ਪੱਤਰਕਾਰ ਨਸੀਬ ਸਿੰਘ ਵਿਰਕ ਪ੍ਰੈਸ਼ ਮੀਡੀਆ ਕੋਆਰਡੀਨੇਟਰ ਕੀਤੇ ਨਿਯੁਕਤ

  • ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕੀਤੀ ਘੋਸ਼ਣਾ  

ਮੁੱਲਾਂਪੁਰ ਦਾਖਾ 21 ਜਨਵਰੀ (ਸਤਵਿੰਦਰ ਸਿੰਘ ਗਿੱਲ) : ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਰਜਿ:) ਭਾਰਤ ਵੱਲੋਂ ਸ਼੍ਰੀਮਤੀ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਭਾਰਤੀਯ ਅੰਬੇਡਕਰ ਮਿਸ਼ਨ ਦੀ ਅਨੁਮਤੀ ਨਾਲ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਸਾਲ 2024 ਲਈ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਵਧਾਉਣ ਲਈ ਨਵੀਂ ਟੀਮ ਦੀ ਘੋਸ਼ਣਾ ਕਰਦਿਆਂ ਸੂਬਾ ਕਮੇਟੀ ਦੀ ਚੌਥੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ 6 ਸੂਬਾ ਸਲਾਹਕਾਰ, 3 ਸੂਬਾ ਸੋਸ਼ਲ ਮੀਡੀਆ ਕੋਆਰਡੀਨੇਟਰ, ਇੱਕ ਸਪੋਕਸਮੈਨ ਅਤੇ 23 ਸੂਬਾ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ ਜਿਸ ਵਿੱਚ ਪ੍ਰੈਸ਼ ਮੀਡੀਆ ਕੋਆਰਡੀਨੇਟਰਾ ਦੀ ਕੀਤੀ ਚੋਣ ਵਿੱਚ ਕਾਫੀ ਲੰਮੇ ਤੋਂ ਜੱਥੇਬੰਦੀ ਨਾਲ ਜੁੜਕੇ ਸਮਰਪਿਤ ਰਹਿਣ ਵਾਲੇ ਪਿੰਡ ਵਿਰਕ ਤਹਿਸੀਲ ਜਗਰਾਉ ਜਿਲ੍ਹਾਂ ਲੁਧਿਆਣਾ ਦੇ ਰਹਿਣ ਵਾਲੇ ਪੱਤਰਕਾਰ ਨਸੀਬ ਸਿੰਘ ਵਿਰਕ ਜਗਰਾਓਂ ਪ੍ਰੈਸ਼ ਮੀਡੀਆ ਕੋਆਰਡੀਨੇਟਰ  ਨਿਯੁਕਤ ਕੀਤਾ ਗਿਆ। ਇਸ ਸਮੇਂ ਪੱਤਰਕਾਰ ਨਸੀਬ ਸਿੰਘ ਵਿਰਕ ਨੇ ਮੀਡੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੌਮੀ ਪ੍ਰਧਾਨ ਸ੍ਰੀ ਦਰਸ਼ਨ ਕਾਂਗੜਾ ਵੱਲੋਂ ਬਣਾਈ ਗਈ ਜੱਥੇਬੰਦੀ ਦਲਿਤ ਨੂੰ ਮਜਬੂਤ ਕਰਨ ਦਾ ਇੱਕ ਉਹ ਪਲੇਟਫਰਾਮ ਹੈ ਜਿਸ ਨਾਲ ਜੁੜਕੇ ਦਲਿਤ ਪਰਿਵਾਰ ਜਾਕਰੂਕ ਹੁੰਦੇ ਹੋਏ ਆਪਣੇ ਅਤੇ ਆਪਣੇ ਭਾਈਚਾਰੇ ਦੇ ਹੱਕਾਂ ਲਈ ਮੈਦਾਨ ਚ ਡਟਦੇ ਹੋਏ ਮੈਦਾਨ ਸਰ ਕਰਦੇ ਆਏ ਹਨ । ਇਸ ਸਮੇਂ ਵਿਰਕ ਨੇ ਕਿਹਾ ਕਿ ਸਾਨੂੰ ਬਹੁਤ ਜਰੂਰਤ ਸੀ ਇਸ ਸੰਸਥਾ ਦੀ ਜੋ ਸਾਨੂੰ ਕੜੀ ਕੜੀ ਜੋੜਕੇ ਦੁਨੀਆਂ ਦੇ ਕੋਨੇ ਕੋਨੇ ਚ ਪੈਰ ਜਮਾਉਣ ਦਾ ਮੌਕਾ ਦੇ ਰਹੀ ਹੈ।