ਫਾਜ਼ਿਲਕਾ 2 ਨਵੰਬਰ : ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਆਪਣੇ ਦਫਤਰ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹਨ। ਅੱਜ ਜਦ ਕੁਝ ਦਿਵਿਆਂਗਜ਼ਨ ਆਪਣੀਆਂ ਮ੍ਰੁਸ਼ਕਲਾਂ ਲੈ ਕੇ ਮਿਲਣ ਪੁੱਜੇ ਅਤੇ ਦਫਤਰ ਤੋਂ ਬਾਹਰ ਜਾ ਕੇ ਉਨ੍ਹਾਂ ਦਾ ਮੰਗ ਪੱਤਰ ਲਿਆ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੂੰ ਪੰਜਾਬ ਸਰਕਾਰ ਦਿਵਿਆਂਗਜ਼ਨ ਦੀ ਭਲਾਈ ਲਈ ਯਤਨਸ਼ੀਲ ਹੈ ਤੇ ਅਨੇਕਾਂ ਹੀ ਸਹੂਲਤਾਂ ਵੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਜੋ ਤੁਸੀਂ ਆਪਣੀਆਂ ਕੁੱਝ ਮੁਸ਼ਕਲਾਂ ਲੈ ਕੇ ਮੇਰੇ ਕੋਲ ਆਏ ਹੋ ਤੇ ਮੈਂ ਤੁਹਾਡੀ ਹਰ ਪ੍ਰਕਾਰ ਦੀ ਮਦਦ ਲਈ ਹਾਜ਼ਰ ਹਾਂ ਤੇ ਤੁਹਾਡੀ ਮੰਗ ਸਬੰਧੀ ਸਰਕਾਰ ਨੂੰ ਵੀ ਲਿਖਾਂਗੀ।