ਮੁੱਲਾਂਪੁਰ ਦਾਖਾ 3 ਜੂਨ (ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਅੱਜ ਸਵੱਦੀ ਕਲਾਂ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ l ਅੱਜ ਦੀ ਵਿਸ਼ਾਲ ਮੀਟਿੰਗ ਨੂੰ ਯੂਨੀਅਨ ਦੇ ਆਗੂਆਂ - ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਕੱਤਰ ਜਸਦੇਵ ਸਿੰਘ ਲਲਤੋਂ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਡਾਕਟਰ ਗੁਰਮੇਲ ਸਿੰਘ ਕੁਲਾਰ ਨੇ ਵਿਸੇਸ਼ ਤੌਰ ਤੇ ਸੰਬੋਧਨ ਕੀਤਾ l ਮੀਟਿੰਗ ਨੇ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ (ਦਿੱਲੀ) ਦੇ ਸੱਦੇ ਦੀ ਰੌਸ਼ਨੀ ਵਿਚ ਅਤੇ ਇਸਦੀ ਪੰਜਾਬ ਬ੍ਰਾਂਚ ਦੀਆਂ ਕਿਸਾਨ ਜੱਥੇਬੰਦੀਆਂ ਦੇ ਫੈਸਲੇ ਮੁਤਾਬਕ, ਦੇਸ਼ ਪੱਧਰੀ ਜਨਤਕ ਐਕਸ਼ਨਾਂ ਦੀ ਲੜੀ ਦੀ ਕੜੀ ਵਜੋਂ ਦਿੱਲੀ ਵਿਖੇ 7 ਪਹਿਲਵਾਨ ਧੀਆਂ ਦੀਆਂ ਇੱਜ਼ਤਾਂ ਲੁੱਟਣ ਵਾਲੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਮੁੱਖ ਦੋਸ਼ੀ ਦਰਿੰਦੇ ਬ੍ਰਿਜ ਭੂਸ਼ਣ ਦੀ ਫੌਰੀ ਤੇ ਲਾਜ਼ਮੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਦੇ ਮਨੋਰਥ ਵਾਸਤੇ 5 ਜੂਨ ਦਿਨ ਸੋਮਵਾਰ ਨੂੰ ਠੀਕ 10 ਵਜ਼ੇ ਵਿਸ਼ਾਲ ਪੁਤਲਾ ਫੂਕ ਜਨਤਕ ਐਕਸ਼ਨ ਕੀਤਾ ਜਾਵੇਗਾ l ਜਿਸਦੀ ਵੱਡੇ ਪੈਮਾਨੇ 'ਤੇ ਤਿਆਰੀ ਵਾਸਤੇ ਪਿੰਡ - ਪਿੰਡ ਜਨਤਕ ਪ੍ਰਚਾਰ ਅਤੇ ਲਾਮਬੰਦੀ ਦੀ ਜ਼ੋਰਦਾਰ ਮੁਹਿੰਮ ਕੱਲ੍ਹ ਤੋਂ ਵਿੱਢ ਦਿੱਤੀ ਗਈ ਹੈ l ਇਸਦੇ ਸਿੱਟੇ ਵਜੋਂ ਇਲਾਕੇ ਦੇ ਦਰਜਨ ਤੋਂ ਉਪਰ ਪਿੰਡਾਂ 'ਚੋਂ ਅਣਖੀਲੇ ਕਿਸਾਨ, ਮਜ਼ਦੂਰ, ਨੌਜਵਾਨ ਤੇ ਬੀਬੀਆ ਦੇ ਕਾਫ਼ਲੇ ਵੱਧ ਚੜ ਕੇ ਸਮੇਂ ਸਿਰ ਸਮੂਲੀਅਤ ਕਰਨਗੇ l ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ - ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ, ਪਰਮਜੀਤ ਸਿੰਘ ਤਲਵੰਡੀ, ਸੁਰਜੀਤ ਸਿੰਘ ਸਵੱਦੀ, ਸੋਹਣ ਸਿੰਘ ਸਵੱਦੀ ਪੱਛਮੀ, ਸੁਖਦੇਵ ਸਿੰਘ ਗੁੜੇ, ਸੁਖਚੈਨ ਸਿੰਘ ਤਲਵੰਡੀ, ਬਲਤੇਜ ਸਿੰਘ ਤੇਜੂ ਤੇ ਗੁਰਚਰਨ ਸਿੰਘ ਲਾਡੀ (ਦੋਵੇਂ ਸਿੱਧਵਾਂ ਕਲਾਂ )ਬੂਟਾ ਸਿੰਘ ਪ੍ਰਧਾਨ ਤੇ ਬਲਜੀਤ ਸਿੰਘ (ਦੋਵੇਂ ਬਰਸਾਲ)ਕੁਲਜੀਤ ਸਿੰਘ ਤੇ ਤੇਜਿੰਦਰ ਸਿੰਘ (ਦੋਵੇਂ ਬਿਰਕ) ਵਿਸੇਸ਼ ਤੌਰ ਤੇ ਹਾਜ਼ਰ ਹੋਏ l