- ਵੋਟਰ ਸੂਚੀਆਂ ਸਿਆਸੀ ਪਾਰਟੀਆਂ ਨੂੰ ਮੁਹੱਈਆ ਕਰਵਾਈਆਂ
ਫਾਜਿ਼ਲਕਾ 22 ਜਨਵਰੀ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2024 ਦੇ ਆਧਾਰ *ਤੇ ਪ੍ਰਾਪਤ ਹੋਏ ਦਾਅਵੇ/ਇਤਰਾਜਾਂ ਦੇ ਨਿਪਟਾਰੇ ਉਪਰੰਤ ਫੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਜਿ਼ਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਨੁੰਮਾਇੰਦਿਆਂ ਨੂੰ ਵੋਟਰ ਸੁਚੀਆਂ ਅਤੇ ਵੋਟਰ ਸੂਚੀਆਂ ਦੀ ਸੀਡੀ ਉਪਲਬੱਧ ਕਰਵਾਈ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਿਮ ਪ੍ਰਕਾਸ਼ਨਾ ਅਨੁਸਾਰ ਜਿ਼ਲ੍ਹਾ ਫਾਜਿ਼ਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਕੁੱਲ 757282 ਵੋਟਰ ਹਨ। ਇੰਨ੍ਹਾਂ ਵਿਚੋ 399461 ਪੁਰਸ਼, 357805 ਔਰਤਾਂ ਅਤੇ 16 ਟਰਾਂਸਜ਼ੈਂਡਰ ਹਨ। 79- ਜਲਾਲਾਬਾਦ ਹਲਕੇ ਵਿਚ ਕੁੱਲ 211759 ਵੋਟਰ ਹਨ। 80-ਫਾਜਿ਼ਲਕਾ ਹਲਕੇ ਵਿਚ 179266 ਵੋਟਰ ਹਨ, 81-ਅਬੋਹਰ ਹਲਕੇ ਵਿਚ 181014 ਅਤੇ ਬੱਲੂਆਣਾ ਵਿਚ 185243 ਵੋਟਰ ਹਨ। ਇਸ ਮੌਕੇ ਤਹਿਸੀਲਦਾਰ ਚੋਣਾ, ਦਫਤਰੀ ਸਟਾਫ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜਰ ਸਨ।