- ਸਰਪੰਚ ਬਿੱਲੂ ਖੰਜਰਵਲ ਤੇ ਸਰਪੰਚ ਪਰਮਿੰਦਰ ਮਾਜਰੀ ਦੀ ਮਿਹਨਤ ਸਦਕਾ—!
ਮੁੱਲਾਂਪੁਰ ਦਾਖਾ 12 ਮਈ (ਸਤਵਿੰਦਰ ਸਿੰਘ ਗਿੱਲ) : ਕਿਸੇ ਵੇਲੇ ਕਾਂਗਰਸ ਪਾਰਟੀ ਦੀਆਂ ਮੋਹਰੀ ਸਫਾਂ ਚ ਰਹਿਣ ਵਾਲੇ ਦੋ ਨਾਮੀ ਸਰਪੰਚ ਅੱਜਕੱਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਇਸ ਪਾਰਟੀ ਦੇ ਹੱਕ ਵਿੱਚ ਸਖ਼ਤ ਮਿਹਨਤ ਕਰਨ ਲੱਗੇ ਹਨ। ਇਹ ਹਨ ਸਰਪੰਚ ਹਰਬੰਸ ਸਿੰਘ ਬਿੱਲੂ ਖੰਜਰਵਾਲ ਅਤੇ ਪਿੰਡ ਮਾਜਰੀ ਦੇ ਮੌਜੂਦਾ ਸਰਪੰਚ ਪਰਮਿੰਦਰ ਸਿੰਘ ਤੂਰ। ਇਹ ਦੋਵੇਂ ਸਰਪੰਚਾਂ ਦੀ ਬਦੌਲਤ ਅੱਜ ਪਿੰਡ ਬੜੈਚ ਦੇ ਸਰਪੰਚ ਹਰਮਨ(ਜੌ ਅੱਜਕੱਲ੍ਹ ਕੈਨੇਡਾ ਰਹਿੰਦੇ ਨੇ )ਤੋ ਬਿਨਾ ਪਿੰਡ ਬੜੈਚ ਦੇ ਪੰਚਾਇਤ ਮੈਂਬਰ ਬਲਜੀਤ ਸਿੰਘ, ਤਜਿੰਦਰ ਸਿੰਘ,ਰਾਜਪਾਲ ਸਿੰਘ,ਹਰਪ੍ਰੀਤ ਕੌਰ,ਕੁਲਜੀਤ ਕੌਰ ਅਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਜਿਨਾ ਦਾ ਆਪ ਦੇ ਹਲਕਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਕੇ ਐਨ ਐਸ ਕੰਗ ਨੇ ਇਹਨਾ ਆਗੂਆਂ ਨੂੰ ਨੂੰ ਭਰੋਸਾ ਦਵਾਇਆ ਕੇ ਇਹਨਾ ਨੂੰ ਆਮ ਆਦਮੀ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਹਰ ਸੰਭਵ ਜਤਨ ਕੀਤਾ ਜਾਵੇਗਾ । ਇਸ ਮੌਕੇ ਡਾਕਟਰ ਕੰਗ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਇਹ ਲੋਕ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੇ ਹਨ।ਇਸ ਮੌਕੇ ਤੇ ਡਾਕਟਰ ਕੰਗ ਦੇ ਨਾਲ ਬਲਾਕ ਪ੍ਰਧਾਨ ਸਰਪੰਚ ਵਰਿੰਦਰ ਸਿੰਘ ਸੇਖੋ, ਸਰਕਲ ਪ੍ਰਧਾਨ ਗੁਰਦੀਪ ਸਿੰਘ ਬੜੈਚ ਸਰਪੰਚ ਹਰਬੰਸ ਸਿੰਘ ਬਿੱਲੂ ਖੰਜਰਵਾਲ , ਸਰਪੰਚ ਪਰਮਿੰਦਰ ਸਿੰਘ ਤੂਰ ਮਾਜਰੀ,ਸੀਨੀਅਰ ਆਪ ਆਗੂ ਮੋਹਨ ਮਾਜਰੀ ਤੇ ਕਮਾਲ ਦਾਖਾ ਆਦਿ ਆਗੂ ਹਾਜਰ ਸਨ ।