ਰਾਏਕੋਟ, 13 ਨਵੰਬਰ (ਚਮਕੌਰ ਸਿੰਘ ਦਿਓਲ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ 14 ਨਵੰਬਰ ਨੂੰ ਆਲਮਗੀਰ ਵਿਖੇ ਕਰਵਾਈ ਜਾ ਰਹੀ ‘ਪੰਜਾਬ ਦੀ ਸ਼ਾਨ ਸਾਡੇ ਨੌਜਵਾਨ’ ਰੈਲੀ ਵਿਚ ਹਲਕਾ ਰਾਏਕੋਟ ਤੋਂ ਅਕਾਲੀ ਵਰਕਰਾਂ ਤੇ ਨੌਜਵਾਨਾਂ ਦਾ ਵਿਸ਼ਾਲ ਕਾਫ਼ਲਾ ਰਵਾਨਾ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਪਿੰਡ ਆਂਡਲੂ ਵਿਖੇ ਸਰਕਲ ਜੱਥੇਦਾਰ ਗੁਰਮੇਲ ਸਿੰਘ ਆਂਡਲੂ ਦੇ ਗ੍ਰਹਿ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਨੌਜਵਾਨਾਂ ਦੀ ਸੱਚੀ ਹਮਦਰਦ ਤੇ ਹਿਤੈਸ਼ੀ ਪਾਰਟੀ ਹੈ, ਜਿਸ ਨੇ ਸ਼ੁਰੂ ਤੋਂ ਹੀ ਨੌਜਵਾਨਾਂ ਨੂੰ ਉੱਚਾ ਚੁੱਕਣ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ, ਜਦਕਿ ਦੂਜੀ ਪਾਰਟੀਆਂ ਖਾਸਕਰ ਸੱਤਾਧਾਰੀ ਧਿਰ ਨੇ ਬਦਲਾਅ ਅਤੇ ਬੇਹਤਰੀ ਦੇ ਨਾਮ ’ਤੇ ਪੰਜਾਬ ਦੇ ਨੌਜਵਾਨਾਂ ਦਾ ਸੋਸ਼ਣ ਹੀ ਕੀਤਾ, ਸਗੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਕੰਮ ਤੇ ਯਤਨਾਂ ਸਦਕਾ ਹੀ ਪੰਜਾਬ ਦੀ ਸਮੁੱਚੀ ਨੌਜਵਾਨੀ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੌਜਵਾਨਾਂ ਦੀ ਬੇਤਹਰੀ ਅਤੇ ਨਵੇਂ ਰਾਸਤੇ ਖੋਲ੍ਹਣ ਲਈ ਅੱਜ 4 ਨਵੰਬਰ ਨੂੰ ਆਲਮਗੀਰ(ਲੁਧਿਆਣਾ) ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਜਿਸ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਸੇਧ ਮਿਲੇਗੀ ਅਤੇ ਇਸ ਰੈਲੀ ਵਿਚ ਹਲਕਾ ਰਾਏਕੋਟ ਤੋਂ ਉਨ੍ਹਾਂ ਦੀ ਅਗਵਾਈ ਹੇਠ ਵਿਸ਼ਾਲ ਕਾਫ਼ਲਾ ਰਵਾਨਾ ਹੋਵੇਗਾ। ਜਿਸ ਦੌਰਾਨ ਹਲਕਾ ਰਾਏਕੋਟ ਦੇ ਸਮੂਹ ਨੌਜਵਾਨ ਪਾਰਟੀ ਵਰਕਰ, ਆਗੂ ਤੇ ਸਮੁੱਚੀ ਲੀਡਰਸ਼ਿੱਪ ਵਧ-ਚੜ੍ਹ ਕੇ ਸ਼ਿਰਕਤ ਕਰਨਗੇ। ਇਸ ਸਮੇਂ ਸਰਕਲ ਜੱਥੇਦਾਰ ਗੁਰਮੇਲ ਸਿੰਘ ਆਂਡਲੂ, ਜਸਵਿੰਦਰ ਸਿੰਘ ਧਾਲੀਵਾਲ, ਪਿ੍ਰਤਪਾਲ ਸਿੰਘ ਭੈਣੀ ਦਰੇੜਾ, ਸੁਖਰਾਜ ਸਿੰਘ ਮਹੇਰਨਾਂ, ਹਰਦੀਪ ਸਿੰਘ ਮਹੇਰਨਾਂ, ਕੁਲਦੀਪ ਸਿੰਘ ਸੈਣੀ, ਜੰਗੀਰ ਸਿੰਘ ਆਦਿ ਹਾਜ਼ਰ ਸਨ।