- ਆਯੂਸਮਾਨ ਕਾਰਡ ਬਣਵਾਓ, 1 ਲੱਖ ਤੱਕ ਦਾ ਨਗਦ ਇਨਾਮ ਪਾਓ : ਡਾਕਟਰ ਕਵਿਤਾ
ਫਾਜ਼ਿਲਕਾ 3 ਨਵੰਬਰ : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਜਿਲ੍ਹੇ ਭਰ ਵਿਚ ਆਯੂਸਮਾਨ ਕਾਰਡ ਬਣਾਉਣ ਲਈ ਮੁਹਿੰਮ ਵਿੱਢੀ ਜਾ ਰਹੀ ਹੈ। ਲੋਕੀ ਜਿਆਦਾ ਤੋ ਜਿਆਦਾ ਇਸ ਕਾਰਡ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਆਯੁਸ਼ਮਾਨ ਕਾਰਡ ਬਨੁਣਾਉਂ ਲਈ ਫਾਜ਼ਿਲਕਾ ਸਿਹਤ ਵਿਭਾਗ ਦੇ ਅਧਿਕਾਰੀਆ ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ , ਜਿਲਾ ਮਹਾਂਮਾਰੀ ਅਫ਼ਸਰ ਡਾਕਟਰ ਸੁਨੀਤਾ ਕੰਬੋਜ , ਡਾਕਟਰ ਅਮਨਾ ਕੰਬੋਜ , ਜਿਲਾ ਟੀਬੀ ਅਫ਼ਸਰ ਡਾਕਟਰ ਨੀਲੂ ਚੁੱਘ , ਡੀ ਐਮ ਸੀ ਦਫ਼ਤਰ ਤੋਂ ਸੰਜੀਵ ਗਰੋਵਰ, ਰਾਜੀਵ ਜੁਨੇਜਾ , ਮਾਸ ਮੀਡੀਆ ਵਿੰਗ ਤੋ ਦਿਵੇਸ਼ ਕੁਮਾਰ , ਹਰਮੀਤ ਸਿੰਘ , ਰੋਹਿਤ ਸਟਨੋਂ ਨੇ ਹਰੀ ਝੰਡੀ ਦੇ ਕੇ ਮੁਨਿਆਦੀ ਰਿਕਸ਼ਾ ਨੂੰ ਰਵਾਨਾ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਜਿਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਆਯੂਸਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਕਾਰਡ ਬਣਾਉਣ ਦੇ ਮਕਸਦ ਨਾਲ ਇਕ ਦਿਵਾਲੀ ਬੰਪਰ ਡਰਾਅ ਕੱਢਿਆ ਜਾ ਰਿਹਾ ਹੈ। ਲੋਕਾਂ ਨੂੰ ਇਸ ਬਾਰੇ ਪ੍ਰੇਰਿਤ ਕਰਦੇ ਹੋਏ ਸਿਹਤ ਵਿਭਾਗ ਵਲੋ ਫਾਜ਼ਿਲਕਾ ਦੇ ਸ਼ਹਰਿ ਇਲਾਕੇ ਵਿਚ ਭੀੜਭਾੜ ਵਾਲੇ ਬਾਜ਼ਾਰ ਵਿਚ ਰਿਕਸ਼ਾ ਰਾਹੀਂ ਮੁਨਿਆਦੀ ਕਰਵਾਈ ਜਾ ਰਹੀ ਹੈ। ਅਤੇ ਪਿੰਡੁ ਇਲਾਕਿਆ ਵਿਚ ਆਸ਼ਾ ਵਰਕਰਾਂ ਰਾਹੀਂ ਧਾਰਮਿਕ ਮੰਦਿਰ ਅਤੇ ਗੁਰਦੁਆਰੇ ਵਿਚ ਹੋਕਾ ਦਿੱਤਾ ਜਾ ਰਿਹਾ ਹੈ ਤਾਕਿ ਜਿਆਦਾ ਤੋ ਜਿਆਦਾ ਲੋਕ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ 30 ਨਵੰਬਰ 2023 ਤੱਕ ਕਾਰਡ ਬਣਾਉਣ ਵਾਲੇ ਸਾਰੇ ਲਾਭਪਾਤੀਆਂ ਵਿਚੋ ਲੱਕੀ ਡਰਾਅ ਦੇ ਜਰੀਏ ਦੱਸ ਲੋਕਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ।ਜਿਸ ਵਿਚ ਪਹਿਲਾ ਇਨਾਮ ਇਕ ਲੱਖ ਰੁਪਏ, ਦੂਜਾ ਇਨਾਮ ਪੰਜਾਹ ਹਜ਼ਾਰ ਰੁਪਏ, ਤੀਜਾ ਇਨਾਮ 25 ਹਜ਼ਾਰ ਰੁਪਏ, ਚੌਥਾ ਇਨਾਮ 10 ਹਜ਼ਾਰ ਰੁਪਏ, ਪੰਜਵਾ ਇਨਾਮ ਅੱਠ ਹਜ਼ਾਰ ਰੁਪਏ ਅਤੇ ਛੇਵੇ ਤੋ ਦੱਸਵੇ ਇਨਾਮ ਤੱਕ ਸਾਰੇ ਜੇਤੂਆਂ ਨੂੰ ਪੰਜ ਪੰਜ ਹਾਜ਼ਰ ਰੁਪਏ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਆਯੂਸਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹਰ ਇਕ ਲਾਭਪਾਤਰੀ ਨੂੰ ਹਰ ਸਾਲ ਪੂਰੇ ਪਰਿਵਾਰ ਲਈ ਪੰਜ ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਮੁਹਈਆ ਕੀਤੀ ਜਾਂਦੀ ਹੈ। ਉਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕਾਰਡ ਬਣਾਉਣ ਵਾਲੇ ਲਾਭਪਾਤਰੀਆਂ ਨੂੰ ਉਤਸਾਹਿਤ ਕਰਨ ਲਈ ਦੀਵਾਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਗੁਰਪੁਰਬ ਮੌਕੇ ਤੇ ਬੰਪਰ ਡਰਾਅ 4 ਦਸੰਬਰ 2023 ਨੂੰ ਕੱਢਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਲੈਣ ਲਈ 30 ਨਵੰਬਰ 2023 ਤੱਕ ਆਪਣੇ ਸਿਹਤ ਬੀਮਾ ਯੋਜਨਾ ਕਾਰਡ ਜਰੂਰ ਬਣਾਉਣ।ਉਨਾਂ ਦੱਸਿਆ ਕਿ ਸਿਹਤ ਬੀਮਾ ਯੋਜਨਾ ਕਾਰਡ ਖੁਦ ਘਰ ਬੈਠੇ "ਆਯੂਸਮਾਨ ਐਪ" ਦੇ ਰਾਹੀ ਬਣਾਇਆ ਜਾ ਸਕਦਾ ਜਾਂ ਆਸਾ ਵਰਕਰ/ ਸੂਚੀਬੱਧ ਹਸਪਤਾਲਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।