੱਤਾ ਕਿ ਜਿਨਾਂ ਵਿਦਿਆਰਥੀਆਂ ਦੇ ਫਾਰਮਾਂ ਤੇ ਓਬਜੈਕਸ਼ਨ ਲੱਗਿਆ ਹੈ ਉਹ ਜਲਦ ਤੋਂ ਜਲਦ ਉਹ ਤਰੂਟੀ ਦੂਰ ਕਰਕੇ ਕਾਲਜ ਦੇ ਨੂੰ ਸੂਚਿਤ ਕਰਨ ਤਾਂ ਜੋ ਉਹਨਾਂ ਦਾ ਵਜ਼ੀਫਾ ਨਾ ਰੁਕੇ। ਇਸੇ ਤਰਹਾਂ ਉਹਨਾਂ ਨੇ ਕਿਹਾ ਕਿ ਜਿਨਾਂ ਵਿਦਿਆਰਥੀਆਂ ਦਾ ਵਜ਼ੀਫਾ ਆ ਗਿਆ ਹੈ ਉਹ ਪਹਿਲਾਂ ਤੋਂ ਤੈਅ ਨਿਯਮਾਂ ਅਨੁਸਾਰ ਆਪਣੀ ਫੀਸ ਜਲਦ ਤੋਂ ਜਲਦ ਭਰਨ। ਇਸ ਮੌਕੇ ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਹਾਲਤ ਵਿੱਚ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਹਨਾਂ ਦੀ ਹਰ ਪ੍ਰਕਾਰ ਨਾਲ ਸਹਾਇਤਾ ਕੀਤੀ ਜਾਵੇਗੀ। ਪਰ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜਦੋਂ ਉਹਨਾਂ ਦਾ ਵਜ਼ੀਫਾ ਆ ਜਾਵੇ ਤਾਂ ਪਹਿਲਾਂ ਤੋਂ ਤੈਅ ਨਿਯਮ ਅਨੁਸਾਰ ਉਹ ਬਿਨਾਂ ਦੇਰੀ ਆਪਣੀ ਫੀਸ ਅਦਾ ਕਰ ਦੇਣ। ਇਸ ਮੌਕੇ ਵਿਦਿਆਰਥੀ ਆਗੂਆਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜਿੰਨ੍ਹਾਂ ਵਿਦਿਆਰਥੀਆਂ ਦਾ ਵਜੀਫਾ ਆ ਗਿਆ ਹੈ ਉਹ ਤਰੰਤ ਆਪਣੀ ਫੀਸ ਭਰ ਦੇਣਗੇ।