- ਮੇਲੇ ਦੇ ਆਯੋਜਨ ਨਾਲ ਫਾਜ਼ਿਲਕਾ ਨੂੰ ਇਕ ਵੱਖਰੀ ਨਵੀ ਪਹਿਚਾਣ ਮਿਲੇਗੀ : ਵਿਧਾਇਕ ਬਲੂਆਣਾ
ਫਾਜ਼ਿਲਕਾ, 10 ਨਵੰਬਰ : ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਆਯੋਜਿਤ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਚੌਥੇ ਦਿਨ ਦੀ ਸ਼ਾਮ ਲੋਕਾਂ ਦੇ ਇੱਕਠ, ਰੋਸ਼ਨਾਉਂਦਾ ਮਾਹੌਲ ਅਤੇ ਫਾਜ਼ਿਲਕਾ ਦੇ ਲੋਕਾਂ ਦੇ ਚਿਹਰਿਆਂ *ਤੇ ਖੁਸ਼ੀਆਂ ਖੇੜੇ ਵੰਡਦੀ ਹੋਈ ਬੀਤੀ। ਇਸ ਸ਼ਾਮ ਨੂੰ ਫਾਜ਼ਿਲਕਾ ਦੇ ਉਭਰਦੇ ਗਾਇਕ ਜ਼ਸਵਿੰਦਰ ਜੱਸੀ ਨੇ ਆਪਣੀ ਬੁਲੰਦ ਆਵਾਜ ਨਾਲ ਹਰ ਇਕ ਨੂੰ ਝੁੰਮਣ *ਤੇ ਲਾਇਆ ਅਤੇ ਸਕੂਲੀ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਸਭ ਨੂੰ ਸਟੇਜ਼ ਨਾਲ ਜ਼ੋੜੀ ਰੱਖਿਆ। ਮੇਲੇ ਦੇ ਚੌਥੇ ਦਿਨ ਮੁੱਖ ਮਹਿਮਾਨ ਵਜੋਂ ਬਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਵਿਸ਼ੇਸ਼ ਤੌਰ *ਤੇ ਪਹੁੰਚੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ, ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਅਰੋੜਾ, ਕੰਚਨ ਮੁਸਾਫਿਰ ਆਦਿ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਵਿਖੇ ਪੰਜਾਬ ਹੈਂਡੀਕਰਾਫਟ ਫੈਸਟੀਵਲ ਕਰਵਾਉਣ ਨੂੰ ਸ਼ਲਾਘਾਯੋਗ ਉਪਰਾਲਾ ਦੱਸਦਿਆਂ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਇਸ ਨਾਲ ਫਾਜ਼ਿਲਕਾ ਨੂੰ ਇਕ ਵੱਖਰੀ ਨਵੀ ਪਹਿਚਾਣ ਮਿਲੇਗੀ ਤੇ ਫਾਜ਼ਿਲਕਾ ਟੂਰਿਜਮ ਸਪਾਟ ਵਜੋਂ ਉਭਰ ਕੇ ਆਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਤਰ੍ਹਾਂ ਦੇ ਇਤਿਹਾਸਕ ਕਦਮਾਂ ਨਾਲ ਇਲਾਕੇ ਦੀ ਪਹਿਚਾਣ ਚਾਰ—ਚਫੇਰੇ ਦਿਸੇਗੀ। ਉਨ੍ਹਾਂ ਕਿਹਾ ਕਿ ਲੋਕਾਂ ਅੰਦਰ ਹੁਨਰ ਬਹੁਤ ਹੈ, ਬਸ ਲੋੜ ਹੈ ਪਛਾਣਨ ਦੀ ਜ਼ੋ ਕਿ ਪੰਜਾਬ ਸਰਕਾਰ ਲਗਾਤਾਰ ਲੋਕਾਂ ਦੀ ਅੰਦਰੂਨੀ ਕਲਾ ਨੂੰ ਨਿਖਾਰਨ ਲਈ ਪ੍ਰਯਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੈਂਡੀਕਰਾਫਟ ਮੇਲੇ ਦੇ ਉਲੀਕੇ ਜਾਣ ਨਾਲ ਫਾਜ਼ਿਲਕਾ ਦੇ ਲੋਕਾਂ ਦੇ ਅੰਦਰ ਦੀ ਕਲਾ ਜਗ ਜਾਹਰ ਹੋਵੇਗੀ ਜਿਸ ਨਾਲ ਇਲਾਕੇ ਦਾ ਨਾਮ ਚਮਕੇਗਾ ਅਤੇ ਖੇਤਰ ਦਾ ਵਿਸਥਾਰ ਵੀ ਹੋਵੇਗਾ। ਇਹ ਹੈਂਡੀਕਰਾਫਟ ਮੇਲਾ ਜਿਥੇ ਲੋਕਾਂ ਦੇ ਹੁਨਰ ਤੇ ਕਲਾ ਦਾ ਪ੍ਰਸਾਰ ਕਰ ਰਿਹਾ ਹੈ ਉਥੇ ਅਲੱਗ—ਅਲੱਗ ਸੁਨੇਹੇ ਵੀ ਦੇ ਰਿਹਾ ਹੈ। ਅੱਜ ਦੀ ਨੋਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਨ ਲਈ ਗਾਇਕ ਜ਼ਸਵਿੰਦਰ ਜੱਸੀ ਵੱਲੋਂ ਨਸ਼ਿਆਂ ਦੇ ਖਿਲਾਫ ਗੀਤ ਦੀ ਪੇਸ਼ਕਾਰੀ ਸਟੇਜ਼ ਸਕਰੀਨ *ਤੇ ਚਲਾਈ ਗਈ।ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕ ਕਰਦੀ ਵੀਡੀਓ ਨੇ ਸਭਨਾਂ ਨੂੰ ਨਸ਼ਿਆਂ ਖਿਲਾਫ ਲੜਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਰੀਪੂ ਝਾਂਬ, ਪ੍ਰਿੰਸੀਪਲ ਪੰਕਜ ਧਮੀਜਾ, ਰਵੀ ਖੁਰਾਣਾ ਵੱਲੋਂ ਕੀਤਾ ਗਿਆ।