ਈਦ ਉਲ ਫਿਤਰ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ

ਰਾਏਕੋਟ, 22 ਅਪ੍ਰੈਲ  (ਚਮਕੌਰ ਸਿੰਘ ਦਿਓਲ) : ਅੱਜ  ਈਦ ਉਲ ਫਿਤਰ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਇਸਲਾਮ ਧਰਮ ਦੇ ਹੁਕਮ ਅਨੁਸਾਰ ਈਦ ਗਾਹ ਬੱਸੀਆਂ ਰੋਡ ਰਾਏਕੋਟ ਵਿਖੇ ਮੁਸਲਿਮ ਭਾਈਚਾਰੇ ਵੱਲੋ ਵੱਡੇ ਪੱਧਰ ਤੇ ਇਕੱਠੇ ਹੋ ਕੇ ਮਨਾਇਆ ਗਿਆ। ਅੱਜ ਈਦ ਦੀ ਨਮਾਜ਼ ਮੁਫ਼ਤੀ ਮੁਹੰਮਦ ਕਾਮਰਾਨ ਜੀ ਨੇ ਅਦਾ ਕਾਰਵਾਈ ਤੇ ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਈਦ ਦਾ ਤਿਉਹਾਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ। ਇਹ ਤਿਉਹਾਰ ਸਾਂਨੂੰ ਅੱਲ੍ਹਾਹ ਦੀ ਤਰਫੋਂ ਇੱਕ ਮਹੀਨੇ ਦੇ ਰੋਜ਼ੇ ਰੱਖਣ ਦੇ ਇਨਾਮ ਵਜੋਂ ਮਿਲਦਾ ਹੈ। ਈਦ ਉਲ ਫਿਤਰ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ (ਈਦ ਉਲ ਫਿਤਰ) ਦਾ ਮਤਲਬ  ਹਰ ਇੱਕ ਮੁਸਲਮਾਨ ਨੇ ਆਪਣੀ ਨਮਾਜ਼ ਅਦਾ ਕਰਨ ਤੋਂ ਪਹਿਲਾਂ ਆਪਣੀ ਹੈਸੀਅਤ ਮੁਤਾਬਕ ਦਾਨ ਕਰਨਾ ਹੁੰਦਾ ਹੈ, ਤਾਂ ਜੋ ਕੋਈ ਵੀ ਗਰੀਬ ਆਪਣੀ ਈਦ ਦੀ ਖੁਸ਼ੀ 'ਚ ਸ਼ਾਮਲ ਹੋਣ ਤੋ ਵਾਂਝਾ ਨਾ ਰਹਿ ਸਕੇ। ਇਸ ਮੌਕੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦੇਣ ਲਈ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਉਹਨਾਂ ਕਿਹਾ ਕਿ ਅੱਜ ਬੜੀ ਖੁਸ਼ੀ ਦਾ ਅਤੇ ਪਵਿੱਤਰ ਦਿਨ ਹੈ, ਆਪਾਂ ਨੂੰ ਰਲ ਮਿਲ ਕੇ ਇਹੋ ਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ। ਉਹਨਾਂ ਸਮੁੱਚੇ ਭਾਈਚਾਰੇ ਨੂੰ ਅਤੇ ਮੁਸਲਿਮ ਕਬਰਸਤਾਨਾਂ, ਅਤੇ ਹੋਰ ਧਾਰਮਿਕ ਸਥਾਨਾਂ ਨੂੰ ਹਰ ਸੰਭਵ ਮਦਦ ਅਤੇ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਭਾਈ ਨੂਰਾਮਾਹੀ ਕਮੇਟੀ ਵੱਲੋਂ ਪਕੌੜਿਆਂ ਦਾ ਲੰਗਰ ਅਤੇ ਸੰਦੀਪ ਸਿੰਘ ਸੋਨੀ ਵੱਲੋ ਈਦ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਮੌਲਵੀ ਮੁਹੰਮਦ ਇਸ਼ਫਾਕ, ਮੁਹੰਮਦ ਮੱਖਣ ਖਾਨ, ਹਾਜੀ ਮਨਸਾ ਖਾਨ ਨੱਥੋਵਾਲ, ਮੁਹੰਮਦ ਅਖਤਰ ਜੁਬੇਰੀ, ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਤੂਰ, ਸੁਰਿੰਦਰ ਸਿੰਘ ਪੱਪੀ ਸਪਰਾ,ਮੁਹੰਮਦ ਇਮਰਾਨ ਪ੍ਰਧਾਨ ਮੁਸਲਿਮ ਵੈਲਫੇਅਰ ਸੁਸਾਇਟੀ ਰਾਏਕੋਟ, ਪ੍ਰਧਾਨ ਜਗਦੇਵ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ, ਸਾਬਰ ਅਲੀ, ਮੁਹੰਮਦ ਇਕਬਾਲ, ਮੁਹੰਮਦ ਰਈਸ, ਮੁਹੰਮਦ ਸ਼ਮਸ਼ਾਦ, ਮੁਹੰਮਦ ਸ਼ਫੀਕ, ਮੁਹੰਮਦ ਇਸਹਾਕ, ਮੁਹੰਮਦ ਯਾਸੀਨ, ਮੁਹੰਮਦ ਰਈਸ, ਨਈਮ ਖਾਨ, ਮੁਹੰਮਦ ਜਾਫਰ, ਮੁਹੰਮਦ ਯੁਨਸ, ਮੁਹੰਮਦ ਆਦਿਲ, ਮੁਹੰਮਦ ਜਹਾਂਗੀਰ, ਮੁਹੰਮਦ ਸੁਰਾਜ, ਅਬਦੁਲ ਹਫੀਜ, ਮੁਹੰਮਦ ਸਹਿਦਾਬ, ਮੁਹੰਮਦ ਮਤਲੂਬ, ਮੁਹੰਮਦ ਆਸਿਫ ਆਦਿ ਹਾਜ਼ਰ ਸਨ