ਮੁੱਲਾਂਪੁਰ ਦਾਖਾ 21 ਜਨਵਰੀ (ਸਤਵਿੰਦਰ ਸਿੰਘ ਗਿੱਲ) : ਨਿਰੋਲ ਧਾਰਮਿਕ ਸੰਸਥਾ ਸਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਮੋਹੀ ਦੀ ਚੌਥੀ ਵਾਰ ਕਲੱਬ ਦੇ ਸਰਪ੍ਰਸਤ ਭਾਈ ਪਵਿੱਤਰ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਸਮੂਹ ਕਲੱਬ ਦੇ ਨੌਜਵਾਨਾਂ ਵੱਲੋਂ ਸਾਂਝੇ ਰੂਪ ਵਿੱਚ ਕਲੱਬ ਦੀ ਚੋਣ ਹੋਈ, ਪਰਮਜੀਤ ਪੰਮਾਂ ਪੀਜ ਵਾਲਿਆਂ ਨੂੰ ਚੇਅਰਮੈਨ, ਜਫਰਜੰਗ ਸਿੰਘ ਬੱਬਰ ਵਾਈਸ ਚੇਅਰਮੈਨ, ਗੁਰਦੀਪ ਸਿੰਘ ਕਾਕਾ ਦੂਜੀ ਵਾਰ ਪ੍ਰਧਾਨ, ਸਤਨਾਮ ਸਿੰਘ ਖੰਗੂੜਾ ਮੀਤ ਪ੍ਰਧਾਨ, ਸੁਖਰਾਜ ਸਿੰਘ ਰਾਜੂ ਸਕੱਤਰ, ਗੁਰਦੀਪ ਸਿੰਘ ਖਾਲਸਾ ਖਜਾਨਚੀ ਅਤੇ ਦਲਜੀਤ ਸਿੰਘ ਰੰਧਾਵਾ ਨੂੰ ਕਰਮਵਾਰ ਚੌਥੀ ਵਾਰ ਪ੍ਰੈਸ ਸਕੱਤਰ ਚੁਣਿਆ ਗਿਆ। ਇਸ ਮੌਕੇ ਚੁਣੇ ਹੋਏ ਸਮੂਹ ਅਹੁਦੇਦਾਰਾਂ ਨੇ ਫ਼ੈਸਲਾ ਲਿਆ ਕੇ ਆਉਣ ਵਾਲੇ ਸਮੇਂ ਦੌਰਾਨ ਉਹਨਾਂ ਵਲੋਂ ਹੋਰ ਵੀ ਵੱਧ ਚੜ੍ਹ ਕੇ ਸਮਾਜ ਭਲਾਈ ਕੰਮਾਂ ਵਿੱਚ ਯੋਗਦਾਨ ਪਾਇਆ ਜਾਵੇਗਾ, ਸਿੱਖ ਪੰਥ ਦੀ ਚੜਦੀ ਕਲਾ ਲਈ ਧਾਰਮਿਕ ਖੇਤਰ ਵਿੱਚ ਸਿੱਖੀ ਦੀ ਚੜਦੀ ਕਲਾ ਲਈ ਸਰਗਰਮੀਆਂ ਤੇਜ ਕੀਤੀਆਂ ਜਾਣਗੀਆਂ। ਕਲੱਬ ਦੇ ਸਰਪ੍ਰਸਤ ਭਾਈ ਪਵਿੱਤਰ ਸਿੰਘ ਖਾਲਸਾ ਨੇ ਪ੍ਰੈਸ ਨੂੰ ਦੱਸਿਆ ਕਿ ਕਲੱਬ ਦੇ ਸਮੂਹ ਨੌਜਵਾਨਾਂ ਵਲੋਂ ਇੱਕਜੁਟ ਹੋ ਕੇ ਜਿੱਥੇ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਪ੍ਰਧਾਨ ਕਾਕਾ ਅਤੇ ਖਜਾਨਚੀ ਗੁਰਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਕਲੱਬ ਵਲੋਂ ਸਮੂਹ ਸੰਗਤਾਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਚਾਰ ਸਾਲ ਤੋਂ ਨਗਰ ਦੇ ਗੁਰੂ ਘਰ ਅੰਦਰ ਅਤੇ ਪਿੰਡ ਅੰਦਰ ਪਾਰਟੀਬਾਜੀ, ਵਿਤਕਰੇਬਾਜੀ ਅਤੇ ਬਿਨਾ ਭੇਦਭਾਵ ਤੋਂ ਪੂਰੀ ਚੜ੍ਹਦੀ ਕਲਾ ਵਾਲੇ ਕਾਰਜ ਕੀਤੇ ਗਏ ਹਨ ਜੋਂ ਅੱਗੇ ਤੋਂ ਵੀ ਜਾਰੀ ਰਹਿਣਗੇ। ਇਸ ਮੌਕੇ ਗੁਰਸੇਵਕ ਸਿੰਘ ਰਾਜੂ, ਹਰਮਿੰਦਰ ਸਿੰਘ ਮਿੰਟੂ, ਗੁਰਪ੍ਰੀਤ ਸਿੰਘ ਮਾਮੂ, ਗਗਨਦੀਪ ਸਿੰਘ ਗੱਗੂ, ਦਵਿੰਦਰ ਸਿੰਘ ਗੋਲੂ, ਹਰਪ੍ਰੀਤ ਸਿੰਘ ਹੈਪੀ, ਅਨੁਰਾਗ ਸਿੰਘ, ਦਿਲਪ੍ਰੀਤ ਸਿੰਘ, ਗੁਰਵਿੰਦਰ ਸਿੰਘ ਗੋਗ, ਸੁਖਰਾਜ ਸਿੰਘ, ਅਰਸਦੀਪ ਸਿੰਘ, ਗੁਰਪ੍ਰੀਤ ਸਿੰਘ, ਸਾਹਿਬ ਜੋਤ ਸਿੰਘ, ਅਜੇ ਸਿੰਘ, ਮਨਪ੍ਰੀਤ ਸਿੰਘ, ਜਤਿੰਦਰ ਸਿੰਘ ਤੋਂ ਇਲਾਵਾ ਵਿਸ਼ਵਜੀਤ ਸਿੰਘ ਕੋਮਲ, ਸੁਲੱਖਣ ਸਿੰਘ, ਬਿੰਦਰ ਸਿੰਘ ਸਿਗਖਨੀ, ਪਰਮਜੀਤ ਸਿੰਘ ਪੰਮੀ ਅਤੇ ਸਤਵਿੰਦਰ ਸਿੰਘ ਸਮੂਹ ਕਲੱਬ ਮੈਂਬਰ ਹਾਜਰ ਸਨ।