- ਬੰਡਲਾਂ ਦੇ ਰੂਪ ਵਿੱਚ ਬਿਲਕੁਲ ਪ੍ਰਾਪਤ ਨਾ ਕੀਤੇ ਜਾਣ
ਬਰਨਾਲਾ, 1 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀਆਂ ਵੋਟਰ ਸੂਚੀਆ ਦੀ ਤਿਆਰੀ ਸਬੰਧੀ ਸ਼੍ਰੀ ਗੋਪਾਲ ਸਿੰਘ ਰਿਟਰਨਿੰਗ ਅਫ਼ਸਰ ਬੋਰਡ ਚੋਣ ਹਲਕਾ-44-ਬਰਨਾਲਾ-ਕਮ-ਉੱਪ ਮੰਡਲ ਮੈਜਿਸਟਰੇਟ, ਬਰਨਾਲਾ ਨੇ ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਸਬੰਧਤ ਪਟਵਾਰੀਆਂ/ਬੀ.ਐਲ.ਓਜ ਨੂੰ ਹਦਾਇਤ ਕੀਤੀ ਕਿ ਉਹ ਬਿਨੈਕਾਰ ਪਾਸੋਂ ਫਾਰਮ ਨਿੱਜੀ ਤੌਰ 'ਤੇ ਹੀ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੇ ਮੌਜੂਦਾ ਮੈਂਬਰਾਂ ਦੀ ਟਰਮ ਖਤਮ ਹੋ ਚੁੱਕੀ ਹੈ ਅਤੇ ਇਸ ਦੀ ਚੋਣ ਪ੍ਰਕਿਰਿਆ ਲਈ ਸਭ ਤੋਂ ਪਹਿਲਾਂ ਮੁੱਢਲੇ ਕੰਮ ਵਜੋਂ ਹਲਕੇ ਨਾਲ ਸਬੰਧਤ ਸਮੂਹ ਗੁਰਦੁਆਰਾ ਬੋਰਡ ਚੋਣ ਹਲਕਿਆ ਵਿੱਚ ਵੋਟਰ ਸੂਚੀ ਦੀ ਤਿਆਰੀ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਣਾ ਹੈ। ਜਿਸ ਦੇ ਸਬੰਧ ਵਿੱਚ ਪਿੰਡਵਾਰ/ਪਟਵਾਰ ਸਰਕਲ ਅਤੇ ਨਗਰ ਕੌਂਸਲ/ਨਗਰ ਪੰਚਾਇਤ ਅਨੁਸਾਰ ਪਟਵਾਰੀਆਂ ਅਤੇ ਬੀ.ਐਲ.ਓਜ ਦੀਆਂ ਡਿਊਟੀਆ ਲਗਾਈਆਂ ਗਈਆਂ ਹਨ। ਕਾਨੂੰਗੋ ਸਰਕਲ ਬਰਨਾਲਾ, ਹੰਡਿਆਇਆ, ਰੂੜੇਕੇ ਕਲਾਂ, ਕਾਲੇਕੇ ਅਤੇ ਕਾਨੂੰਗੋ ਤਪਾ ਦਾ ਪਟਵਾਰ ਸਰਕਲ ਪੱਖੋ ਕਲਾਂ ਏ,ਬੀ.ਸੀ ਦੇ ਸਬੰਧਤ ਫੀਲਡ ਕਾਨੂੰਗੋ ਨੂੰ ਅਤੇ ਨਗਰ ਕੌਂਸਲ ਬਰਨਾਲਾ ਅਤੇ ਨਗਰ ਪੰਚਾਇਤ ਹੰਡਿਆਇਆ ਦੇ ਕਾਰਜਸਾਧਕ ਅਫ਼ਸਰ ਨੂੰ ਬਤੌਰ ਇੰਚਾਰਜ ਲਗਾਇਆ ਗਿਆ ਹੈ। ਸ਼੍ਰੀ ਗੋਪਾਲ ਸਿੰਘ ਨੇ ਸਬੰਧਤ ਇੰਚਾਰਜ ਸ੍ਰੀ ਵਿਸ਼ਾਲ ਬਾਸ਼ਲ ਈ.ਓ., ਸ੍ਰੀ ਬਲਵਿੰਦਰ ਸਿੰਘ ਕਾਨੂੰਗੋ ਬਰਨਾਲਾ, ਸ੍ਰੀ ਪਰਮਜੀਤ ਸਿੰਘ ਕਾਨੂੰਗੋ ਹੰਡਿਆਇਆ, ਸ੍ਰੀ ਇਕਬਾਲ ਸਿੰਘ ਕਾਨੂੰਗੋ ਰੂੜੇਕੇ ਕਲਾਂ, ਸ੍ਰੀ ਬਹਾਦਰ ਸਿੰਘ ਕਾਨੂੰਗੋ ਕਾਲੇਕੇ ਨੂੰ ਨਿਰਦੇਸ਼ ਦਿੱਤੇ ਜ਼ਿਲ੍ਹਾ ਚੋਣ ਦਫ਼ਤਰ ਬਰਨਾਲਾ ਵੱਲੋਂ ਜਾਰੀ ਫਾਰਮ ਵਿੱਚ ਹੀ ਵੋਟਰ ਦੀ ਡਿਟੇਲ ਲਈ ਜਾਵੇ ਇਸ ਤੋਂ ਇਲਾਵਾ ਕਿਸੇ ਹੋਰ ਤਰ੍ਹਾਂ ਦੇ ਫਾਰਮ ਨੂੰ ਪ੍ਰਾਪਤ/ਮੰਨਜੂਰ ਨਾ ਕੀਤਾ ਜਾਵੇ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਸਬੰਧਿਤ ਪਟਵਾਰੀਆਂ ਅਤੇ ਬੀ.ਐਲ.ਓਜ ਨਾਲ ਸੰਪਰਕ ਕਰਕੇ ਮੀਟਿੰਗ ਕੀਤੀ ਜਾਵੇ ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਬੰਧਤ ਫੀਲਡ ਕਾਨੂੰਗੋ ਵੋਟਾਂ ਬਣਾਉਣ ਲਈ ਪ੍ਰਾਪਤ ਹੋਣ ਵਾਲੇ ਫਾਰਮਾਂ ਨੂੰ ਸਬੰਧਤ ਤਹਿਸੀਲਦਾਰ ਪਾਸੋਂ ਵੈਰੀਫਾਈ ਕਰਵਾਉਣਗੇ। ਇਸ ਉਪਰੰਤ ਸਬੰਧਤ ਤਹਿਸੀਲਦਾਰ ਅਤੇ ਕਾਰਜਸਾਧਕ ਅਫ਼ਸਰ, ਨਗਰ ਕੌਂਸਲ ਬਰਨਾਲਾ ਨਿਰਧਾਰਿਤ ਪ੍ਰੋਫਾਰਮੇ ਵਿੱਚ ਰਿਪੋਰਟ ਰਾਵੀ ਯੂਨੀਕੋਡ ਫੌਂਟ ਵਿੱਚ ਤਿਆਰ ਕਰਕੇ ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਨੂੰ ਹਰ ਸ਼ੁੱਕਰਵਾਰ ਸਵੇਰੇ 10.00 ਵਜੇ ਤੱਕ ਭੇਜਣਾ ਯਕੀਨੀ ਬਣਾਉਣਗੇ। ਇਸ ਬੈਠਕ ਦੌਰਾਨ ਰਾਕੇਸ਼ ਗਰਗ ਤਹਿਸੀਲਦਾਰ ਬਰਨਾਲਾ, ਗੁਰਬੰਸ ਸਿੰਘ ਨਾਇਬ ਤਹਿਸੀਲਦਾਰ ਬਰਨਾਲਾ, ਵਿਸ਼ਾਲਦੀਪ ਕਾਰਜਸਾਧਕ ਅਫ਼ਸਰ ਨਗਰ ਕੌਸਲ ਬਰਨਾਲਾ, ਇਕਬਾਲ ਸਿੰਘ ਫੀਲਡ ਕਾਨੂੰਗੋ ਰੂੜੇਕੇ ਕਲਾਂ, ਪਰਮਜੀਤ ਸਿੰਘ ਫੀਲਡ ਕਾਨੂੰਗੋ ਹੰਡਿਆਇਆ, ਬਹਾਦਰ ਸਿੰਘ, ਫੀਲਡ ਕਾਨੂੰਗੋ ਕਾਲੇਕੇ, ਬਲਵਿੰਦਰ ਸਿੰਘ, ਫੀਲਡ ਕਾਨੂੰਗੋ ਬਰਨਾਲਾ, ਜਸਵੀਰ ਸਿੰਘ ਬੀ.ਐਲ.ਓ. ਅਤੇ ਸਤਨਾਮ ਸਿੰਘ ਬੀ.ਐਲ.ਓ. ਹਾਜ਼ਰ ਸਨ।