- ਬੇਖੌਫ ਹੋ ਕੇ ਚੋਰਾਂ ਨੇ ਘਰੋਂ ਕੀਤਾ ਕੀਮਤੀ ਸਮਾਨ ਚੋਰੀ
ਮੁੱਲਾਂਪੁਰ ਦਾਖਾ 02 ਜੂਨ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ ਪੁਲਿਸ ਕਮਿਸ਼ਨਰ ਇਲਾਕੇ ਅੰਦਰ ਪੈਂਦੇ ਕਸਬਾ ਹੰਬੜ੍ਹਾ ਦੀ ਹੱਦ ਤੇ ਵਸੇ ਹੰਬੜ੍ਹਾ-ਭੱਟੀਆਂ ਢਾਹਾ ਵਿਚਾਲੇ ਇੱਕ ਸੁੰਨੇ ਘਰ ਨੂੰ ਬੀਤੀ ਰਾਤ ਚੋਰਾਂ ਨੇ ਨਿਸ਼ਾਨਾ ਬਣਾਉਦਿਆਂ ਘਰ ਅੰਦਰ ਪਿਆ ਕੀਮਤੀ ਸਮਾਨ ਚੋਰੀ ਕਰ ਲਿਆ । ਇਸਦਾ ਪਤਾ ਘਰ ਦੀ ਮਾਲਕਣ ਦੇ ਆਉਣ ਤੇ ਲੱਗਾ, ਜਦ ਉਸਨੇ ਘਰ ਦਾ ਮੁੱਖ ਗੇਟ ਟੁੱਟਿਆ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ, ਕਿਉਂਕਿ ਘਰ ਅੰਦਰ ਪਿਆ ਸਮਾਨ ਖਿਲਰਿਆ ਪਿਆ ਸੀ ਤੇ ਚੋਰ ਉਸਦੇ ਘਰੋਂ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਸਨ। ਪੀੜ੍ਹਤ ਔਰਤ ਸੁਖਵਿੰਦਰ ਕੌਰ ਉਰਫ ਪੰਮੀ ਨੇ ਆਪਣੀ ਦਾਸਤਾਂ ਰੋਦਿਆਂ ਦੱਸਿਆ ਕਿ ਉਸਨੇ ਬੜੇ ਹੀ ਰੀਝਾਂ ਨਾਲ ਇਹ ਘਰ ਪਾਇਆ ਸੀ, ਉਸਦੇ ਪਰਿਵਾਰ ਨੇ ਆਪਣੇ ਘਰ ਅੰਦਰ ਪੀਰਾਂ ਦਾ ਦਰਬਾਰ ਬਣਾਇਆ ਹੋਇਆ ਹੈ, ਜਿੱਥੇ ਉਹ ਧੂਪ ਬੱਤੀ ਕਰਦੀ ਹੈ, ਪਿਛਲੇ ਸਮੇਂ ਦੌਰਾਨ ਉਸਦੇ ਨੌਜਵਾਨ ਪੁੱਤਰ ਦਾ ਕਤਲ ਹੋ ਗਿਆ ਸੀ, ਉਸਨੂੰ ਪੁਲਿਸ ਬੇਵਜਾਂ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ, ਉਸਨੇ ਆਪਣਾ ਘਰ ਛੱਡ ਕੇ ਮੰਡੀਂ ਮੁੱਲਾਂਪੁਰ ਸ਼ਹਿਰ ਅੰਦਰ ਕਿਰਾਏ ਦੇ ਮਕਾਨ ਤੇ ਰਹਿਣ ਲੱਗ ਪਈ। ਬੀਤੇ ਕੱਲ੍ਹ (ਵੀਰਵਾਰ ਨੂੰ) ਉਹ ਆਪਣੇ ਪੁੱਤਰ ਨਾਲ ਘਰ ਅੰਦਰ ਪੀਰਾਂ ਦੇ ਚਿਰਾਗ ਕਰਨ ਆਈ ਸੀ, ਜਦ ਉਸਨੇ ਘਰ ਦਾ ਮੁੱਖ ਗੇਟ ਦੇਖਿਆ ਤਾਂ ਉਹ ਚੋਰਾਂ ਵੱਲੋਂ ਸੰਬਲਾਂ ਨਾਲ ਬੁਰੀ ਤਰ੍ਹਾਂ ਤੋੜ੍ਹਿਆ ਹੋਇਆ ਸੀ, ਅੰਦਰ ਜਾ ਕੇ ਦੇਖਿਆ ਤਾਂ ਪੇਟੀ ਵਿੱਚ ਪਏ ਮਹਿੰਗੇ ਭਾਅ ਦੇ ਕੱਪੜੇ, ਗਹਿਣੇ, ਦੋ ਜੂਸਰ, ਖਾਣ-ਪੀਣ ਦਾ ਸਮਾਨ, ਭੂਰੇ ਤੇ ਹੋਰ ਸਮਾਨ ਚੋਰੀ ਕੀਤਾ ਹੋਇਆ ਸੀ। ਪੀੜ੍ਹਤ ਪੰਮੀ ਨੇ ਲੋਕਾਂ ਦੀ ਹਾਜਰੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਹੰਬੜ੍ਹਾਂ ਦੀ ਪੁਲਿਸ ਉਸਦੀ ਸੁਣਵਾਈ ਨਹੀਂ ਕਰਦੀ, ਉਸ ਤੇ ਕੋਈ ਨਾ ਕੋਈ ਮੁਕੱਦਮਾ ਦਰਜ ਕਰਕੇ ਜੇਲ ਭੇਜ ਦਿੰਦੀ ਹੈ, ਉਸਨੇ ਪੁਲਿਸ ਦੇ ਉੱਚ ਅਫਸਰਾਂ ਨੂੰ ਅਪੀਲ ਕੀਤੀ ਕਿ ਚੋਰਾਂ ਨੂੰ ਲੱਭ ਕੇ ਉਸਦਾ ਸਮਾਨ ਵਾਪਸ ਕਰਵਾ ਕੇ ਉਸਨੂੰ ਬਣਦਾ ਇਨਸਾਫ ਦਿੱਤਾ ਜਾਵੇ।