- "ਸਰਾਭਾ" ਫਿਲਮ ਦੇਖ ਕੇ ਬੱਚਿਆਂ ਦੇ ਅੱਖਾਂ ਵਿੱਚੋਂ ਅੱਥਰੂ ਨਹੀਂ ਸੀ ਰੁਕ ਰਹੇ
ਮੁੱਲਾਂਪੁਰ ਦਾਖਾ 10 ਨਵੰਬਰ (ਸਤਵਿੰਦਰ ਸਿੰਘ ਗਿੱਲ) : ਉੱਘੇ ਲੇਖਕ ਤੇ ਨਿਰਦੇਸ਼ਕ ਕਵੀ ਰਾਜ ਜੀ ਵੱਲੋਂ ਤਿਆਰ ਕੀਤੀ ਫਿਲਮ "ਸਰਾਭਾ" ਜੋ ਕਿ ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਪਾਰਟੀ ਦੇ ਇਤਿਹਾਸ ਅਤੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੀ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵਕ ਬਾਈ ਭੋਲਾ ਸਰਾਭਾ ਨੇ ਆਖਿਆ ਕਿ "ਸਰਾਭਾ" ਫ਼ਿਲਮ ਪੂਰੇ ਭਾਰਤ 'ਚ 9 ਨਵੰਬਰ ਤੋਂ ਰਿਲੀਜ਼ ਹੋ ਚੁੱਕੀ ਹੈ । ਉੱਥੇ ਹੀ ਸਰਾਭਾ ਪਿੰਡ ਦੇ ਜੰਮਪਲ ਵੀਰ ਕਿਰਨਪਾਲ ਸਰਾਭਾ ਕਨੇਡਾ ਵੱਲੋਂ ਸਰਕਾਰੀ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਫਿਲਮ ਦਿਖਾਉਣ ਦਾ ਉਪਰਾਲਾ ਕੀਤਾ। ਉਹਨਾਂ ਵੱਲੋਂ ਬਕਾਇਦਾ ਬੱਸਾਂ ਰਾਹੀਂ ਸਿਨਮੇ ਘਰ ਵਿੱਚ ਲੈ ਕੇ ਜਾਣ ਅਤੇ ਵਾਪਸ ਪਿੰਡ ਤੱਕ ਛੱਡਣ ਦਾ ਖਰਚੇ ਦੀ ਸੇਵਾ ਉਹਨਾਂ ਵੱਲੋਂ ਕੀਤੀ ਗਈ । ਉਹਨਾਂ ਨੇ ਅੱਗੇ ਆਖਿਆ ਕਿ ਸਰਾਭਾ ਫ਼ਿਲਮ ਦੇਖਣ ਤੋਂ ਬਾਅਦ ਬੱਚਿਆਂ ਨੇ ਜਦੋਂ ਲੁਧਿਆਣਾ ਦੇ ਪੱਤਰਕਾਰਾਂ ਨਾਲ ਨਾਲ ਗੱਲਬਾਤ ਕਰ ਰਹੇ ਸਨ ਤਾਂ ਬੱਚਿਆਂ ਦੇ ਅੱਖਾਂ ਵਿੱਚੋਂ ਅੱਥਰੂ ਨਹੀਂ ਸੀ ਰੁਕ ਰਹੇ। ਬਾਈ ਭੋਲਾ ਸਰਾਭਾ ਨੇ ਆਖਰ ਵਿੱਚ ਆਖਿਆ ਕਿ ਅਸੀਂ ਧੰਨਵਾਦੀ ਹਾਂ ਲੇਖਕ ਤੇ ਨਿਰਦੇਸ਼ਕ ਕਵੀ ਰਾਜ ਅਤੇ ਪ੍ਰੋਡਿਊਸਰ ਅੰਮ੍ਰਿਤਪਾਲ ਸਿੰਘ ਸਰਾਭਾ ਜੀ ਦੇ ਜਿਨਾਂ ਨੇ ਸਾਨੂੰ ਸਾਡੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ। ਇਸ "ਸਰਾਭਾ" ਫ਼ਿਲਮ ਨੂੰ ਸਮੁੱਚੀ ਕੌਮ ਆਪਣੇ ਕੋਲ ਦਸਤਾਵੇਜ਼ ਦੇ ਤੌਰ ਤੇ ਸੰਭਾਲ ਕੇ ਰੱਖੇ। ਜੋ ਕਿ ਆਉਣ ਵਾਲੀਆਂ ਪੀੜੀਆਂ ਤੱਕ ਦਿਖਾਈ ਜਾਵੇਗੀ। ਇੱਥੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ "ਸਰਾਭਾ" ਫਿਲਮ ਜਰੂਰ ਸਿਨਮੇ ਘਰਾਂ ਵਿੱਚ ਜਾ ਕੇ ਦੇਖੋ ਤਾਂ ਜੋ ਥੋਨੂ ਪਤਾ ਲੱਗ ਸਕੇ ਕੇ ਜਿਸ ਆਜ਼ਾਦੀ ਦਾ ਨਿੱਘ ਅਸੀਂ ਮਾਣ ਰਹੇ ਹਾਂ ਉਸ ਲਈ ਸਾਡੇ ਗ਼ਦਰੀ ਬਾਬਿਆਂ ਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਾਲ ਹਰਪ੍ਰੀਤ ਕੌਰ, ਬਲਦੇਵ ਸਿੰਘ ਸਰਾਭਾਟਹਿਲ ਸਿੰਘ ਸਰਾਭਾ, ਗੁਰਜੀਤ ਸਿੰਘ ਗੈਰੀ, ਹਰਜਿੰਦਰ ਸਿੰਘ, ਤਰਲੋਚਨ ਸਿੰਘ, ਸੇਵਕਾ ਮਲਹੋਤਰਾ, ਮਨਜੀਤ ਕੌਰ, ਸਤਵਿੰਦਰ ਕੌਰ, ਲਖਬੀਰ ਕੌਰ, ਜਗਜੀਤ ਸਿੰਘ ,ਵਿਕਾਸ ਕੁਮਾਰ, ਅਨੁਰਾਧਾ, ਅਮਨਪ੍ਰੀਤ ਕੌਰ, ਸੁਰਿੰਦਰ ਕੌਰ, ਰੁਪਿੰਦਰ ਕੌਰ, ਸੁੱਖਜੋਤ ਕੌਰ, ਪਵਨਦੀਪ ਕੌਰ, ਹਰਪ੍ਰੀਤ ਕੌਰ, ਪ੍ਰਦੀਪ ਸਿੰਘ, ਲਵਪ੍ਰੀਤ ਸਿੰਘ, ਬਲੌਰਾ ਸਿੰਘ, ਹਰਮੇਲ ਸਿੰਘ ਆਦਿ ਹਾਜ਼ਰ ਸਨ।