- ਸ਼ਹੀਦੀ ਸਭਾ ਦੇ ਏਰੀਏ ਵਿੱਚ ਸ਼ਰਾਬ ਦੀ ਵਰਤੋਂ ਕਰਕੇ ਦਾਖਲ ਹੋਣ ਤੇ ਵੀ ਲਗਾਈ ਗਈ ਪਾਬੰਦੀ
ਫ਼ਤਹਿਗੜ੍ਹ ਸਾਹਿਬ, 25 ਦਸੰਬਰ : ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਪੰਜਾਬ ਆਬਕਾਰੀ ਐਕਟ-1914 ਦੀ ਧਾਰਾ 54 ਅਧੀਨ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੇ ਤਿੰਨ ਕਿਲੋਮੀਟਰ ਏਰੀਏ ਤੋਂ ਇਲਾਵਾ ਅਨਾਜ ਮੰਡੀ ਸਰਹਿੰਦ, ਸਾਨੀਪੁਰ ਚੌਂਕ, ਜੀ.ਟੀ.ਰੋਡ ਬਾੜਾ, ਚਾਵਲਾ ਚੌਂਕ ਸਰਹਿੰਦ, ਰੇਲਵੇ ਰੋਡ ਸਰਹਿੰਦ, ਰੇਲਵੇ ਰੋਡ ਹਮਾਂਯੂਪੁਰ, ਭੱਟੀ ਰੋਡ ਸਰਹਿੰਦ ਅਤੇ ਖਾਨਪੁਰ ਦੇ ਸ਼ਰਾਬ ਦੇ ਠੇਕੇ ਤੇ ਅਹਾਤੇ ਤੇ ਸ਼ਰਾਬ ਦੀ ਵਿਕਰੀ, ਹੋਟਲਾਂ ਆਦਿ ਜਿਥੇ ਕਾਨੂੰਨੀ ਤੌਰ ਤੇ ਸ਼ਰਾਬ ਦੀ ਵਰਤੋਂ ਦੀ ਇਜਾਜਤ ਹੈ, ਵਿੱਚ 26 ਦਸੰਬਰ ਤੋਂ 28 ਦਸੰਬਰ ਰਾਤ 12: 00 ਵਜੇ ਤੱਕ ਠੇਕੇ ਬੰਦ ਰੱਖਣ ਅਤੇ ਸ਼ਰਾਬ ਦੀ ਵਰਤੋਂ ਕਰਕੇ ਸ਼ਹੀਦੀ ਸਭਾ ਦੇ ਏਰੀਏ ਵਿੱਚ ਦਾਖਲ ਹੋਣ ਤੇ ਪੂਰਨ ਪਾਬੰਦੀ ਲਗਾਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਿਰਕਤ ਕਰਦੇ ਹਨ। ਸ਼ਹੀਦੀ ਸਭਾ ਦੌਰਾਨ ਮਾਹੌਲ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਅਜਿਹਾ ਕਰਨਾ ਜਰੂਰੀ ਹੈ।