ਜ਼ਿਲ੍ਹਾ ਰੋਜ਼ਗਾਰ ਬਿਊਰੋ ਮੋਗਾ ਵਿਖੇ 3 ਜਨਵਰੀ ਨੂੰ ਹੋਵੇਗਾ ਰੋਜ਼ਗਾਰ ਕੈਂਪ ਦਾ ਆਯੋਜਨ

  • ਵੱਧ ਤੋਂ ਵੱਧ ਯੋਗ ਪ੍ਰਾਰਥੀ ਲੈਣ ਕੈਂਪ ਦਾ ਲਾਹਾ-ਡਿੰਪਲ ਥਾਪਰ

ਮੋਗਾ, 1 ਜਨਵਰੀ : ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ''ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ'' ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਵਿਖੇ 3 ਜਨਵਰੀ, 2024 ਨੂੰ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਸਵਿੱਫਟ ਸਕਿਉਰੀਟੀਜ਼ ਕੰਪਨੀ ਪ੍ਰਾਈਵੇਟ ਲਿਮਿਟਡ, ਮੋਗਾ ਵੱਲੋ ਸਿਵਲ ਸਕਿਊਰਟੀ ਗਾਰਡਾਂ, ਐਕਸ-ਸਰਵਿਸਮੈਨ ਸਕਿਊਰਟੀ ਗਾਰਡਾਂ ਅਤੇ ਗਨਮੈਨਾਂ ਦੀ ਅਸਾਮੀਆਂ ਸਬੰਧੀ ਇੰਟਰਵਿਊ ਦੀ ਪ੍ਰਕਿਰਿਆ ਰਾਹੀ ਯੋਗ ਪ੍ਰਾਰਥੀਆਂ ਦੀ ਰੋਜ਼ਗਾਰ ਲਈ ਚੋਣ ਕੀਤੀ ਜਾਣੀ ਹੈ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਸ੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਸਿਵਲ ਸਕਿਊਰਟੀ ਗਾਰਡ ਦੀ ਅਸਾਮੀ ਲਈ ਲੋੜੀਂਦੀ ਵਿੱਦਿਅਕ ਯੋਗਤਾ ਦਸਵੀਂ ਪਾਸ, ਉਮਰ, 30 ਤੋਂ 45 ਸਾਲ, ਕੱਦ 170 ਸੈਂਟੀਮੀਟਰ ਦੇ ਨਾਲ-ਨਾਲ ਸਰੀਰਿਕ ਤੌਰ ਤੇ ਫਿੱਟ ਅਤੇ ਮੈਂਟਲੀ ਯੋਗ ਹੋਣਾ ਚਾਹੀਦਾ ਹੈ। ਇਨ੍ਹਾਂ ਆਸਾਮੀਆਂ ਉੱਪਰ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ 8 ਘੰਟੇ ਡਿਊਟੀ ਤੋਂ ਉੱਪਰ ਦਾ ਬਣਦਾ ਓਵਰਟਾਈਮ ਵੀ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਬੈਂਕਿੰਗ ਸੈਕਟਰ ਤੇ ਐਨ.ਬੀ.ਐਫ.ਸੀ ਦੇ ਕੰਮਾਂ ਦੀ ਜਾਣਕਾਰੀ ਰਖੱਣ ਵਾਲੇ ਗ੍ਰੈਜੂਏਟ ਪ੍ਰਾਰਥੀ (ਬੀ.ਏ/ਬੀ.ਕਾਮ)  ਰਿਲੇਸ਼ਨਲਸ਼ਿੱਪ ਅਫ਼ਸਰ ਦੀ ਅਸਾਮੀ ਲਈ ਲੋੜੀਂਦੇ ਹਨ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀ ਆਪਣੇ ਲੋੜੀਂਦੇ ਦਸਤਾਵੇਜ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਆਧਾਰ ਕਾਰਡ, ਰਿਜਿਊਮ, ਪੈਨ ਕਾਰਡ ਪਾਸਪੋਰਟ ਸਾਈਜ਼ ਫੋਟੋਆਂ ਆਦਿ ਅਸਲ ਦੇ ਨਾਲ ਨਾਲ ਫੋਟੋ ਕਾਪੀਆਂ ਲੈ ਕੇ ਕੈਂਪ ਵਾਲੇ ਸਥਾਨ ਤੇ ਪਹੁੰਚ ਸਕਦੇ ਹਨ। ਇਸ ਕੈਂਪ ਸਥਾਨ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ, ਤੀਜੀ ਮੰਜਿਲ, ਚਨਾਬ-ਜੇਹਲਮ ਬਲਾਕ, ਡੀ.ਸੀ.ਕੰਪਲੈਕਸ, ਨੈਸਲੇ ਦੇ ਸਾਹਮਣੇ, ਮੋਗਾ ਵਿਖੇ ਹੈ। ਸ੍ਰੀਮਤੀ ਡਿੰਪਲ ਥਾਪਰ ਨੇ ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਸਹਾਇਤਾ ਨੰਬਰ 62392-66360 ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।