ਫਾਜਿਲਕਾ 8 ਫਰਵਰੀ : ਸਿਵਲ ਸਰਜਨ ਫਾਜ਼ਿਲਕਾ ਡਾ ਕਵਿਤਾ ਸਿੰਘ, ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ ਨੀਲੂ ਚੁੱਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਨੀਲੂ ਚੁੱਘ ਵੱਲੋਂ ਕੁਸ਼ਠ ਆਸ਼ਰਮ ਫਾਜ਼ਿਲਕਾ ਦਾ ਦੌਰਾ ਕੀਤਾ ਗਿਆ ।ਇਸ ਦੋਰਾਨ ਕੁਸ਼ਠ ਰੋਗ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਐੱਮ ਸੀ ਆਰ ਜੂਤੇ ਅਤੇ ਸੇਲਫ ਕੇਅਰ ਕੀਟ ਮੁਹੱਇਆ ਕਰਵਾਉਣ ਲਈ ਵਿਅਕਤੀਆਂ ਦੀ ਗਿਣਤੀ ਅਤੇ ਪੈਰਾਂ ਦੇ ਨਾਪ ਇਕੱਤਰ ਕੀਤੇ ਗਏ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਫਾਜ਼ਿਲਕਾ ਵਲੋਂ ਰਿਫਰੈਸ਼ਮੈਂਟ ਵੀ ਮੁਹੱਇਆ ਕਰਵਾਈ ਗਈ। ਇਸ ਦੌਰਾਨ ਡਾਕਟਰ ਨੀਲੂ ਚੁੱਘ ਨੇ ਮੌਕੇ ਤੇ ਸਿਹਤ ਜਾਂਚ ਕੀਤੀ ਅਤੇ ਕਿਹਾ ਕਿ ਇਸ ਸੰਬਧੀ ਉਹਨਾਂ ਨੂੰ ਸਾਰੀ ਦਵਾਈ ਸਿਵਲ ਹਸਪਤਾਲ ਵਲੋ ਮੁਫ਼ਤ ਦਿੱਤੀ ਜਾਵੇਗੀ। ਇਸ ਦੌਰਾਨ ਮਾਸ ਮੀਡੀਆ ਵਿੰਗ ਤੋਂ ਦਿਵੇਸ ਕੁਮਾਰ ਵੀ ਨਾਲ ਸੀ। ਇਸ ਮੌਕੇ ਵਿੱਕੀ ਮਲਟੀਪਰਪਜ ਹੈਲਥ ਵਰਕਰ ਅਤੇ ਪੁਸ਼ਪਿੰਦਰ ਸਿੰਘ ਐਸ ਟੀ ਐਸ ਹਾਜ਼ਰ ਸਨ।