- ਵੱਖ-ਵੱਖ 14 ਵਿਧਾਨ ਸਭਾ ਹਲਕਿਆਂ 'ਚ 02 ਅਤੇ 03 ਦਸਬੰਰ ਨੂੰ ਲੱਗਣਗੇ ਵਿਸ਼ੇਸ਼ ਕੈਂਪ
- ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਨੌਜਵਾਨ ਭਾਗੀਦਾਰ ਬਣੇ - ਜ਼ਿਲ੍ਹਾ ਚੋਣ ਅਫ਼ਸਰ
ਲੁਧਿਆਣਾ, 30 ਨਵੰਬਰ : ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01.01.2024 ਦੇ ਅਧਾਰ 'ਤੇ ਨਿਰਧਾਰਿਤ ਕੀਤੀਆ ਗਈਆਂ ਮਿਤੀਆਂ 02.12.2023 (ਸ਼ਨੀਵਾਰ) ਅਤੇ 03.12.2023 (ਐਤਵਾਰ) ਨੂੰ ਸਪੈਸ਼ਲ ਕੈਂਪ ਜਿਲ੍ਹਾ ਲੁਧਿਆਣਾ ਵਿੱਚ ਪੈਂਦੇ 14 ਵਿਧਾਨ ਸਭਾ ਚੋਣ ਹਲਕਿਆਂ ਦੇ ਪੋਲਿੰਗ ਬੂਥਾਂ 'ਤੇ ਸਬੰਧਤ ਬੂਥ ਲੈਵਲ ਅਫ਼ਸਰਾਂ ਵੱਲੋ ਲਗਾਏ ਜਾਣਗੇ । ਬੂਥ ਲੈਵਲ ਅਫ਼ਸਰ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਆਪਣੇ ਬੂਥ 'ਤੇ ਬੈਠ ਕੇ ਆਮ ਜਨਤਾਂ ਪਾਸੋਂ ਦਾਅਵੇਂ ਅਤੇ ਇਤਰਾਜ ਪ੍ਰਾਪਤ ਕਰਨਗੇ । ਜ਼ਿਲ੍ਹਾ ਚੋਣ ਅਫ਼ਸਰ ਵਲੋਂ ਆਮ ਜਨਤਾਂ / ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਵੋਟ ਬਣਨ ਤੋਂ ਰਹਿ ਗਈ ਹੈ ਤਾਂ ਯੋਗਤਾ ਮਿਤੀ 01.01.2024 ਦੇ ਅਧਾਰ 'ਤੇ ਫੋਟੋ ਵੋਟਰ ਸੂਚੀ ਦੀ ਸੁਧਾਈ ਦੋਰਾਨ ਆਪਣੀ ਵੋਟ ਬਣਾ ਸਕਦਾ ਹੈ, ਤਾਂ ਜੋ ਕੋਈ ਵੀ ਵਿਅਕਤੀ ਵੋਟ ਬਣਾਉਣ ਤੋਂ ਵਾਝਾਂ ਨਾ ਰਹੇ। ਉਨ੍ਹਾਂ ਦੱਸਿਆ ਕਿ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਤੋਂ ਬਾਅਦ ਯੋਗਤਾ ਮਿਤੀ 01.01.2024 ਦੇ ਅਧਾਰ 'ਤੇ ਫੋਟੋ ਵੋਟਰ ਸੂਚੀ ਦੀ ਸੁਧਾਈ ਦਾ ਪ੍ਰੋਗਰਾਮ 27 ਅਕਤੂਬਰ ਤੋਂ 09 ਦਸੰਬਰ ਤੱਕ ਉਲੀਕਿਆ ਗਿਆ ਹੈ ਜਿਸ ਦੋਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਹੁਣ ਸਾਲ ਵਿੱਚ 4 ਵਾਰ ਵੋਟ ਬਣਾ ਸਕਣਗੇ। ਉਨ੍ਹਾਂ ਦੱਸਿਆ ਕਿ ਨਵੇਂ ਵੋਟਰ ਬਣਨ ਦੀ ਯੋਗਤਾ ਰੱਖਣ ਵਾਲੇ ਲੜਕੇ ਅਤੇ ਲੜਕਿਆਂ ਸਾਲ ਵਿੱਚ 4 ਵਾਰ, 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਤੋਂ (ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਜਾਂ ਵੋਟ ਨਹੀਂ ਬਣੀ ਹੈ) ਆਪਣੀ ਵੋਟ ਬਣਾ ਸਕਦੇ ਹਨ। ਪਹਿਲਾਂ ਇਹ ਮੌਕਾ 01 ਜਨਵਰੀ ਨੂੰ 18 ਸਾਲ ਹੋਣ 'ਤੇ ਹੀ ਫ਼ਾਰਮ ਭਰਨ ਦੀ ਇਜਾਂਜਤ ਮਿਲਦੀ ਸੀ। ਨਵੀਂ ਵੋਟ ਬਣਾਉਣ ਲਈ ਫ਼ਾਰਮ ਨੰ.6 ਭਰਨ ਸਮੇਂ ਇਹਨਾਂ 12 ਪਰੂਫਾਂ ਵਿੱਚੋਂ ਕੋਈ ਪਰੂਫ ਨਾਲ ਲਗਾ ਕੇ ਆਪਣੀ ਵੋਟਾ ਬਣਵਾਈ ਜਾ ਸਕਦੀ ਹੈ ਜਿਸ ਵਿੱਚ ਆਧਾਰ ਕਾਰਡ, ਡਰਾਇਵਿੰਗ ਲਾਈਸੰਸ, ਮਨਰੇਗਾ ਕਾਰਡ, ਸਿਹਤ ਬੀਮਾ ਕਾਰਡ, ਬੈਂਕ / ਡਾਕ ਘਰ ਦੀ ਪਾਸ ਬੁੱਕ, ਸਰਵਿਸ ਸਨਾਖਤ ਕਾਰਡ, ਪੈਨ ਕਾਰਡ, ਪੈਨਸ਼ਨ ਦਸਤਾਵੇਜ਼, ਸਮਾਰਟ ਕਾਰਡ, ਪਾਸਪੋਰਟ ਆਦਿ ਸ਼ਾਮਲ ਹਨ। ਵੋਟ ਕਟਵਾਉਣ ਲਈ ਫ਼ਾਰਮ ਨੰ.7 ਅਤੇ ਕਿਸੇ ਵੀ ਪ੍ਰਕਾਰ ਦੀ ਦਰੁੱਸਤੀ ਲਈ ਫ਼ਾਰਮ ਨੰ.8 ਭਰਿਆ ਜਾ ਸਕਦਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਵੈਬਸਾਇਟ www.voters.eci.gov.in and VOTER HELPLINE Mobile App. ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਵੋਟਾਂ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਟੋਲ ਫਰੀ ਨੰ.1950 'ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੇ ਹੈ।